ਪੰਜਾਬ ਟਰੈਵਲ ਮਾਰਟ ਦਾ ਉਦੇਸ਼
ਪੰਜਾਬ ਟਰੈਵਲ ਮਾਰਟ ਦਾ ਉਦੇਸ਼ ਦੇਸ਼ ਦੇ ਅਗਾਂਹਵਧੂ ਸੈਰ-ਸਪਾਟਾ ਪੇਸ਼ੇਵਰਾਂ ਨੂੰ ਪੰਜਾਬ ਲਿਆਉਣਾ ਅਤੇ ਸੂਬੇ ਨੂੰ ਚੋਟੀ ਦੇ ਸੈਰ-ਸਪਾਟਾ ਸਥਾਨ ਵਜੋਂ ਸ਼ੁਮਾਰ ਕਰਨਾ ਹੈ। ਇਸ ਈਵੈਂਟ ਵਿੱਚ ਵਿਦੇਸ਼ੀ ਅਤੇ ਘਰੇਲੂ ਟੂਰ ਆਪਰੇਟਰਾਂ, ਡੀਐਮਸੀਐਸ, ਡੀਐਸਓਐਸ, ਟਰੈਵਲ ਟਰੇਡ ਮੀਡੀਆ, ਟਰੈਵਲ ਇੰਫਲੂਐਂਸਰਜ, ਹੋਟਲ ਆਪਰੇਟਰ, ਬੀਐਂਡਬੀ ਅਤੇ ਫਾਰਮ ਸਟੇਅ ਮਾਲਕ, ਸੈਰ-ਸਪਾਟਾ ਬੋਰਡ ਆਦਿ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।
ਪੰਜ ਸ਼ਹਿਰ-ਸਪਾਟਾ ਵਿਭਾਗ ਹੁਣ ਰਾਜ ਨੂੰ ਭਾਰਤੀ ਸੈਰ-ਸਪਾਟੇ ਵਿੱਚ ਮੋਹਰੀ ਬਣਾਉਣ ਅਤੇ 2030 ਤੱਕ ਪੰਜਾਬ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਬਣਨ ਦੀ ਦਿਸ਼ਾ ਵੱਰ - ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿਦੇਸ਼ੀ ਸੈਲਾਨੀਆਂ ਲਈ ਚੋਟੀ ਦੇ ਸਥਾਨਾਂ ਵਜੋਂ ਉਭਰੇ ਹਨ ਅਤੇ ਸੈਲ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਪੰਜਾਬ ਸਰਕਾਰ ਨੇ ਸੂਬੇ ਦੀ ਅਮੀਰ ਵਿਰਾਸਤ, ਪਰੰਪਰਾਵਾਂ, ਕਲਾ ਦੇ ਰੂਪਾਂ ਅਤੇ ਰੀਤੀ-ਰਿਵਾਜਾਂ ਦੇ ਪਸਾਰ ਲਈ ਅੱਜ ਆਪਣੀ ਕਿਸਮ ਦੇ ਪਹਿਲੇ ‘ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ’ ਦੀ ਸ਼ੁਰੂਆਤ ਕਰਨ ਲਈ ਕਈ ਰਣਨੀਤਕ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ । ਇਹ ਨਵੀਨਤਮ ਸਮਾਗਮ 11 ਤੋਂ 13 ਸਤੰਬਰ ਤੱਕ ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ ਤਾਂ ਜੋ ਸੂਬੇ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਉਭਾਰਿਆ ਜਾ ਸਕੇ।