Friday, November 22, 2024

Malwa

ਘਨੌਰ ਨੂੰ ਲੁੱਟਣ ਵਾਸਤੇ ਲੀਡਰਾਂ ਨੇ ਬੰਨ੍ਹੀਆਂ ਹੋਈਆਂ ਵਾਰੀਆਂ : ਆਪ ਆਗੂ

June 13, 2021 06:03 PM
Mohd. Salim
ਘਨੌਰ : ਅੱਜ ਹਲਕਾ ਘਨੌਰ ਦੇ ਪਿੰਡ ਕਾਮੀ ਖ਼ੁਰਦ ਵਿੱਚ ਅਨਵਰ ਹੁਸੈਨ ਅਤੇ ਯਾਦਵਿੰਦਰ ਸਿੰਘ ਦੀ ਸਾਂਝੀ ਅਗਵਾਈ ਹੇਠ ਇੱਕ ਮੀਟਿੰਗ ਰੱਖੀ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਸੀਨੀਅਰ ਆਗੂ ਗੁਰਪ੍ਰੀਤ ਸੰਧੂ ਨਰੜੂ, ਬਲਵਿੰਦਰ ਸਿੰਘ ਝਾੜਵਾ, ਅਤੇ ਗੁਰਜੰਟ ਸਿੰਘ ਮਹਿਦੂਦਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਲੀਡਰਾ ਨੇ ਵਾਰੀ ਬੰਨ ਘਨੌਰ ਨੂੰ ਲੁੱਟਿਆ ਤੇ ਕੁੱਟਿਆ ਹੈ।ਇਹਨਾ ਲੀਡਰਾ ਨੇ ਨਕਲੀ ਸ਼ਰਾਬ ਫੈਕਟਰੀਆਂ,ਨਜਾਇਜ਼ ਮਾਇਨਿੰਗ ,ਝੂਠੇ ਪਰਚਿਆਂ ਕਰਕੇ ਘਨੌਰ ਪੂਰੇ ਪੰਜਾਬ ਵਿੱਚ ਮਸਹੂਰ ਕਰਤਾ ਵਿਕਾਸ ਦੇ ਨਾਮ ਤੇ ਜੋ ਵਿਨਾਸ਼ ਇਹਨਾ ਹਲਕੇ ਵਿੱਚ  ਕੀਤਾ ਇਸ ਤੋ ਸਾਰੇ ਘਨੌਰ ਵਾਸੀ ਚੰਗੀ ਤਰਾ ਜਾਣੂ ਹਨ।ਓਹਨਾ ਕਿਹਾ ਕਿ ਅੱਜ ਇਹਨਾਂ ਮਾੜੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੀ ਬਦੌਲਤ ਹੀ ਸਾਡੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ।ਆਓਣ ਵਾਲੀਆਂ 2022 ਦੀ ਚੋਣਾਂ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਹਨਾਂ ਲੀਡਰਾਂ ਨੂੰ ਪਿੰਡਾ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ, ਇਸ ਮੌਕੇ ਤੇ ਸਰਬਣ ਖਾਨ, ਗੁਰਮੇਲ ਖਾਨ, ਹਰਜਿੰਦਰ ਸਿੰਘ ਭਰਪੂਰ ਸਿੰਘ ,ਜੀਤ ਸਿੰਘ , ਗੁਰਜੰਟ ਸਿੰਘ, ਸਾਬਰੀ ਬੇਗਮ, ਬਲਜਿੰਦਰ ਸਿੰਘ ਅਬਦੁਲਪੁਰ  ਅਤੇ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ