ਫਿਰੋਜ਼ਪੁਰ ਦੇ ਇੱਕ ਨਿਜੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲਵਰੀ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਗੁਰਪ੍ਰੀਤ ਕੌਰ ਪਤਨੀ ਲਾਜਰ ਉਮਰ ਕਰੀਬ 25 ਸਾਲ ਵਾਸੀ ਪਿੰਡ ਧਰਮਪੁਰਾ ਮੱਲਾਵਾਲਾ ਜਿਸਨੂੰ ਬੱਚਾ ਹੋਣ ਵਾਲਾ ਸੀ ਅਤੇ ਉਸਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਫਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਫਰੀਦਕੋਟ ਦੂਰ ਹੋਣ ਕਾਰਨ ਉਹ ਲੜਕੀ ਨੂੰ ਡਿਲਵਰੀ ਲਈ ਫਿਰੋਜ਼ਪੁਰ ਦੇ ਇੱਕ ਨਿਜੀ ਹਸਪਤਾਲ ਲੈ ਆਏ ਜਿਥੇ ਡਾਕਟਰਾਂ ਵੱਲੋਂ ਉਸਦੀ ਡਿਲਵਰੀ ਕਰਾਈ ਗਈ ਪਰ ਡਿਲਵਰੀ ਦੇ ਕੁੱਝ ਟਾਈਮ ਬਾਅਦ ਹੀ ਉਸਦੀ ਹਾਲਾਤ ਵਿਗੜ ਗਈ ਅਤੇ ਉਸਨੂੰ ਸਾਹ ਦੀ ਪ੍ਰੋਬਲਮ ਹੋ ਗਈ ਜਦ ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਲੜਕੀ ਨੂੰ ਵੈਂਟੀਲੈਟਰ ਲਗਾਇਆ ਜਾਵੇ ਤਾਂ ਹਸਪਤਾਲ ਕੋਲ ਵੈਂਟੀਲੈਟਰ ਹੀ ਮੌਜੂਦ ਨਹੀਂ ਸੀ। ਅਤੇ ਇਸ ਦੌਰਾਨ ਉਸਦੀ ਮੌਤ ਹੋ ਗਈ ਪਰਿਵਾਰ ਨੇ ਆਰੋਪ ਲਗਾਏ ਹਨ। ਕਿ ਲੜਕੀ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਦਿਵਾਇਆ ਜਾਵੇ ਅਤੇ ਹਸਪਤਾਲ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਜਦੋਂ ਪਰਿਵਾਰ ਵੱਲੋਂ ਲਗਾਏ ਆਰੋਪਾਂ ਨੂੰ ਲੈਕੇ ਹਸਪਤਾਲ ਦੀ ਡਾਕਟਰ ਸਵੇਤਾ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਰਿਵਾਰ ਵੱਲੋਂ ਲਗਾਏ ਆਰੋਪਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਮਰੀਜ਼ ਦੀ ਹਾਲਤ ਪਹਿਲਾਂ ਹੀ ਖਰਾਬ ਸੀ ਇਸੇ ਲਈ ਸਿਵਲ ਹਸਪਤਾਲ ਨੇ ਮਰੀਜ਼ ਨੂੰ ਰੈਫਰ ਕਰ ਦਿੱਤਾ ਸੀ ਪਰ ਫਿਰ ਵੀ ਮਰੀਜ਼ ਉਨ੍ਹਾਂ ਕੋਲ ਪਹੁੰਚਣ ਤੇ ਉਨ੍ਹਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਅਤੇ ਡਿਲਵਰੀ ਟਾਇਮ ਤੇ ਕਰਾਂ ਦਿੱਤੀ ਉਨ੍ਹਾਂ ਕਿਹਾ ਕਿ ਜੱਚਾ ਬੱਚਾ ਇਨਫੈਕਸ਼ਨ ਸੀ। ਇਸ ਲਈ ਜਨਮ ਤੋਂ ਬਾਅਦ ਬੱਚੇ ਨੂੰ ਮਸ਼ੀਨ ਵਿੱਚ ਰਖਵਾਇਆ ਗਿਆ ਹੈ। ਅਤੇ ਜੋ ਆਰੋਪ ਉਨ੍ਹਾਂ ਤੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ। ਉਹ ਸਭ ਝੂਠੇ ਨੇ।