ਹੈਦਰਾਬਾਦ ਵਿੱਚ ਇਕ ਰੇਹੜੀ ਵਾਲੇ ਤੋਂ ਮੋਮੋਜ਼ (Momos) ਖਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਦੇ ਦੱਸਣ ਅਨੁਸਾਰ ਔਰਤ ਰੇਸ਼ਮਾ ਬੇਗ਼ਮ (33) ਵਜੋਂ ਹੋਈ ਹੈ, ਨੇ ਆਪਣੇ ਦੋ ਬੱਚਿਆਂ ਨਾਲ ਮੋਮੋਜ਼ ਖਾਧੇ ਸਨ ਜਿਸ ਕਾਰਨ ਕੁੱਝ ਸਮੇਂ ਬਾਅਦ ਤਿੰਨਾਂ ਨੂੰ ਦਸਤ, ਪੇਟ ਦਰਦ ਹੋਣ ਸ਼ੁਰੂ ਹੋ ਗਿਆ। ਤਿੰਨਾਂ ਨੂੰ ਹਸਪਤਾਲ (Hospital) ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਔਰਤ ਰੇਸ਼ਮਾ ਬੇਗ਼ਮ ਦੀ ਮੌਤ ਹੋ ਗਈ ਹੈ ਅਤੇ ਉਸਦੇ ਦੋ ਬੱਚੇ ਇਲਾਜ ਅਧੀਨ ਹਨ। ਬੱਚਿਆਂ ਦੀ ਉਮਰ 12 ਅਤੇ 17 ਸਾਲ ਦੀ ਹੈ। ਪੁਲਿਸ ਨੇ ਦਸਿਆ ਹੈ ਕਿ ਮੋਮੋਜ਼ (Momos) ਵਾਲੇ ਕੋਲੋਂ ਹੋਰ ਲੋਕਾਂ ਨੇ ਵੀ ਮੋਮੋਜ਼ ਖਾਧੇ ਸਨ ਜਿਸ ਵਿੱਚ ਜ਼ਹਿਰੀਲੀ ਪਦਾਰਥ ਸੀ। ਰੇਸ਼ਮਾ ਬੇਗ਼ਮ ਦੀ ਮੌਤ ਦੀ ਖ਼ਬਰ ਤੋਂ ਬਾਅਦ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਮੋਮੋਜ਼ (Momos) ਵੇਚਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਣ ਮੁਤਾਬਿਕ ਰੇਹੜੀ ਵਾਲੇ ਕੋਲ ਫ਼ੂਡ ਸੇਫ਼ਟੀ ਲਾਇਸੰਸ ਵੀ ਨਹੀਂ ਸੀ। ਪੁਲਿਸ ਨੇ ਜਾਂਚ ਵਿੱਚ ਦਸਿਆ ਹੈ ਕਿ ਰੇਹੜੀ ਵਾਲੇ ਵਲੋਂ ਆਟਾ ਵੀ ਬਿਨਾਂ ਢਕੇ ਫ਼ਰਿੱਜ਼ ਵਿੱਚ ਰੱਖਿਆ ਹੋਇਆ ਸੀ ਅਤੇ ਫ਼ਰਿੱਜ਼ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਟਿਆਲਾ ਵਿੱਖ ਇਕ ਲੜਕੀ ਦੀ ਕੇਕ ਖਾਣ ਨਾਲ ਮੌਤ ਹੋ ਗਈ ਸੀ।
ਪੰਜਾਬੀ ਸਹਿਜ ਟਾਈਮਜ਼ ਨਿਊਜ਼ (PunjabiSehajTimes)