Friday, September 20, 2024

Doaba

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 6 ਸਤੰਬਰ ਨੂੰ ਮਨਾਈ ਜਾਂਦੀ ਹੈ

September 06, 2023 06:54 AM
SehajTimes

 ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦੋ ਮਹੀਨੇ ਦੀ ਅਸ਼ਟਮੀ ਤਰੀਖ਼ ਨੂੰ ਮਨਾਈ ਜਾਂਦੀ ਹੈ। ਮਾਨਤਾਵਾਂ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਵਾਲੇ ਦਿਨ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ ਮਥੁਰਾ ਵਿੱਚ ਹੋਇਆ ਸੀ। ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ 6 ਅਤੇ 7 ਸਤੰਬਰ, 2023 ਨੂੰ ਦੋ ਦਿਨ ਮਨਾਈ ਜਾ ਰਹੀ ਹੈ। ਜਨਮ ਅਸ਼ਟਮੀ ਵਾਲੇ ਦਿਨ ਲੋਕ ਰਾਤ ਦੇ 12 ਵਜੇ ਬਾਲ ਗੋਪਾਲ ਦੀ ਪੂਜਾ ਕਰਕੇ ਉਹਨਾਂ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਦਾ ਭੋਗ ਲਗਾਉਂਦੇ ਹਨ।

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਤਰੀਖ਼ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 6 ਸਤੰਬਰ ਨੂੰ ਮਨਾਈ ਜਾਵੇਗੀ। ਜਨਮ ਅਸ਼ਟਮੀ ਵਾਲੇ ਦਿਨ ਕੁਝ ਲੋਕ ਵਰਤ ਰੱਖਦੇ ਹਨ। ਰਾਤ ਦੇ 12 ਵਜੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਮੌਕੇ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਸ਼ੁੱਭ ਫਲ ਮਿਲਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਰੋਹਿਣੀ ਨਕਸ਼ਤਰ ਵਿੱਚ ਅੱਧੀ ਰਾਤ ਨੂੰ 12 ਵਜੇ ਹੋਇਆ ਸੀ। ਪੰਚਾਂਗ ਅਨੁਸਾਰ ਵੈਸ਼ਨਵ ਸੰਪਰਦਾ ਦੇ ਲੋਕ 7 ਸਤੰਬਰ 2023 ਨੂੰ ਜਨਮ ਅਸ਼ਟਮੀ ਮਨਾਉਣਗੇ।

ਜਨਮ ਅਸ਼ਟਮੀ 'ਤੇ ਬਾਲ ਗੋਪਾਲ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਦੁੱਧ, ਦਹੀਂ, ਸ਼ਹਿਦ ਅਤੇ ਪਾਣੀ ਨਾਲ ਉਨ੍ਹਾਂ ਦਾ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਫਿਰ ਬਾਲ ਗੋਪਾਲ ਜੀ ਨੂੰ ਸੋਹਣੇ ਕੱਪੜੇ ਪੁਆ ਕੇ ਝੂਲੇ ਵਿੱਚ ਬਿਠਾ ਦਿਓ ਅਤੇ ਉਨ੍ਹਾਂ ਨੂੰ ਝੂਲਾ ਝੁਲਾਓ। ਇਸ ਤੋਂ ਬਾਅਦ ਤੁਸੀਂ ਕ੍ਰਿਸ਼ਨ ਜੀ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਭੋਗ ਲਗਾਓ। ਅੱਧੀ ਰਾਤ 12 ਵਜੇ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਪੂਜਾ ਕਰੋ ਅਤੇ ਪੂਜਾ ਕਰਨ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਆਰਤੀ ਜ਼ਰੂਰ ਕਰੋ।

 

 

 

Have something to say? Post your comment

 

More in Doaba

 ਬਿਜਲੀ ਮੁਲਾਜ਼ਮ ਵਲੋ ਪੰਜ ਦਿਨ ਦੀ ਸਮੂਹਿਕ ਛੁੱਟੀ ਵਿੱਚ ਵਾਧਾ

ਬੀਕੇਯੂ ਲੱਖੋਵਾਲ ਨੇ ਪਿੰਡ ਨਿਧਾਂਵਾਲਾ ਵਿਖੇ ਕੀਤਾ ਇਕਾਈ ਦਾ ਕਠਨ : ਆਗੂ

ਆਮ ਆਦਮੀ ਪਾਰਟੀ ਨੇ ਪਾਇਆ ਆਮ ਆਦਮੀ ਤੇ ਟੈਕਸਾਂ ਦਾ ਭਾਰੀ ਬੋਝ : ਡਾ.ਹਰਜੋਤ ਕਮਲ

ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ : ਡਾ. ਮਾਲਤੀ ਥਾਪਰ ਸਾਬਕਾ ਮੰਤਰੀ

ਸਰਵਿਸ ਲੇਨ ਨੇੜੇ ਪਾਣੀ ਦੀ ਨਿਕਾਸੀ ਸਹੀਂ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੁਠਭੇੜ ਉਪਰੰਤ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਗਿਰਫ਼ਤਾਰ

ਅਗਰਵਾਲ ਸਮਾਜ ਸਭਾ ਵੱਲੋਂ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਬੂਟੇ ਲਗਾਏ ਗਏ

ਸੁਖਚੈਨ ਸਿੰਘ ਰਾਮੂੰਵਾਲੀਆ ਦੂਜੀ ਵਾਰ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਯੁਕਤ

ਰਾਈਟਵੇਅ ਏਅਰਲਾਈਨਜ਼ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਨੇ ਭੁਪਿੰਦਰ ਸਿੰਘ ਦਾ ਆਸਟ੍ਰੇਲੀਆ ਦਾ ਲਗਵਾਇਆ ਵੀਜ਼ਾ

ਨਗਰ ਨਿਗਮ ਮੋਗਾ ਸ਼ਹਿਰ ਦੇ ਕੂੜੇ ਦੇ ਢੁਕਵੇਂ ਪ੍ਰਬੰਧ ਕਰਨ ਲਈ ਨਿਰੰਤਰ ਯਤਨਸ਼ੀਲ