ਘਨੌਰ : ਰਾਤੀਂ ਆਈ ਤੇਜ ਹਨੇਰੀ ਇਕ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ। ਹਲਕਾ ਸਨੌਰ ਵਿੱਚ ਪੈਂਦੇ ਪਿੰਡ ਖਾਲਸ ਪੁਰ ਵਿਖੇ ਆਈ ਰਾਤ ਤੇਜ਼ ਹਨੇਰੀ ਕਾਰਨ ਇਕ ਗਰੀਬ ਪਰਿਵਾਰ ਦੀ ਛੱਤ ਡਿੱਗੀ। ਜਾਂਣਕਾਰੀ ਦਿੰਦਿਆਂ ਘਰ ਦੇ ਮਾਲਕ ਯੂਸਫ ਖਾਨ ਨੇ ਕਿਹਾ ਕਿ ਜਦੋਂ ਛੱਤ ਡਿੱਗੀ ਤਾਂ ਉਹ ਪਰਿਵਾਰ ਉਸ ਥੱਲੇ ਹੀ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਉਹਨਾਂ ਦੇ ਚਬਾਰੇ ਉਪਰ ਚਾਰ ਦੀਵਾਰੀ ਕੀਤੀ ਹੋਈ ਸੀ ਚਾਰ ਦਵਾਰੀ ਹਨੇਰੀ ਕਾਰਨ ਬਰਾਂਡੇ ਦੀ ਛੱਤ ਤੋ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੇ ਬਰਾਂਡੇ ਦੀ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਲਾਈਟ ਨਾ ਹੋਣ ਕਾਰਨ ਸਾਰਾ ਪਰਿਵਾਰ ਬਰਾਂਡੇ ਦੇ ਵਿੱਚ ਹੀ ਪਿਆ ਸੀ ਜਦੋਂ ਛੱਤ ਡਿੱਗੀ ਦਾ ਸਾਰਾ ਪ੍ਰਵਾਰ ਮਲਬੇ ਹੇਠ ਦਬ ਗਿਆ। ਡਿੱਗੀ ਛੱਤ ਦਾ ਖੜਾਕ ਸੁਣ ਕੇ ਉਨ੍ਹਾਂ ਦੇ ਪੜੋਸਿਆਂ ਨੇ ਆ ਕੇ ਪਰਵਾਰ ਨੂੰ ਮਲਬੇ ਤੇ ਥੱਲਿਉਂ ਕੱਢਿਆ ਗਿਆ ਅਤੇ ਨਨਯੋਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ।ਇਸ ਹਾਦਸੇ ਵਿਚ ਉਹਨਾਂ ਦੀ ਪਤਨੀ ਸ਼ਕੀਲਾ ਅਤੇ ਬੇਟੇ ਅਸਲਮ ਖਾਨ ਅਤੇ ਨੂਹ ਸੋਨੀ ਬੇਗਮ ਦੇ ਸਿਰਾ ਵਿੱਚ ਕਾਫ਼ੀ ਸੱਟਾਂ ਲੱਗੀਆਂ ਅਤੇ ਸਾਰਿਆਂ ਦੇ ਸਿਰਾਂ ਵਿੱਚ ਟਾਕੇ ਲੱਗੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਅਪਣੇ ਘਰ ਦੀ ਛੱਤ ਨੂੰ ਦੋਬਾਰਾ ਬਦਲ ਸਕੀਏ। ਇਸ ਮੌਕੇ ਤੇ ਯੂਸਫ ਖਾਨ , ਬੂਟਾ ਖਾਨ, ਅਸਲਮ ਖਾਨ, ਨਾਜਰ ਖਾਂ ,ਰਾਜੂ ਖਾਨ, ਸੋਨੂੰ ਖਾਨ,ਮੋਨੀ ਖਾਨ, ਮੀਹਾਂ ਖਾਨ, ਵਕੀਲ ਖਾਨ, ਰੁਲਦਾ ਖਾਨ,ਰੱਬੀ ਖਾਨ,ਨਿਮਾ ਖਾਨ,ਮੋਜਾ ਖਾਨ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ