ਨਵੀਂ ਦਿੱਲੀ : ਪੈਟਰੋਲ, ਡੀਜ਼ਲ ਤੇ ਗੈਸ ਸਲੰਡਰਾਂ ਦੇ ਰੇਟਾਂ ਵਾਂਗ ਸੋਨਾ ਵੀ ਮਹਿੰਗਾ ਹੋ ਰਿਹਾ ਹੈ। ਜੇਕਰ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ ਬੁਧਵਾਰ ਨੂੁੰ ਸੋਨੇ ਦੇ ਰੇਟ ’ਚ ਵਾਧਾ ਵੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ ’ਚ ਸੋਨੇ ਦੇ ਰੇਟ ’ਚ 23 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। ਇਸ ਦਾ ਮਤਲਬ ਕਿ ਹੁਣ ਸੋਨੇ ਦਾ ਭਾਅ 47,024 ਰੁਪਏ ਪ੍ਰਤੀ 10 ਗ੍ਰਾਮ ’ਤੇ ਪੁੱਜ ਗਿਆ ਹੈ। ਇਸ ’ਚ ਪਿਛਲੇ ਪੱਧਰ ’ਚ ਸੋਨੇ ਦਾ ਰੇਟ 47,001 ਰੁਪਏ ਪ੍ਰਤੀ 10 ਗਰਾਮ ’ਤੇ ਰਿਹਾ ਸੀ। ਸਕਿਓਰਿਟੀਜ਼ ਅਨੁਸਾਰ ਚਾਂਦੀ ਦੀ ਕੀਮਤ ’ਚ ਵੀ 399 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਸਕਿਓਰਿਟੀਜ਼ ਅਨੁਸਾਰ ਚਾਂਦੀ ਪੱਧਰ ’ਚ ਸੋਨੇ ਦਾ ਰੇਟ 47,001 ਰੁਪਏ ਪ੍ਰਤੀ 10 ਗ੍ਰਾਮ ਰਿਹਾ ਸੀ। ਸਕਿਓਰਿਟੀਜ਼ ਅਨੁਸਾਰ ਚਾਂਦੀ ਦੀ ਕੀਮਤ ’ਚ ਵੀ 399 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਟੁੱਟ ਦੇਖਣ ਨੂੰ ਮਿਲੀ। ਜੇਕਰ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਸੋਨੇ ਦਾ ਭਾਅ ਵਾਧੇ ਨਾਲ 1,812 ਡਾਲਰ ਪ੍ਰਤੀ ਔਂਸ ’ਤੇ ਚੱਲ ਰਿਹਾ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 26.02 ਡਾਲਰ ਪ੍ਰਤੀ ਔਂਸ ’ਤੇ ਸਪਾਟ ਰਹੀ। ਮਲਟੀ ਕਮੋਡਿਟੀ ਅਕਸਚੇਂਜ ’ਤੇ ਅਗਸਤ 2021 ’ਚ ਡਲਿਵਰੀ ਵਾਲੇ ਸੋਨੇ ਦਾ ਰੇਟ 172 ਰੁਪਏ ਯਾਨੀ 0.36 ਫੀਸਦੀ ਦੀ ਤੇਜ਼ੀ ਨਾਲ 48,061 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ। ਇਸ ਨਾਲ ਪਿਛਲੇ ਪੱਧਰ ’ਚ ਅਗਸਤ ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 47,889 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਅਕਤੂਬਰ 2021 ’ਚ ਡਲਿਵਰੀ ਵਾਸੇ ਸੋਨੇ ਦਾ ਰੇਟ 171 ਰੁਪਏ ਯਾਨੀ 0.36 ਫੀਸਦੀ ਦੀ ਤੇਜ਼ੀ ਦੇ ਨਾਲ 48,337 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ।