ਮੁੰਬਈ : ਿਕਟ ਪ੍ਰੇਮੀਆਂ ਦੀ ਬੇਹੱਦ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਆਈ.ਪੀ.ਐਲ. ਦੇ ਬਾਕੀ ਰਹਿੰਦੇ 31 ਮੈਚ ਹੁਣ ਯੂ.ਏ.ਈ. ਵਿਚ ਹੋਣਗੇ। ਜਾਣਕਾਰੀ ਅਨੁਸਾਰ ਬੀ.ਸੀ.ਸੀ.ਆਈ. ਨੇ ਇਕ ਮੀਟਿੰਗ ਕਰ ਕੇ ਇਹ ਫ਼ੈਸਲਾ ਕੀਤਾ ਹੈ ਕਿ ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚ ਹੁਣ ਯੂਏਈ ਵਿਚ ਹੋਣਗੇ।
ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੇ ਮੈਚ 9 ਅਪ੍ਰੈਲ ਨੂੰ ਮੁੰਬਈ ਅਤੇ ਚੈਨਈ ਵਿਚ ਸ਼ੁਰੂ ਹੋਏ ਸਨ। ਪਰ ਅਹਿਮਦਾਬਾਦ ਅਤੇ ਦਿੱਲੀ ਵਿਚ ਜਦੋਂ ਟੀਮਾਂ ਪਹੰੁਚੀਆਂ ਤਾਂ ਕੁੱਝ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਬੀ.ਸੀ.ਸੀ.ਆਈ. ਆਈਪੀਐਲ ਦੀ 14ਵੀਂ ਲੜੀ ਨੂੰ ਰੋਕ ਦਿੱਤਾ ਸੀ ਅਤੇ ਉਸ ਤੋਂ ਬਾਅਦ ਬਾਕੀ ਦੇ ਰਹਿੰਦੇ ਮੈਚ ਕਿਥੇ ’ਤੇ ਕਦੋਂ ਹੋਣੇ ਹਨ ਇਸ ਬਾਰੇ ਚਰਚਾਵਾਂ ਚਲ ਰਹੀਆਂ ਸਨ।
ਬੀ.ਸੀ.ਸੀ.ਆਈ. ਦੀ ਅੱਜ ਹੋਈ ਬੈਠਕ ਵਿਚ ਆਈਪੀਐਲ ਦੇ ਰਹਿੰਦੇ 31 ਮੈਚਾਂ ਨੂੰ ਯੂਏਈ ਦੇ ਆਬੂਦਾਬੀ, ਸ਼ਾਰਜਾਹ ਅਤੇ ਦੁਬਈ ਵਿਚ ਕਰਵਾਉਣ ਦਾ ਫ਼ੈਸਲਾ ਗਿਆ ਹੈ। ਦੱਸਣਯੋਗ ਹੈ ਕਿ ਜੇਕਰ ਬੀ.ਸੀ.ਸੀ.ਆਈ. ਬਾਕੀ ਦੇ ਰਹਿੰਦੇ ਮੈਚ ਨਹੀਂ ਕਰਵਾਉਣਾ ਤਾਂ 3 ਹਜ਼ਾਰ ਕਰੋੜ ਦਾ ਘਾਟਾ ਬੀ.ਸੀ.ਸੀ.ਆਈ. ਨੂੰ ਝੱਲਣਾ ਪੈਣਾ ਸੀ। ਬੀ.ਸੀ.ਸੀ.ਆਈ. ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਯੂ.ਏ.ਈ. ਵਿਚ ਆਈ.ਪੀ.ਐਲ. ਦੇ ਮੈਚ 3 ਹਫ਼ਤਿਆਂ ਦੇ ਵਿੱਚ ਵਿੱਚ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗੇ ਮੌਸਮ ਅਤੇ ਘੱਟ ਖਰਚੇ ਦੇ ਚਲਦਿਆਂ ਪਹਿਲਾਂ ਦੇ ਤਜ਼ਰਬਿਆਂ ਨੂੰ ਦੇਖਦੇ ਹੋਏ ਯੂ.ਏ.ਈ. ਦੀਆਂ ਪਿੱਚਾਂ ਬਹੁਤ ਹੀ ਵਧੀਆ ਅਤੇ ਪਸੰਸਦੀਦਾ ਹਨ।