Thursday, November 21, 2024

Sports

ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਝੰਡੇ ਗੱਡੇ : ਡਾ. ਬਲਬੀਰ ਸਿੰਘ

October 22, 2023 06:43 PM
SehajTimes

ਪਟਿਆਲਾ : ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਰਚਰੀ ਤੇ ਖੋ-ਖੋ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਰਗਬੀ ਤੇ ਕਬੱਡੀ ਸਰਕਲ ਸਟਾਇਲ ਖੇਡਾਂ ਦੇ ਮੁਕਾਬਲੇ ਬੜ੍ਹੇ ਹੀ ਉਤਸ਼ਾਹ ਨਾਲ ਕਰਵਾਏ ਗਏ।
ਕਬੱਡੀ ਸਰਕਲ ਸਟਾਈਲ ਦੇ ਵਿਧਾਇਕ ਗੁਰਲਾਲ ਘਨੌਰ ਦੀ ਦੇਖ ਰੇਖ ਹੇਠ ਹੋਏ ਮੁਕਬਲਿਆਂ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਕੋਹਲੀ ਦੇਵ ਮਾਨ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਚੇਅਰਮੈਨ ਇਮਪਰੂਵਮੈਂਟ ਟਰਸਟ ਮੇਘ ਚੰਦ ਸ਼ੇਰ ਮਾਜਰਾ ਵਲੋਂ ਸ਼ਿਰਕਤ ਕੀਤੀ ਗਈ। ਆਰਚਰੀ ਗੇਮ ਮੌਕੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਆਰ.ਕੇ ਬਾਲੀ ਨੇ ਸ਼ਿਰਕਤ ਕੀਤੀ।


 ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਸਿੱਟੇ ਵਜੋਂ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਝੰਡੇ ਗੱਡੇ ਹਨ।ਇਸ ਮੌਕੇ ਜੁਆਇੰਟ ਸੈਕਟਰੀ ਖੋ-ਖੋ ਫੈਡਰੇਸ਼ਨ ਆਫ ਇੰਡੀਆ ਉਪਕਾਰ ਸਿੰਘ ਵਿਰਕ ਅਤੇ ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਵੀ ਹਾਜ਼ਰ ਸਨ।
ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਵਿੱਚ ਉਮਰ ਵਰਗ ਅੰਡਰ 20 ਲੜਕਿਆਂ ਵਿੱਚ ਮਾਨਸਾ ਦੀ ਟੀਮ ਨੇ ਗੁਰਦਾਸਪੁਰ ਨੂੰ 37/32 ਅੰਕਾ ਨਾਲ ਹਰਾਕੇ ,ਅੰਮ੍ਰਿਤਸਰ ਨੇ ਬਰਨਾਲਾ ਨੂੰ 35/25 ਦੇ ਅੰਕਾ ਨਾਲ ਹਰਾਕੇ, ਫਰੀਦਕੋਟ ਨੇ ਫਿਰੋਜਪੁਰ ਨੂੰ 36/24 ਨਾਲ ਅਤੇ ਤਰਨਤਾਰਨ ਨੇ ਪਟਿਆਲਾ ਦੀ ਟੀਮ ਨੂੰ 25/13 ਦੇ ਅੰਕਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।ਸੀਨੀਅਰ ਲੜਕਿਆਂ ਵਿੱਚ ਫਰੀਦਕੋਟ ਨੇ 24/16 ਦੇ ਅੰਕਾਂ ਨਾਲ ਕਪੂਰਥਲਾ ਨੂੰ ਹਰਾਇਆ।


ਖੋ ਖੋ ਗੇਮ ਵਿੱਚ ਅੰਡਰ 21 ਲੜਕਿਆਂ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਫਾਜਿਲਕਾ ਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 21 ਲੜਕੀਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਲੁਧਿਆਣਾ ਤੇ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕਰ ਕੇ ਜਿੱਤ ਹਾਸਿਲ ਕੀਤੀ।

ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਆਸਟਰੇਲੀਆ ਖ਼ਿਲਾਫ਼ ਹਾਰ ਤੋਂ ਬਾਅਦ ਅਬਦੁੱਲਾ ਸ਼ਫੀਕ ਨੇ ਕਿਹਾ ਕਿ ਸਾਨੂੰ ਇਸ ਹਾਰ ਤੋਂ ਸਿੱਖਣ ਦੀ ਲੋੜ

Have something to say? Post your comment

 

More in Sports

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਕੀਤੀ ਗਈ,

ਪਟਿਆਲਾ ਵਿਖੇ ਦੂਸਰੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ

ਪੰਜਾਬ ਵਿੱਚ ਫੁਟਬਾਲ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ 

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ

24 ਨਵੰਬਰ ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹੋਵੇਗੀ ਹਾਫ ਮੈਰਾਥਨ-ਸਹਾਇਕ ਕਮਿਸ਼ਨਰ

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦੀ ਹੋਈ ਸ਼ੁਰੂਆਤ

ਰਾਜ ਪੱਧਰੀ ਸਕੂਲ ਖੇਡਾਂ: ਲੜਕੀਆਂ ਦੇ ਹਾਕੀ ਤੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਆਗਾਜ਼

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਹੋਈ