ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਵਿੱਤੀ ਸਾਲ 2022 ਅਤੇ 2023 ਲਈ ਵਿਆਜ਼ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਈ.ਪੀ.ਐਫ਼.ਓ. ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ ’ਤੇ ਇਕ ਉਪਭੋਗਤਾ ਦੀ ਪੋਸਟ ਦੇ ਜਵਾਬ ਵਿੱਚ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਕ ਉਪਭੋਗਤਾ ਨੇ ਈ.ਪੀ.ਐਫ਼.ਓ. ਨੂੰ ਪੁੱਛਿਆ ਸੀ ਕਿ ਵਿੱਤੀ ਸਾਲ 2022 ਅਤੇ 2023 ਦਾ ਵਿਆਜ ਕਦੋਂ ਮਿਲੇਗਾ? ਇਸ ਦੇ ਜਵਾਬ ਵਿੱਚ ਕਰਮਚਾਰੀ ਸੰਗਠਨ ਨੇ ਕਿਹਾ ਸੀ ਕਿ ਇਹ ਪ੍ਰਕਿਰਿਆ ਕਾਰਜ ਅਧੀਨ ਹੈ ਅਤੇ ਵਿਆਜ ਬਹੁਤ ਹੀ ਖ਼ਾਤਿਆਂ ਵਿਚ ਆ ਜਾਵੇਗਾ, ਥੋੜ੍ਹੀ ਉਡੀਕ ਕਰੋ। ਜ਼ਿਕਰਯੋਗ ਹੈ ਕਿ ਸਰਕਾਰ ਨੇ ਵਿੱਤੀ ਸਾਲ 2022 ਅਤੇ 2023 ਲਈ ਪ੍ਰੋਵੀਡੈਂਟ ਫ਼ੰਡ ਖਾਤੇ ’ਤੇ 8.15 ਫ਼ੀ ਸਦੀ ਵਿਆਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ।