ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਵਿਡ 19 ਦੇ 134,154 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਹਾਂਮਾਰੀ ਦੇ ਕੁਲ ਮਾਮਲੇ 28441986 ’ਤੇ ਪਹੁੰਚ ਗਏ ਜਦਕਿ ਲਾਗ ਦੀ ਦਰ ਡਿੱਗ ਕੇ 6.21 ਫ਼ੀਸਦੀ ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੀ ਲਾਗ ਨਾਲ 2887 ਹੋਰ ਲੋਕਾਂ ਦੇ ਜਾਨ ਗਵਾਉਣ ਨਾਲ ਮ੍ਰਿਤਕਾਂ ਦੀ ਗਿਣਤੀ 3,37989 ’ਤੇ ਪਹੁੰਚ ਗਈ ਜਦਕਿ ਕੋਵਿਡ 19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੀਜੇ ਦਿਨ 20 ਲੱਖ ਦੇ ਹੇਠਾਂ ਹੈ। ਬੁਧਵਾਰ ਨੂੰ ਕੋਵਿਡ ਲਈ 2159873 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹੁਣ ਤਕ ਦੇਸ਼ ਵਿਚ 353782648 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਲਾਗ ਦਰ 6.21 ਫ਼ੀਸਦੀ ਦਰਜ ਕੀਤੀ ਗਈ ਹੈ। ਇਹ ਲਗਾਤਾਰ 10ਵਾਂ ਦਿਨ ਹੈ ਜਦ ਲਾਗ ਦਰ 10 ਫ਼ੀਸਦੀ ਤੋਂ ਘੱਟ ਹੈ। ਹਫ਼ਤਾਵਰੀ ਲਾਗ ਦਰ ਵੀ ਡਿੱਗ ਕੇ 7.66 ਫ਼ੀਸ ਦੀ ਰਹਿ ਗਈ ਹੈ। ਦੇਸ਼ ਵਿਚ ਹੁਣ ਤਕ 1713413 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 6.02 ਫ਼ੀਸਦੀ ਹੈ ਜਦਕਿ ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 92.79 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ 80232 ਮਰੀਜ਼ ਲਾਗ ਮੁਕਤ ਹੋਏ ਹਨ। ਸਿਹਤਯਾਬ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਲਗਾਤਾਰ 21ਵੇਂ ਦਿਨ ਨਵੇਂ ਮਾਮਲਿਆਂ ਤੋਂ ਜ਼ਿਆਦਾ ਹੈ। ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 26390584 ਹੋ ਗਈ ਹੈ ਜਦਕਿ ਮੌਤ ਦਰ ਵੱਧ ਕੇ 1.19 ਫ਼ੀਸਦੀ ਹੋ ਗਈ ਹੈ। ਦੇਸ਼ ਵਿਚ ਪਿਛਲੇ ਸਾਲ ਸੱਤ ਅਗੱਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਸੀ।