ਅੱਜ ਰੋਜ ਦੀ ਰੈਵਿਨਿਊ ਪਟਵਾਰ ਯੂਨੀਅਨ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਸ. ਦੀਦਾਰ ਸਿੰਘ ਛੋਕਰ ਦੀ ਅਗਵਾਈ ਹੇਠ ਤਹਿਸੀਲ ਅਮਰਗੜ੍ਹ ਵਿਖੇ ਸਵੇਰੇ 9 ਵਜੇ ਸਮੂਹ ਰਿਟਾਇਰਡ ਅਤੇ ਮੌਜੂਦਾ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਵੱਲੋਂ ਆਪਣੀਆਂ ਮੰਗਾਂ ਨਾ ਪੂਰੀਆਂ ਹੋਣ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਉਣ ਲਈ ਮੁਲਾਜ਼ਮਾਂ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਦੇ ਰੂਪ ਵਿੱਚ ਲਗਾਏ ਗਏ ESMA ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਏ ਗਏ। ਜਿਲਾ ਪ੍ਰਧਾਨ ਨੇ ਆਮ ਲੋਕਾਂ ਅਤੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਕਾਰ ਪਟਵਾਰੀਆਂ ਦੁਆਰਾ ਲਈ ਜਾਂਦੀ ਰਿਸ਼ਵਤ ਦਾ ਨੈਰੇਟਿਵ ਸਿਰਜ ਕੇ ਯੂਨੀਅਨ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ।
ਪਟਵਾਰ ਯੂਨੀਅਨ ਨੇ ਇਹ ਸੰਘਰਸ਼ ਪਟਵਾਰੀਆਂ ਦੀ ਟਰੇਨਿੰਗ ਸਮਾਂ ਡੇਢ ਦੀ ਬਜਾਏ ਇੱਕ ਸਾਲ ਤੇ ਟਰੇਨਿੰਗ ਨੂੰ ਸਰਵਿਸ ਦਾ ਹਿਸਾ ਮੰਨਦੇ ਹੋਏ ਟਰੇਨਿੰਗ ਦੌਰਾਨ 5000 ਦੀ ਬਜਾਏ ਬੇਸਿਕ ਪੇਅ 19900 ਦੇਣ , ਪਟਵਾਰ ਸਰਕਲਾਂ ਦੀ ਗਿਣਤੀ 4716 ਤੋਂ 7000-7500 ਕਰੀਬ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਸੀਨੀਅਰ ਯੂਨੀਅਰ ਸਕੇਲ (1996 ਦੇ ਸਕੇਲ) ਦੀ ਮੰਗ ਸਬੰਧੀ ਜੋ ਫੈਸਲਾ ਮਾਣਯੋਗ ਹਾਈਕੋਰਟ ਵੱਲੋਂ ਦਿੱਤਾ ਗਿਆ ਹੈ ਉਸਨੂੰ ਪ੍ਰਭਾਵਿਤ ਮੁਲਾਜ਼ਮਾਂ ਤੇ ਤੁਰੰਤ ਲਾਗੂ ਕਰਨ ਆਦਿਕ ਮੰਗਾਂ ਲਈ ਸ਼ੁਰੂ ਕੀਤਾ ਹੈ ਨਾ ਕਿ ਕਿਸੇ ਰਿਸ਼ਵਤ ਦੇ ਕੇਸ ਵਿੱਚ ਫਸੇ ਪਟਵਾਰੀ ਕਾਨੂੰਗੋ ਨੂੰ ਬਰੀ ਕਰਵਾਉਣ ਲਈ। ਇਸ ਮੌਕੇ ਜਿਲਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ , ਖਜਾਨਚੀ ਪਰਮਜੀਤ ਸਿੰਘ , ਤਹਿਸੀਲ ਪ੍ਰਧਾਨ ਅਮਰਗੜ ਵਿਨਾਕਸ਼ੀ ਜੋਸ਼ੀ , ਜਨਰਲ ਸਕੱਤਰ ਮਨਦੀਪ ਕੌਰ, ਪ੍ਰੈਸ ਸਕੱਤਰ ਹਰਵੀਰ ਸਿੰਘ ਸਰਵਾਰੇ, ਕਾਨੂੰਗੋ ਵਿਜੈਪਾਲ ਸਿੰਘ, ਰਿਟਾਇਰਡ ਕਾਨੂੰਗੋ ਜਗਦੇਵ ਸਿੰਘ , ਰਿਟਾਇਰਡ ਕਾਨੂੰਗੋ ਮਨਜੀਤ ਸਿੰਘ ਝਿੰਜਰ, ਰਿਟਾਇਰਡ ਪਟਵਾਰੀ ਜਸਵੀਰ ਸਿੰਘ ਆਦਿਕ ਹਾਜਰ ਸਨ ।