ਰਾਜਸਥਾਨ ਦੇ ਕੋਟਾ ਵਿੱਚ ਆਏ ਦਿਨ ਆਤਮ ਹਤਿਆਵਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣੇ ਹੁਣੇ ਤਾਜ਼ਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ 10ਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਵਿਦਿਆਰਥਣ ਨੇ ਆਪਣੇ ਸੁਸਾਇਡ ਨੋਟ ਵਿੱਚ ਆਪਣੀ ਮੌਤ ਦਾ ਕਾਰਨ ਆਪਣੇ ਆਪ ਨੂੰ ਪਰਿਵਾਰ ’ਤੇ ਬੋਝ ਦੱਸਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨਸਾਰ ਇਹ ਮਾਮਲਾ ਉਦਯੋਗ ਨਗਰ ਖੇਤਰ ਦਾ ਹੈ ਜਿਥੇ 16 ਸਾਲਾਂ ਦੀ ਇਕ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਲੜਕੀ ਦਾ ਪਿਤਾ ਪੇਂਟਿੰਗ ਦਾ ਕੰਮ ਕਰਦਾ ਹੈ। ਵਿਦਿਆਰਥਣ ਨੂੰ ਆਤਮ ਹਤਿਆ ਕੀਤੇ ਜਾਣ ’ਤੇ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀਆਂ ਚਾਰ ਧੀਆਂ ਹਨ ਦੋ ਲੜਕੀਆਂ ਉਸਦੀਆਂ ਕੰਮ ’ਤੇ ਗਈਆਂ ਹੋਈਆਂ ਹਨ ਅਤੇ ਆਤਮ ਹਤਿਆ ਕਰਨ ਵਾਲੀ ਲੜਕੀ ਆਪਣੀ ਇਕ ਹੋਰ ਛੋਟੀ ਭੈਣ ਦੇ ਨਾਲ ਘਰ ਵਿੱਚ ਇਕੱਲੀ ਸੀ ਕਿਉਂਕਿ ਉਸਦੀ ਪਤਨੀ ਵੀ ਕੰਮ ਲਈ ਬਾਹਰ ਗਈ ਹੋਈ ਸੀ। ਲੜਕੀ ਦੇ ਪਿਤਾ ਨੇ ਦਸਿਆ ਕਿ ਜਦੋਂ ਮੈਂ ਕੰਮ ਤੋਂ ਪਰਤਿਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਤੋੜਨਾਂ ਪਿਆ। ਜਦੋਂ ਉਹ ਅੰਦਰ ਦਾਖ਼ਲ ਹੋਇਆ ਤਾਂ ਉਸਦੀ ਲੜਕੀ ਨੇ ਆਪਣੇ ਆਪ ਨੂੰ ਫਾਹਾ ਲਿਆ ਹੋਇਆ ਸੀ ਅਤੇ ਉਸ ਦੇ ਨੇੜੇ ਇਕ ਆਤਮ ਹਤਿਆ ਸਬੰਧੀ ਕਾਗਜ਼ ਪਿਆ ਸੀ। ਲੜਕੀ ਦੇ ਪਿਤਾ ਨੇ ਤੁਰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਲੜਕੀ ਦੀ ਦੇਹ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਪਰਿਵਾਰ ਨੇ ਲੜਕੀ ਦੀ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।