ਨਵੀਂ ਦਿੱਲੀ : ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਪਿੱਚਾਂ ’ਤੇ ਖੇਡੇ ਜਾਣ ਵਾਲੇ ਏਸ਼ੀਆ ਕੱਪ ਲਈ ਬੰਗਲਾਦੇਸ਼ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਬੀਸੀਬੀ ਦੇ ਮੁੱਖ ਚੋਣਕਾਰ ਮਿਨਹਾਜੁਲ ਅਬੇਦੀਨ ਨੇ ਆਪਣੇ ਐਲਾਨ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ 17 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਟੀਮ ਦੀ ਕਪਤਾਨੀ ਕਰਨਗੇ ਜਦਕਿ ਮੁਸ਼ਫ਼ਿਕੁਰ ਰਹੀਮ ਵਿਕਟਕੀਪਰ ਦੀ ਜ਼ੁੰਮੇਵਾਰੀ ਸੰਭਾਲਣਗੇ। ਸਲਾਮੀ ਬੱਲੇਬਾਜ਼ ਤਨਜਿਦ ਤਮੀਮ ਨੂੰ ਆਗ਼ਾਮੀ ਏਸ਼ੀਆ ਕੱਪ ਲਈ ਵਨਡੇ ਟੀਮ ਵਿਚ ਪਹਿਲਾ ਮੌਕਾ ਮਿਲਿਆ ਹੈ। ਤਨਜੀਦ ਟੂਰਨਾਮੈਂਟ ਤੋਂ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰ ਸਕਦਾ ਹੈ। ਇਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਸ਼ਮੀਮ ਹੁਸੈਨ ਨੂੰ ਵੀ ਪਹਿਲੀ ਵਾਰ ਵਨਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ਮੀਮ ਨੇ ਬੰਗਲਾਦੇਸ਼ ਲਈ 17ਟੀ-20 ਮੈਚ ਖੇਡੇ ਹਨ। ਉਸ ਨੂੰ ਪਹਿਲੀ ਵਾਰ ਵਨਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ਏਸ਼ੀਆ ਕੱਪ 2023 ਦਾ ਆਪਣਾ ਪਹਿਲਾ ਮੈਚ 21 ਅਗੱਸਤ ਨੂੰ ਕੈਂਡੀ ਵਿਚ ਸ੍ਰੀਲੰਕਾ ਵਿਰੁਧ ਖੇਡੇਗਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਤੰਜ਼ੀਦ ਤਮੀਮ, ਨਜਮੁਲ ਹੁਸੈਨ ਸ਼ਾਂਤੋ, ਤੌਹੀਦ ਹਰੀਦੌਏ, ਮੁਸ਼ਫ਼ਿਕਰ ਰਹੀਮ, ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਮੁਸਤਫ਼ਿਜ਼ੁਰ ਰਹਿਮਾਨ, ਹਸਨ ਮਹਿਮੂਦ, ਸ਼ੇਖ ਮੇਹੇਦੀ, ਨਸੁਮ ਅਹਿਮਦ, ਸ਼ਮੀਮ ਹੁਸੈਨ, ਆਫ਼ੀਫ਼ ਹੁਸੈਨ, ਸ਼ੌਰਫ਼ੁਲ ਇਸਲਾਮ, ਇਬਾਦਤ ਹੁਸੈਨ, ਮੁਹੰਮਦ ਨਈਮ ਹੋਣਗੇ।