ਪਟਿਆਲਾ : ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2023 ਕਰਵਾਈਆਂ ਜਾ ਰਹੀਆਂ ਹਨ। ਇਹਨ੍ਹਾਂ ਖੇਡਾ ਵਿੱਚ ਹਰ ਇੱਕ ਵਰਗ ਦਾ ਵਿਅਕਤੀ ਵੱਧ ਚ੍ਹੜ ਕੇ ਭਾਗ ਲੈ ਰਿਹਾ ਹੈ। ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਊਂਡ ਪਟਿਆਲਾ ਵਿਖੇ ਚੱਲ ਰਹੀਆਂ ਹਨ। ਸਰਕਾਰੀ ਸਕੂਲ ਦੇ ਸਰੀਰਿਕ ਸਿੱਖਿਆ ਅਧਿਆਪਕ ਵੀ ਇਹਨਾਂ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ। ਰੱਸਾਕਸੀ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.,ਸ.ਮ.ਸ.ਖੇੜੀ ਗੁੱਜਰਾਂ), ਸ੍ਰੀਮਤੀ ਇੰਦੂ ਬਾਲਾ (ਲੈਕਚਰਾਰ ਫਿਜ਼ੀ. ਐਜੂ. ,ਸ.ਸ.ਸ.ਸ. ਤ੍ਰਿਪੜੀ), ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ.,ਸ.ਸ.ਸ.ਸ.ਪਸਿਆਣਾ), ਸ੍ਰੀਮਤੀ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀ. ਐਜੂ., ਸ.ਸ.ਸ.ਸ.ਸ਼ੈਖੁਪੁਰ), ਸ੍ਰੀਮਤੀ ਰਾਜਵਿੰਦਰ ਕੌਰ (ਲੈਕਚਰਾਰ ਫਿਜ਼ੀ. ਐਜੂ. ,ਸ.ਸ.ਸ.ਸ.ਵਿਕਟੋਰੀਆ), ਸ੍ਰੀਮਤੀ ਕਮਲਜੀਤ ਕੌਰ (ਲੈਕਚਰਾਰ ਫਿਜ਼ੀ. ਐਜੂ. ,ਸ.ਸ.ਸ.ਸ. ਮਲਟੀਪਰਪਜ਼ ਮੁੰਡੇ), ਸ੍ਰੀਮਤੀ ਮੀਨਾ ਸੂਦ (ਲੈਕਚਰਾਰ ਫਿਜ਼ੀ. ਐਜੂ. ,ਸ.ਸ.ਸ.ਸ. ਮਲਟੀਪਰਪਜ਼ ਮੁੰਡੇ), ਸ੍ਰੀਮਤੀ ਵਰਿੰਦਰ ਕੌਰ (ਡੀ.ਪੀ.ਈ.,ਸ.ਸ.ਸ.ਸ.ਵਿਕਟੋਰੀਆ) ਅਤੇ ਸ੍ਰੀਮਤੀ ਕੁਲਦੀਪ ਕੌਰ (ਪੀ.ਟੀ.ਆਈ.,ਸ.ਸ.ਸ.ਸ. ਡਕਾਲਾ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ 31 ਤੋਂ 40 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀ. ਐਜੂ., ਸ.ਸ.ਸ.ਸ.ਸ਼ੈਖੁਪੁਰ) ਨੇ ਗੋਲਡ ਮੈਡਲ ਅਤੇ ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ.,ਸ.ਸ.ਸ.ਸ.ਪਸਿਆਣਾ) ਨੇ ਸਿਲਵਰ ਮੈਡਲ ਹਾਸਲ ਕੀਤਾ। ਲੰਬੀ ਛਾਲ ਦੇ 31 ਤੋਂ 40 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ.,ਸ.ਸ.ਸ.ਸ.ਪਸਿਆਣਾ) ਨੇ ਗੋਲਡ ਮੈਡਲ ਹਾਸਲ ਕੀਤਾ। 100 ਮੀਟਰ ਦੋੜ ਦੇ 31 ਤੋਂ 40 ਸਾਲ ਉਮਰ ਵਰਗ ਵਿੱਚ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ) ਨੇ ਗੋਲਡ ਮੈਡਲ ਅਤੇ 400 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ। 100 ਮੀਟਰ ਦੋੜ ਦੇ 31 ਤੋਂ 40 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀ. ਐਜੂ., ਸ.ਸ.ਸ.ਸ.ਸ਼ੈਖੁਪੁਰ ) ਨੇ ਗੋਲਡ ਮੈਡਲ ਹਾਸਲ ਕੀਤਾ। 100 ਮੀਟਰ ਦੋੜ ਦੇ 41 ਤੋਂ 55 ਸਾਲ ਉਮਰ ਵਰਗ ਵਿੱਚ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ., ਸ.ਮਿ.ਸ.ਮੈਣ) ਨੇ ਗੋਲਡ ਮੈਡਲ ਹਾਸਲ ਕੀਤਾ। 400 ਮੀਟਰ ਦੌੜ ਦੇ 41 ਤੋਂ 55 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਸਿਲਵਰ ਮੈਡਲ ਹਾਸਲ ਕੀਤਾ। 3000 ਮੀਟਰ ਰੇਸ ਵਾਕ ਦੇ 41 ਤੋਂ 55 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.,ਸ.ਮ.ਸ.ਖੇੜੀ ਗੁੱਜਰਾਂ) ਨੇ ਗੋਲਡ ਮੈਡਲ ਹਾਸਲ ਕੀਤਾ। 100 ਮੀਟਰ ਦੋੜ ਦੇ 41 ਤੋਂ 55 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਰਾਜਵਿੰਦਰ ਕੌਰ (ਲੈਕਚਰਾਰ ਫਿਜ਼ੀ. ਐਜੂ. ,ਸ.ਸ.ਸ.ਸ.ਵਿਕਟੋਰੀਆ) ਨੇ ਸਿਲਵਰ ਅਤੇ ਸ੍ਰੀਮਤੀ ਰਮਨਦੀਪ ਕੌਰ (ਹਿੰਦੀ ਮਿਸਟ੍ਰੈਸ਼,,ਸ.ਸ.ਸ.ਸ.ਪਸਿਆਣਾ) ਨੇ ਬਰੌਂਜ਼ ਗੋਲਡ ਮੈਡਲ ਹਾਸਲ ਕੀਤਾ। ਲੰਬੀ ਛਾਲ ਦੇ 41 ਤੋਂ 55 ਸਾਲ ਉਮਰ ਵਰਗ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.,ਸ.ਮ.ਸ.ਖੇੜੀ ਗੁੱਜਰਾਂ) ਨੇ ਗੋਲਡ ਮੈਡਲ ਅਤੇ ਸ੍ਰੀਮਤੀ ਵਰਿੰਦਰ ਕੌਰ (ਡੀ.ਪੀ.ਈ.,ਸ.ਸ.ਸ.ਸ.ਵਿਕਟੋਰੀਆ) ਨੇ ਸਿਲਵਰ ਮੈਡਲ ਹਾਸਲ ਕੀਤਾ।ਇਨ੍ਹਾਂ ਤੋਂ ਇਲਾਵਾਂ ਹੋਰ ਵੀ ਕਈ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।