ਸਮਾਣਾ, ਦਲਜਿੰਦਰ ਸਿੰਘ : ਦੁਸ਼ਹਿਰਾ ਅਤੇ ਦਿਵਾਲੀ ਦੇ ਤਿਉਹਾਰ ਨਜਦੀਕ ਆਉਂਦਿਆਂ ਵੇਖ ਕੇ ਦੁਕਾਨਦਾਰਾਂ ਨੇ ਆਤਿਸ਼ਬਾਜੀ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸਟੋਰ ( ਜਮਾਂ )ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਅਣਸੁਖਾਵੀ ਘਟਨਾ ਵਾਪਰਨ ਦੇ ਨਾਲ ਘਟਨਾ ਨੂੰ ਰੋਕਣ ਲਈ ਯੋਗ ਪ੍ਰਬੰਧ ਨਹੀਂ ਹਨ। ਭਰੋਸੇ ਯੋਗ ਸੂਤਰਾ ਤੋਂ ਪਤਾ ਲੱਗਿਆ ਹੈ ਕਿ ਸ਼ਹਿਰ ਦੇ ਬੰਦ ਗਲੀ ਵਿੱਚ ਕਈ ਵਪਾਰੀਆਂ ਨੇ ਆਤਸਿਬਾਜੀ ਸਟੋਰ ਕਰਨੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਸਬਜ਼ੀ ਮੰਡੀ ਅਤੇ ਅਗਰਸੈਨ ਕਲੋਨੀ ਵਿੱਚ ਵੀ ਆਤਿਸ਼ਬਾਜੀ ਸਟੋਰ ਕਰਨ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ । ਜਦੋ ਕਿ ਕੁਝ ਕੂਦੁਕਾਨਦਾਰਾ ਨੇ ਆਪਣੀ ਦੁਕਾਨ ਤੇ ਬਾਹਰ ਫਲੈਕਸ ਬੋਰਡ ਤੇ ਲਿਖਵਾਇਆ ਹੋਇਆ ਹੈ ਕਿ ਇੱਥੇ ਪਟਾਕੇ ਥੋਕ ਰੇਟਾ ਵਿੱਚ ਮਿਲਦੇ ਹਨ ਪਿਛਲੇ ਸਮਿਆਂ ਦੌਰਾਨ ਆਤਿਸਬਾਜੀ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੇ ਨੁਕਸਾਨ ਹੋਏ ਸਨ ਪਰ ਪਟਾਕਿਆਂ ਦੇ ਵਪਾਰੀ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਦੁਕਾਨਾਂ ਗੁਦਾਮਾਂ ਵਿੱਚ ਪਟਾਕੇ ਸਟੋਰ (ਜਮਾਂ)ਕਰ ਰਹੇ ਹਨ ਜਦੋਂ ਕਿ ਇਹਨਾਂ ਦੇ ਵੱਡੇ ਇੱਕ ਸਰਗਣੇ ਨੇ ਸ਼ਹਿਰੋਂ ਬਾਹਰ ਸ਼ੈਲਰਾਂ ਫੈਕਟਰੀਆਂ ਵਿੱਚ ਪਟਾਕਿਆਂ ਦੇ ਬਹੁਤ ਵੱਡੇ ਗੋਦਾਮ ਬਣਾਏ ਹੋਏ ਹਨ ਜਿੱਥੇ ਉਹਨਾ ਨੇ ਪਟਾਕੇ ਸਟੋਰ (ਜਮਾਂ )ਕਰਕੇ ਰੱਖੇ ਹੋਏ ਹਨ ਅਤੇ ਰਾਤ ਬਰਾਤੇ ਉਹ ਇਹ ਪਟਾਕੇ ਸ਼ਹਿਰ ਵਿੱਚ ਦੁਕਾਨਦਾਰਾ ਨੂੰ ਭੇਜ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਵੱਡੀ ਆਵਾਜ਼ ਵਾਲੇ ਪਟਾਕਿਆਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਤੇ ਪੂਰਨ ਤੌਰ ਤੇ ਰੋਕ ਲਗਾਈ ਹੋਈ ਹੈ ਅਤੇ ਜੋ ਗਰੀਨ ਆਤਸਬਾਜੀ( ਪਟਾਕੇ) ਵੇਚਣ ਲਈ ਸਰਕਾਰ ਵੱਲੋਂ ਖੁੱਲੇ ਮੈਦਾਨ ਵਿੱਚ ਰੱਖ ਕੇ ਵੇਚਣ ਦੀ ਆਗਿਆ ਦਿੱਤੀ ਜਾਂਦੀ ਹੈ ਜਿੱਥੇ ਅੱਗ ਬੁਝਾਉ ਯੰਤਰ ,ਪਾਣੀ ਅਤੇ ਸੁੱਕੀ ਰੇਤਾ ਦਾ ਪ੍ਰਬੰਧ ਹੋਵੇ। ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦਿੰਦੇ ਜਿਸ ਕਰਕੇ ਤੂੰ ਦੁਕਾਨਦਾਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਆਤਸਬਾਜੀ ਸਟੋਰ ਕਰਕੇ ਵੇਚਦੇ ਹਨ ਇਨਾ ਆਤਸ਼ਬਾਜੀ ਬਿਕਰੇਤਾਵਾਂ ਪਿੱਛੇ ਕਿਸੇ ਵੱਡੇ ਵਿਅਕਤੀ ਦਾ ਹੱਥ ਹੁੰਦਾ ਹੈ।ਜਿਸ ਕਰਕੇ ਇਹ ਬਿਨਾ ਕਿਸੇ ਡਰ ਭੈਅ ਦੇ ਧੜੱਲੇ ਨਾਲ ਆਤਿਸ਼ਬਾਜੀ ਵੇਚਦੇ ਹਨ ।
ਜਦੋਂ ਐਸ.ਡੀ. ਐਮ. ਚਰਨਜੀਤ ਸਿੰਘ ਨਾਲ ਆਤਸਬਾਜੀ ਵੇਚਣ ਵਾਲਿਆਂ ਤੇ ਲਾਇਸੰਸਾਂ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਤੱਕ ਕਿਸੇ ਦਾ ਨਵਾਂ ਲਾਈਲੈਸ ਨਹੀਂ ਬਣਿਆ ਅਤੇ ਨਾ ਹੀ ਕਿਸੇ ਦਾ ਲਾਇਸੰਸ ਰੂਨਿਊ ਹੋ ਕੇ ਆਇਆ ਹੈ ਜਿਨਾਂ ਨੇ ਆਤਿਸ਼ਬਾਜੀ ਸ਼ਹਿਰ ਵਿੱਚ ਜਮਾ ਕੀਤੀ ਹੈ ਉਹਨਾਂ ਲਈ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਆਤਸਬਾਜੀ ਜਮਾ ਕਰਨ ਵਾਲਿਆਂ ਖਿਲਾਫ ਸ਼ਕਤੀ ਨਾਲ ਕਾਰਵਾਈ ਕਰਨ ਤਾਂ ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾ ਸਕੇ ।