ਘਨੌਰ : ਰਾਤ ਆਈ ਹਨ੍ਹੇਰੀ ਤੂਫ਼ਾਨ ਨੇ ਪਿੰਡਾਂ ਦੇ ਵਿੱਚ ਦਰਖ਼ਤ ਟੁੱਟ ਕੇ ਕਾਫ਼ੀ ਨੁਕਸਾਨ ਕੀਤਾ ਹੈ।ਪਿੰਡ ਸੋਗਲ ਪੁਰ ਵਿਖੇ ਸੜਕ ਤੇ ਖੜੇ ਸਫੈਦੇ ਦੇ ਰੁੱਖ ਦਾ ਟਾਹਣ ਟੁੱਟ ਕੇ ਨਰੇਸ਼ ਕੁਮਾਰ ਦੀ ਗੱਡੀ ਉੱਤੇ ਜਾ ਡਿੱਗਿਆ ਜਿਸ ਕਾਰਨ ਉਨ੍ਹਾਂ ਦੀ ਗੱਡੀ ਕਾਫੀ ਨੁਕਸਾਨੀ ਗਈ।ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਰਖਤਾਂ ਦੀ ਕਾਫੀ ਵਾਰ ਸਬੰਧਤ ਮਹਿਕਮੇ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਮਹਿਕਮੇ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਡੇ ਘਰ ਦੇ ਬਾਹਰ ਖੜੇ ਸਫ਼ੈਦਿਆਂ ਤੋਂ ਹਨੇਰੀ ਵਿੱਚ ਸਾਨੂੰ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਮੇਰੀ ਗੱਡੀ ਦਾ ਨੁਕਸਾਨ ਹੋਇਆ ਸੀ ਮੈਂ ਇਸ ਸਬੰਧੀ ਲਿਖਤੀ ਰੂਪ ਵਿੱਚ ਪੰਚਾਇਤ ਰਾਹੀ ਸਬੰਧਤ ਮਹਿਕਮੇ ਨੂੰ ਅਤੇ ਹਲਕਾ ਵਿਧਾਇਕ ਨੂੰ ਵੀ ਸ਼ਿਕਾਇਤ ਵੀ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਵਾਰ ਫਿਰ ਸਫ਼ੈਦੇ ਦੇ ਟਾਹਣ ਟੁੱਟ ਕੇ ਮੇਰੀ ਗੱਡੀ ਭੰਨ ਦਿੱਤੀ ਹੈ ਜਿਸ ਦਾ ਸਿੱਧੇ ਤੌਰ ਤੇ ਮਹਿਕਮਾ ਜਿੰਮੇਵਾਰ ਹੈ।ਜੇਕਰ ਉਹ ਵਕਤ ਰਹਿੰਦੇ ਮੇਰੀ ਸ਼ਿਕਾਇਤ ਤੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੇਰਾ ਇਹ ਨੁਕਸਾਨ ਹੋਣੋਂ ਬਚ ਸਕਦਾ ਸੀ।ਉਹਨਾਂ ਮਹਿਕਮੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਫਤੇ ਦੇ ਅੰਦਰ-ਅੰਦਰ ਮਹਿਕਮਾ ਇਹਨਾ ਸਫ਼ੈਦਿਆਂ ਨਹੀਂ ਕੱਟਦਾ ਤਾਂ ਮੈਂ ਇਨ੍ਹਾਂ ਨੂੰ ਕੱਟ ਕੇ ਸੁੱਟ ਦੇਣਾ ਹੈਂ ਜਿਸਦਾ ਜ਼ਿੰਮੇਵਾਰ ਸਿਧੇ ਤੌਰ ਤੇ ਮਹਿਕਮਾ ਹੋਏਗਾ। ਇਸ ਸਬੰਧੀ ਜਦੋਂ ਸਬੰਧਤ ਅਧਿਕਾਰੀ ਨੂੰ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ।