ਘਨੌਰ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਅੱਜ ਬਲਾਕ ਘਨੌਰ ਦੇ ਪਿੰਡਾਂ ਊਂਟਸਰ,ਤੇਪਲਾ ,ਹਰਪਾਲਾਂ,ਸੰਭੁ ਖੁਰਦ,ਮੰਡੌਲੀ ਅਤੇ ਬੱਲੋਪੁਰ ਸਮੇਤ ਕਾਫ਼ੀ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਤੇ ਇੰਪੈਕਟ ਟੀਮ ਨੇ ਟੀਮ ਲੀਡਰ ਰਗੁਵੀਰ ਸਿੰਘ. ਕਰਮਜੀਤ ਕੌਰ ਆਈ.ਈ.ਸੀ., ਨਵਦੀਪ ਕੌਰ ਸੀ.ਡੀ.ਐਸ., ਵਰਸ਼ਾ ਆਈ ਈ ਸੀ, ਲਕਸ਼ਮੀ ਸੀ ਡੀ ਐਸ ਦੀਆਂ ਟੀਮਾਂ ਨੇ ਸਤਨਾਮ ਸਿੰਘ ਮੱਟੂ ਸਹਾਇਕ ਇੰਜੀਨੀਅਰ ਰਹਿਨੁਮਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ।ਇਸ ਮੌਕੇ ਮਹਿਕਮੇ ਦੇ ਇੰਜ.ਵਿਨੋਦ ਕੁਮਾਰ ਐੱਸ ਡੀ ਓ ਨੇ ਟੀਮ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਇਸ ਕਾਰਜ ਨੂੰ ਭਵਿੱਖ ਚ ਜਾਰੀ ਰੱਖਣ ਦੀ ਤਾਕੀਦ ਕੀਤੀ ਹੈ ਅਤੇ ਬੂਟਿਆਂ ਦੀ ਸਾਂਭ-ਸੰਭਾਲ ਕਰਨ ਉੱਪਰ ਉਚੇਚ ਤਵੱਜੋ ਦੇਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਦਰੱਖਤ ਸਾਨੂੰ ਕੁਦਰਤੀ ਤੋਹਫ਼ਾ ਆਕਸੀਜਨ ਪ੍ਰਦਾਨ ਕਰਦੇ ਹਨ,ਜ਼ੋ ਮਨੁੱਖੀ ਜੀਵਨ ਦਾ ਆਧਾਰ ਹੀ ਨਹੀਂ, ਜ਼ਰੂਰੀ ਹੈ। ਇਸ ਮੌਕੇ ਅੰਮ੍ਰਿਤਪਾਲ ਕੌਰ,ਗੁਰਪ੍ਰੀਤ ਸਿੰਘ,ਆਕਾਸ਼ ਪਟਿਆਲਾ,ਗਗਨਦੀਪ ਸਿੰਘ, ਗੁਰਸੇਵਕ ਸਿੰਘ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ, ਰਮਨਦੀਪ ਕੌਰ ਅਤੇ ਤਲਵਿੰਦਰ ਸਿੰਘ ਬੀ.ਆਰ.ਸੀ. ਵਲੋਂ ਲੋਕਾਂ ਨੂੰ ਰੁੱਖਾਂ ਦੇ ਮਹਤੱਵ ਬਾਰੇ ਦਸਿਆ। ਉਹਨਾਂ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਸਭ ਤੋਂ ਜ਼ਰੂਰੀ ਹਿੱਸਾ ਹਨ ਅਤੇ ਇਹਨਾਂ ਦੀ ਸੰਭਾਲ ਕਰਨ ਸਾਡਾ ਕਰਤੱਵ ਹੈ। ਇਸ ਮੌਕੇ ਊਂਟਸਰ ਦਾ ਸਰਪੰਚ ਬਲਕਾਰ ਸਿੰਘ,ਪਿੰਡ ਸੰਭੁ ਖੁਰਦ ਦਾ ਸਰਪੰਚ ਸੁਖਵਿੰਦਰ ਕੌਰ,ਪਿੰਡ ਬੱਲੋਪੁਰ ਦੇ ਸਰਪੰਚ ਸਤਿੰਦਰ ਸਿੰਘ ਅਤੇ ਪੰਚ ਗੁਰਪਾਲ ਸਿੰਘ ਹਾਜਰ ਸੀ। ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਮੈਂਬਰ ਹਾਜਰ ਸਨ।