Friday, November 22, 2024

Business

ਇਸ ਤਰ੍ਹਾਂ ਕੰਪਿਊਟਰ ਵਿਚ ਦਾਖ਼ਲ ਹੁੰਦਾ ਹੈ ਵਾਇਰਸ

June 27, 2021 09:46 AM
SehajTimes

ਜਿ਼ਆਦਾਤਰ ਜਦੋਂ ਵੀ ਅਸੀ ਕੰਪਿਊਟਰ ਤੋਂ ਗੇਮਾਂ ਡਾਊਨਲੋਡ ਕਰਦੇ ਹਾਂ ਤਾਂ ਵਾਇਰਸ ਵੀ ਉਸ ਦੇ ਨਾਲ ਹੀ ਆ ਜਾਂਦਾ ਹੈ ਅਤੇ ਸਾਡੇ ਕੰਪਿਊਟਰ ਦਾ ਬੇੜਾ ਗਰਕ ਹੋ ਜਾਂਦਾ ਹੈ। ਗੇਮਜ਼ ਵਿੱਚ ਇੱਕ ਖ਼ਾਸ ਕਿਸਮ ਦਾ ਮਾਲਵੇਅਰ ਛੁਪਿਆ ਹੁੰਦਾ ਹੈ। ਗ੍ਰੈਂਡ ਥੈਫਟ, ਆਟੋ ਐੱਨਬੀਏ, ਕੇ 2K19 ਅਤੇ ਪ੍ਰੋ ਐਵੋਲੂਸ਼ਨ, ਸਾਕਰ 2018 ਵਰਗੀਆਂ ਕਈ ਗੇਮਜ਼ ਫ੍ਰੀ ਵਿਚ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਨ੍ਹਾਂ ਗੇਮਜ਼ ਦੇ ਅੰਦਰ ਕ੍ਰਿਪਟੋ ਮਾਈਨਿੰਗ ਮਾਲਵੇਅਰ ਦਾ ਕੋਡ ਛੁਪਿਆ ਹੁੰਦਾ ਹੈ, ਜਿਸ ਨੂੰ ਕ੍ਰੈਕੋਨੌਸ਼ ਕਹਿੰਦੇ ਹਨ। ਇਸ ਦੇ ਡਾਊਨਲੋਡ ਹੋਣ ਤੋਂ ਬਾਅਦ ਗੁਪਤ ਤਰੀਕੇ ਨਾਲ ਡਿਜੀਟਲ ਪੈਸੇ ਬਣਦੇ ਹਨ। ਰਿਸਰਚਰਾਂ ਮੁਤਾਬਿਕ ਅਪਰਾਧੀਆਂ ਨੇ ਇਸ ਸਕੈਮ ਨਾਲ ਦੋ ਮਿਲੀਅਨ ਡਾਲਰ (ਕਰੀਬ 14 ਕਰੋੜ ਰੁਪਏ ਤੋਂ ਜ਼ਿਆਦਾ) ਕਮਾ ਲਏ ਹਨ। ਐਂਟੀ ਵਾਇਰਸ ਵਾਲੀ ਅਵਾਸਟ ਕੰਪਨੀ ਦੇ ਰਿਸਰਚਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਰੈਕਡ ਗੇਮਜ਼ ਕਾਰਨ ਕਰੈਕੋਨਾਸ਼ ਤੇਜੀ ਨਾਲ ਫੈਲ ਰਿਹਾ ਹੈ। ਸਾਈਬਰ ਸੁਰੱਖਿਆ ਨਾਲ ਜੁੜੀ ਇਸ ਕੰਪਨੀ ਦੇ ਸਾਹਮਣੇ ਹਰ ਰੋਜ਼ ਤਕਰੀਬਨ ਅੱਠ ਸੌ ਮਾਮਲੇ ਆ ਰਹੇ ਹਨ। ਹਾਲਾਂਕਿ ਅਵਾਸਟ ਸਿਰਫ਼ ਉਨ੍ਹਾਂ ਕੰਪਿਊਟਰਾਂ ਨੂੰ ਹੀ ਫੜ ਪਾਉਂਦੀ ਹੈ ਜਿੱਥੇ ਇਨ੍ਹਾਂ ਦਾ ਐਂਟੀ ਵਾਇਰਸ ਇੰਸਟਾਲ ਕੀਤਾ ਗਿਆ ਹੁੰਦਾ ਹੈ।
ਕੰਪਨੀ ਨੇ ਸ਼ੱਕ ਜਤਾਇਆ ਹੈ ਕਿ ਇਹ ਮਾਲਵੇਅਰ ਵੱਡੇ ਪੈਮਾਨੇ ਤੇ ਫੈਲ ਚੁੱਕਿਆ ਹੈ। ਹੁਣ ਤਕ ਇਹ ਮਾਲਵੇਅਰ ਇੱਕ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਭਾਰਤ ਵਿੱਚ ਹਾਲੇ ਇਸ ਦੇ 13,778 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਵੀ ਇਹ ਮਾਲਵੇਅਰ ਪਾਇਆ ਗਿਆ ਹੈ-ਫਿਲਪੀਨਜ਼ -18,448 ਮਾਮਲੇਬ੍ਰਾਜ਼ੀਲ -16,584 ਮਾਮਲੇਪੋਲੈਂਡ -13,779 ਮਾਮਲੇਅਮਰੀਕਾ -12,727 ਮਾਮਲੇਬ੍ਰਿਟੇਨ -11,856 ਮਾਮਲੇਮਾਲਵੇਅਰ ਕਿਵੇਂ ਕੰਮ ਕਰਦਾ ਹੈ? Getty Images GTA V ਇੱਕ ਅਜਿਹੀ ਖੇਡ ਹੈ ਜੋ ਕਿ ਮੁਫ਼ਤ ਵਿੱਚ ਦਿੱਤੀ ਜਾ ਰਹੀ ਹੈ ਪਰ ਉਸ ਵਿੱਚ ਮਾਲਵੇਅਰ ਹੁੰਦਾ ਹੈ, ਇਨ੍ਹਾਂ ਵਿੱਚੋਂ ਕਈ ਸਾਈਬਰ ਹਮਲਿਆਂ ਵਿੱਚ ਗੇਮਿੰਗ ਅਕਾਉਂਟ ਨੂੰ ਚੋਰੀ ਕਰ ਲਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਅੰਦਰ ਕਈ ਮਹਿੰਗੇ ਇਨ ਗੇਮ ਆਈਟਮ ਸਨ। ਇਨ੍ਹਾਂ ਆਈਟਮਾਂ ਨੂੰ ਹੈਕਿੰਗ ਕਰਨ ਵਾਲੇ ਵੇਚਦੇ ਹਨ।
ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ ਕ੍ਰੈਕੋਨੌਸ਼ ਖੁਦ ਨੂੰ ਬਚਾਉਣ ਲਈ ਵਿੰਡੋਜ਼ ਅਪਡੇਟ ਨੂੰ ਬੰਦ ਕਰ ਦਿੰਦਾ ਹੈ। ਬਚਾਅ ਲਈ ਇੰਸਟਾਲ ਕੀਤੀ ਗਏ ਸੌਫਟਵੇਅਰ ਨੂੰ ਹਟਾ ਦਿੰਦਾ ਹੈ। ਇਹ ਕ੍ਰਿਪਟੋਕਰੰਸੀ ਮਾਈਨਿੰਗ ਪ੍ਰੋਗਰਾਮ ਬੈਕਗਰਾਊਂਡ ਵਿੱਚ ਚੱਲਦਾ ਰਹਿੰਦਾ ਹੈ। ਜਿਸ ਕਾਰਨ ਕੰਪਿਊਟਰ ਤੇ ਕੰਮ ਕਰਨ ਵਾਲੇ ਨੂੰ ਇਸ ਬਾਰੇ ਪਤਾ ਵੀ ਨਹੀਂ ਚੱਲਦਾ। ਹਾਲਾਂਕਿ ਇਸ ਨਾਲ ਕੰਪਿਊਟਰ ਦੀ ਸਪੀਡ ਘੱਟ ਹੋ ਸਕਦੀ ਹੈ। ਜ਼ਿਆਦਾ ਵਰਤੋਂ ਨਾਲ ਕੰਪਿਊਟਰ ਦੇ ਪੁਰਜ਼ੇ ਖ਼ਰਾਬ ਕਰ ਸਕਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਵਧਾ ਸਕਦਾ ਹੈ, ਜਦਕਿ ਮਾਲਵੇਅਰ ਬਣਾਉਣ ਵਾਲਿਆਂ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ।

Have something to say? Post your comment

 

More in Business

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਦੇਣ ਲਈ ਕੋਰਸ 02 ਸਤੰਬਰ ਤੋਂ ਸ਼ੁਰੂ: ਡਿਪਟੀ ਡਾਇਰੈਕਟਰ

 ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਡ੍ਰਾਈਵ-ਕਮ-ਰੋਜ਼ਗਾਰ ਮੇਲਾ 22 ਅਗਸਤ ਨੂੰ 

ਸੋਨੇ ਦੀ ਕੀਮਤ ਵਿੱਚ ਦਰਜ ਕੀਤਾ ਗਿਆ ਵਾਧਾ, ਚਾਂਦੀ ਦੀ ਕੀਮਤ 526 ਰੁਪਏ ਘਟੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਅਗਸਤ ਨੂੰ

"ਸਜਾਵਟੀ ਮੱਛੀਆਂ ਦਾ ਪੰਜਾਬ ਵਿੱਚ ਸਕੋਪ "ਵਿਸ਼ੇ ਤੇ ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ

ਏਡੀਬਲ ਆਈਲਸੀਡਜ਼ ਨੂੰ ਰਾਸ਼ਟਰੀ ਮਾਨਤਾ ਸਕੀਮ ਅਧੀਨ ਦੋ ਦਿਨਾਂ ਤੇਲ ਬੀਜ ਫਸਲਾਂ ਸਬੰਧੀ ਟ੍ਰੇਨਿੰਗ ਦਾ ਆਯੋਜਨ

ਪੇਂਡੂ ਖੇਤਰ ਦੇ ਔਰਤਾਂ ਤੇ ਨੌਜਵਾਨਾਂ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 05 ਅਗਸਤ ਤੋਂ ਸ਼ੁਰੂ

ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਸਹਾਇਕ ਧੰਦਿਆਂ ਬਾਰੇ ਟ੍ਰੇਨਿੰਗ