ਪਟਿਆਲਾ : ਪਟਿਆਲਾ ਦੇ ਐਫ 2 ਜੀ ਰੈਸਟੋਰੇਟ ਵਿਖੇ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਇਸ ਨਾਲ ਜੋੜੀ ਰੱਖਣ ਦੇ ਨਜ਼ਰੀਏ ਤੋਂ ਕਰਵਾਇਆ ਗਿਆ। ਇਸ ਮੇਲੇ ਵਿੱਚ ਮੁਟਿਆਰਾਂ ਬਹੁਤ ਸੋਹਣੇ ਪਹਿਰਾਵਿਆਂ ਵਿੱਚ ਆਈਆਂ। ਮੁਟਿਆਰਾਂ ਨੇ ਗਿੱਧਾ ਪਾ ਕੇ ਮੇਲੇ ਵਿੱਚ ਰੰਗ ਬੰਨ ਦਿਤਾ।ਮੇਲੇ ਵਿੱਚ ਵੱਖ -ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਪੰਜਾਬੀ ਵਿਰਸੇ ਦਾ ਹਰੇਕ ਰੰਗ ਇਸ ਮੇਲੇ ਵਿੱਚ ਵੇਖਣ ਨੂੰ ਮਿਲੀਆ। ਇਸ ਮੇਲੇ ਵਿੱਚ ਮਿਸ ਭੂਮਿਕਾ ਨੂੰ ਮਿਸ ਤੀਜ ਦੇ ਟਾਈਟਲ ਨਾਲ ਨਵਾਜਿਆ ਗਿਆ। ਇਸ ਮੇਲੇ ਦੀ ਪ੍ਰਬੰਧਕ ਸ੍ਰੀਮਤੀ ਸੀਮਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਲਗਾਉਣ ਨਾਲ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖ ਸਕਦੇ ਹਾਂ। ਇਸ ਮੇਲੇ ਵਿੱਚ ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਮੀਨਾਕਸ਼ੀ ਜੀ ਅਤੇ ਸ੍ਰੀਮਤੀ ਨਿਧੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।