ਸੰਗਰੂਰ : ਲੱਖਾ ਸਿਧਾਣਾ ਉਹ ਸ਼ਖਸ਼ ਹੈ ਜਿਸ ਨਾਲ ਪੰਜਾਬ ਦੇ ਨੌਜਵਾਨ ਜੁੜੇ ਹੋਏ ਹਨ। ਇਸੇ ਲੱਖੇ ਨੂੰ ਕਿਸਾਨੀ ਸੰਘਰਸ਼ ਦੇ ਇਕ ਕੇਸ ਵਿਚ ਦਿੱਲੀ ਦੀ ਪੁਲਿਸ ਲੱਭ ਰਹੀ ਹੈ। ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਲਾਲ ਕਿਲੇ ਉਤੇ ਹੋਈ ਹਿੰਸਾ ਲਈ ਦਿੱਲੀ ਪਲਿਸ ਲੱਖੇ ਨੂੰ ਦੋਸ਼ੀ ਮੰਨਦੀ ਹੈ ਅਤੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਪਹਿਲਾਂ ਵੀ ਕਈ ਵਾਰ ਦਿੱਲੀ ਪੁਲਿਸ ਪੰਜਾਬ ਦੇ ਚੱਕਰ ਮਾਰ ਚੁੱਕੀ ਹੈ ਪਰ ਲੱਖੇ ਦੇ ਸਮਰੱਥਕਾਂ ਨੇ ਪੁਲਿਸ ਦੀ ਇਕ ਵੀ ਨਾ ਚਲਣ ਦਿਤੀ। ਇਸ ਦਾ ਅਸਲ ਕਾਰਨ ਉਸ ਦੀ ਲੋਕ-ਪ੍ਰੀਅਤਾ ਹੈ ਨੌਜਵਾਨ ਲੱਖਾ ਸਿਧਾਣਾ ਨੂੰ ਪਸੰਦ ਕਰਦੇ ਹਨ ਕਿਉਕਿ ਲੱਖਾ ਸੁਧਾਰਵਾਦੀ ਗੱਲਾਂ ਹੀ ਨਹੀ ਕਰਦਾ ਸਗੋ ਆਪ ਅੱਗੇ ਹੋ ਕੇ ਆਪਣੇ ਹੱਥੀ ਕਾਰਜ ਕਰਦਾ ਹੈ। ਦਰਅਸਲ ਹੁਣ ਹੋਇਆ ਇਹ ਸੀ ਕਿ ਕਿਸਾਨ ਅੰਦੋਲਨ Farmer Protest ਨੂੰ ਮੁੜ ਤੋਂ ਭਖਾਉਣ ਲਈ ਲੱਖਾ ਸਿਧਾਣਾ ਵਲੋਂ ਸੰਗਰੂਰ ਵਿਚ ਮੁਹਿੰਮ ਦੀ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ’ਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਜਦੋਂ ਅੱਜ ਪਿੰਡ ਛਾਜਲੀ ਹਰੀ ਪਹੁੰਚੇ ਤਾਂ ਵੱਡੀ ਗਿਣਤੀ ‘ਚ ਪੁੱਜੀ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਮੌਕੇ ਤੇ ਮੌਜੂਦ ਲੱਖਾ ਸਿਧਾਣਾ ਦੇ ਸਮਰਥਕ ਅਤੇ ਹੋਰ ਲੋਕ ਭੜਕ ਉੱਠੇ| ਉਹ ਪੰਜਾਬ ਪੁਲੀਸ ਨੂੰ ਸਵਾਲ ਕਰਨ ਲੱਗੇ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ। ਲੋਕਾਂ ਦਾ ਹਜੂਮ ਭੜਕਦਾ ਦੇਖ ਪੁਲਿਸ ਢਿੱਲੀ ਪੈ ਗਈ। ਇਸ ਦਰਮਿਆਨ ਲੱਖਾ ਸਿਧਾਣਾ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਕੇ ਚੱਲਦੇ ਬਣੇ ਅਤੇ ਪੁਲਿਸ ਹੱਥ ਮਲਦੀ ਰਹਿ ਗਈ। ਇਕ ਵਾਰ ਫ਼ਿਰ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ। ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੱਖੇ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲੀਸ ਵੀ ਪਹੁੰਚੀ ਹੋਈ ਸੀ। ਇਸ ਪ੍ਰੋਗਰਾਮ ‘ਚ ਲੱਖਾ ਸਿਧਾਣਾ ਦੇ ਨਾਲ ਨਾਲ ਕੰਵਰ ਗਰੇਵਾਲ ਵੀ ਮੌਕੇ ‘ਤੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਲੱਖਾ ਸਿਧਾਣਾ ਦੇ ਨਾਲ ਸੁੱਖ ਜਗਰਾਓਂ ਅਤੇ ਲੱਖਾ ਸਿਧਾਣਾ ਗਰੁੱਪ ਦੇ ਕਈ ਨੌਜਵਾਨ ਮੌਕੇ ਤੇ ਮੌਜੂਦ ਸਨ।