ਨਵੀਂ ਦਿੱਲੀ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਰਾਜਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇਕ ਵਾਰ ਫਿਰ ਮੁਲਾਕਾਤ ਕੀਤੀ ਹੈ। 10 ਦਿਨਾਂ ਵਿਚ ਇਹ ਦੂਜੀ ਮੁਲਾਕਾਤ ਹੈ। ਦੋਹਾ ਦੀ ਮੁਲਾਕਾਤ ਮਗਰੋਂ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਇਸ ਮੁਲਾਕਾਤ ਨੂੰ 2024 ਦੀਆਂ ਲੋਕਾਂ ਸਭਾ ਚੋਣਾਂ ਦੀ ਤਿਆਰੀ ਵਜੋਂ ਵੇਖਿਆ ਜਾ ਰਿਹਾ ਹੈ। ਪਵਾਰ ਅਤੇ ਕਿਸ਼ੋਰ ਵਿਚਾਲੇ ਇਹ ਬੈਠਕ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁਧ ਬਣੇ ਰਾਸ਼ਟਰ ਮੰਚ ਦੀ ਬੈਠਕ ਤੋਂ ਪਹਿਲਾਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ਰਦ ਪਵਾਰ ਦੇ ਪੈਂਤੜੇ ਨੂੰ ਵੇਖਦਿਆਂ ਸੋਨੀਆ ਗਾਂਧੀ ਨੇ ਵੀ ਪਾਰਟੀ ਦੀ ਬੈਠਕ ਸੱਦੀ ਹੈ। ਰਾਸ਼ਟਰ ਮੰਚ ਦੀ ਬੈਠਕ ਮੰਗਲਵਾਰ ਨੂੰ ਸ਼ਾਮ ਚਾਰ ਵਜੇ ਪਵਾਰ ਦੇ ਘਰ ਵਿਚ ਹੋਵੇਗੀ। ਇਸ ਬੈਠਕ ਵਿਚ ਪਵਾਰ ਪਹਿਲੀ ਵਾਰ ਸ਼ਾਮਲ ਹੋਣਗੇ। ਸੰਭਾਵਨਾ ਹੈ ਕਿ ਇਸ ਬੈਠਕ ਵਿਚ ਪਵਾਰ ਅਤੇ ਯਸ਼ਵੰਤ ਸਿਨਹਾ ਦੇ ਇਲਾਵਾ ਵਿਰੋਧੀ ਧਿਰ ਦੇ ਕੁਝ ਨੇਤਾ ਸ਼ਾਮਲ ਹੋਣਗੇ। ਰਾਸ਼ਟਰ ਮੰਚ ਕੋਈ ਰਾਜਸੀ ਮੰਚ ਨਹੀਂ ਹੈ ਪਰ ਭਵਿੱਖ ਵਿਚ ਇਸ ਦੇ ਮਾਧਿਅਮ ਰਾਹੀਂ ਕਿਸੇ ਤੀਜੇ ਬਦਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿਚ ਸਰਕਾਰ ਵਿਰੁਧ ਰਾਜਸੀ ਸਰਕਾਰ ਵਿਰੁਧ ਰਾਜਸੀ ਸਮੇਤ ਹੋਰ ਮਸਲਿਆਂ ’ਤੇ ਚਰਚਾ ਹੁੰਦੀ ਹੈ। ਸੋਮਵਾਰ ਨੂੰ ਹੋਈ ਬੈਠਕ ਪਵਾਰ-ਪ੍ਰਸ਼ਾਂਤ ਵਿਚਾਲੇ ਰਾਸ਼ਟਰ ਮੰਚ ’ਤੇ ਗੱਲਬਾਤ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਰਾਸ਼ਟਰ ਮੰਚ ਦੀ ਸਥਾਪਨਾ ਕਰਨ ਵਾਲੇ ਯਸ਼ਵੰਤ ਸਿਨਹਾ ਹੁਣ ਟੀਐਮਸੀ ਦੇ ਮੀਤ ਪ੍ਰਧਾਨ ਹਨ ਅਤੇ ਬੰਗਾਲ ਵਿਚ ਟੀਐਮਸੀ ਦੀ ਜਿੱਤ ਹੋਈ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਵੀ ਜਿੱਤ ਵਿਚ ਅਹਿਮ ਰਹੀ