ਮਾਲੇਰਕੋਟਲਾ, ਅਸ਼ਵਨੀ ਸੋਢੀ : ਮਰਹੂਮ ਹਾਜੀ ਅਬਦੁੱਲਾ ਦੀ ਯਾਦ ਤਾਜ਼ਾ ਕਰਦਿਆਂ ਉਨਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਉਨਾਂ ਦੇ ਵਾਰਿਸਾਂ ਵੱਲੋਂ ਤਿਆਰ ਕੀਤੀ ਹਾਜੀ ਅਬਦੁੱਲਾ ਵੈਲਫੇਅਰ ਕਲੱਬ ਵੱਲੋਂ ਹਜ਼ਰਤ ਹਲੀਮਾ ਹਸਪਤਾਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੂਜਾ ਮੈਡੀਕਲ ਚੈੱਕਅਪ ਕੈਂਪ ਮੁਹੱਲਾ ਭੁਮਸੀ ਵਿਖੇ ਲਗਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਅਤੇ ਮੁਫ਼ਤੀ ਏ ਆਜ਼ਮ ਪੰਜਾਬ, ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਰਹੂਮ ਹਾਜੀ ਅਬਦੁੱਲਾ ਵੱਲੋਂ ਆਪਣੇ ਰਾਜਨੀਤੀ ਕਾਰਜਕਾਲ ਦੌਰਾਨ ਅਨੇਕਾਂ ਹੀ ਸਮਾਜ ਸੇਵਾ ਦੇ ਕੰਮ ਕੀਤੇ ਹਨ ਇਹੋ ਕਾਰਨ ਹੈ ਕਿ ਹਲਕਾ ਮਾਲੇਰਕੋਟਲਾ ਦੇ ਲੋਕ ਅੱਜ ਵੀ ਮਰਹੂਮ ਹਾਜੀ ਅਬਦੁੱਲਾ ਨੂੰ ਚੇਤੇ ਕਰਦੇ ਹਨ ਅਤੇ ਉਨਾਂ ਵੱਲੋਂ ਸਮਾਜ 'ਚ ਬਣਾਈ ਵਿਲੱਖਣ ਪਹਿਚਾਣ ਸਦਕਾ ਹੀ ਉਨਾਂ ਦੇ ਵਾਰਿਸ ਪਿਛਲੇ 25 ਸਾਲਾਂ ਤੋਂ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਕੈਂਪ ਵਿੱਚ ਡਾ. ਵੀ.ਪੀ.ਗੋਇਲ, ਡਾ. ਤਰੁਣ ਬਹਿਲ (ਹੱਡੀਆਂ ਦੇ ਮਾਹਰ), ਨਵਪ੍ਰੀਤ ਕੌਰ (ਜਨਰਲ ਬਿਮਾਰੀਆਂ ਦੇ ਮਾਹਰ), ਇਕਰਾ ਖਿਲਜੀ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ), ਡਾ. ਨਿਤਾਸ਼ਾ (ਗਾਇਨੀ ਦੇ ਮਾਹਰ), ਡਾ. ਮੁਹੰਮਦ ਦਿਲਸ਼ਾਦ ਅਲਸ਼ੀਫਾ ਕਲੀਨਿਕ ਵਾਲੇ (ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ) ਡਾਕਟਰਾਂ ਵੱਲੋਂ 295 ਦੇ ਕਰੀਬ ਲੋੜਵੰਦ ਮਰੀਜਾਂ ਦਾ ਮੁਫ਼ਤ 'ਚ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਕੇ ਐਸ ਗਰੁੱਪ ਦੇ ਐਮ ਡੀ ਇੰਦਰਜੀਤ ਸਿੰਘ ਮੁੰਡੇ, ਸ਼ਮਸ਼ਾਦ ਅਲੀ ਸਾਬਕਾ ਮੈਂਬਰ ਐਸ.ਐਸ.ਬੋਰਡ, ਸਮਾਜ ਸੇਵੀ ਪ੍ਰਧਾਨ ਅਸ਼ਰਫ ਅਬਦੁੱਲਾ, ਸਾਬਕਾ ਜ਼ਿਲ•ਾ ਪ੍ਰਧਾਨ ਜਾਫਰ ਅਲੀ, ਪੀ.ਏ. ਚੌਧਰੀ ਸ਼ਮਸ਼ੂਦੀਨ, ਰਮਜ਼ਾਨ ਅਬਦੁੱਲਾ, ਅਬਦੁੱਲ ਗੱਫਾਰ ਪ੍ਰਧਾਨ ਰੋਟਰੀ ਕਲੱਬ, ਅਜ਼ਹਰ ਮੁਨੀਮ ਪ੍ਰਧਾਨ ਸਹਾਰਾ ਵੈਲਫੇਅਰ ਕਲੱਬ, ਹਾਕਮ ਸਿੰਘ ਚੱਕ, ਅਬਦੁੱਲ ਹਲੀਮ ਮਿਲਕੋਵੈਲ, ਜ਼ਹੂਰ ਅਹਿਮਦ ਜ਼ਹੂਰ, ਸਾਜਿਦ ਇਸਹਾਕ, ਅਨਵਰ ਆਰੇ ਵਾਲੇ, ਮੁਹੰਮਦ ਅਖ਼ਤਰ ਬੂਟਾ, ਮੁਹੰਮਦ ਯਾਮੀਨ ਕਾਕਾ, ਮੁਹੰਮਦ ਅਰਸ਼ਦ ਇੰਚਾਰਜ ਹਜ਼ਰਤ ਹਲੀਮਾ ਹਸਪਤਾਲ, ਯਾਸਰ ਅਰਫਾਤ, ਅਬਦੁੱਲ ਰਹਿਮਾਨ, ਹਾਜੀ ਸਾਬਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਮੁਹੰਮਦ ਯਾਸੀਨ ਨੇ ਨਿਭਾਈ।