ਨਾਭਾ : ਕੁਝ ਵਿਅਕਤੀ ਡੀ.ਐੱਸ.ਪੀ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ ਅਤੇ ਰੋਸ ਮੁਜ਼ਾਹਰਾ ਕਰਦੇ ਕਰਦੇ ਪੁਲਿਸ ਨਾਲ ਹੀ ਖਹਿਬੜ ਗਏ । ਜਦੋਂ ਡੀ.ਐੱਸ.ਪੀ ਦਫਤਰ ਵਿਚ ਇਨ੍ਹਾਂ ਨੂੰ ਬੁਲਾਇਆ ਗਿਆ ਤਾਂ ਮੌਕੇ ਤੇ ਮੁਲਜ਼ਮ ਪੁਲਿਸ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ ਅਤੇ ਗੱਲ ਹੱਥੋਪਾਈ ਤਕ ਪੁੱਜ ਗਈ। ਮਿਲੀ ਜਾਣਕਾਰੀ ਮੁਤਾਬਕ ਨਾਭਾ ਵਿਖੇ ਟੋਡਰਵਾਲ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਵੱਲੋਂ ਡੀ.ਐੱਸ.ਪੀ ਦਫਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਸੀl ਜਦੋਂ ਡੀ.ਐੱਸ.ਪੀ ਨੇ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਤਾਂ ਮਹਿਲਾ ਸਰਪੰਚ ਅਤੇ ਉਸਦੇ ਪਤੀ ਨੇ ਦੰਦਰਾਲਾ ਢੀਂਡਸਾ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਦੀ ਵਰਦੀ ਨੂੰ ਹੱਥ ਪਾ ਲਿਆ ਅਤੇ ਉਸਦੀ ਬਾਂਹ ਤੇ ਕੋਈ ਤਿੱਖੀ ਚੀਜ਼ ਮਾਰੀ। ਪੀੜਤ ਸਬ ਇੰਸਪੈਕਟਰ ਹਰਭਜਨ ਸਿੰਘ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਮਹਿਲਾ ਸਰਪੰਚ ਅਤੇ ਉਸਦੇ ਪਤੀ ਅਤੇ ਪੰਜ ਹੋਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਨਾਭਾ ਦੇ ਡੀ.ਐਸ.ਪੀ ਰਾਜੇਸ਼ ਛਿੱਬੜ ਨੇ ਦਸਿਆ ਕਿ ਧਰਨਾਕਾਰੀ ਬਾਹਰ ਦਫ਼ਤਰ ਦੇ ਧਰਨਾ ਦੇ ਰਹੇ ਸੀ ਅਸੀਂ ਉਨ੍ਹਾਂ ਨੂੰ ਕਿਹਾ ਕਿ ਧਰਨਾ ਇਕ ਪਾਸੇ ਹੋ ਕੇ ਲਾਉਣ ਲਈ ਕਿਹਾ ਸੀ ਕਿਉਂਕਿ ਦਫਤਰ ਦੇ ਅੰਦਰ ਲੋਕ ਆਪਣੀ ਫਰਿਆਦ ਲੈ ਕੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈl ਜਦੋਂ ਮਹਿਲਾ ਸਰਪੰਚ ਅਤੇ ਉਸਦੇ ਪਤੀ ਤੇ ਵਿਅਕਤੀਆਂ ਨੂੰ ਦਫ਼ਤਰ ਵਿਚ ਬੁਲਾਇਆ ਤਾਂ ਉਹ ਸਾਡੇ ਸਬ ਇੰਸਪੈਕਟਰ ਹਰਭਜਨ ਸਿੰਘ ਨੂੰ ਹੱਥੋਪਾਈ ਕਰਨ ਲੱਗ ਪਏ ਅਤੇ ਇੱਕ ਤਿੱਖੀ ਚੀਜ਼ ਉਸਦੀ ਬਾਂਹ ਤੇ ਮਾਰੀ। ਪੁਲਿਸ ਨੇ ਦਸਿਆ ਕਿ ਹੁਣ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।