ਸਮਾਣਾ : - ਡੈਮੋਕ੍ਰੇਟਿਕ ਨਰੇਗਾ ਫਰੰਟ ਬਲਾਕ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਮਨਿੰਦਰ ਸਿੰਘ ਫਤਿਹਮਾਜਰੀ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ 3 ਨਵੰਬਰ ਦਿਨ ਸ਼ੁਕਰਵਾਰ ਨੂੰ ਬੀਡੀਪੀਓ ਦਫਤਰ ਸਾਹਮਣੇ ਮਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਵੇਗਾ। ਉਨ੍ਹਾਂ ਦੱਸਿਆ ਬੀਡੀਪੀਓ ਦਫਤਰ ਵੱਲੋਂ ਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ,ਸਗੋਂ ਅਰਜੀ ਦੇ ਕੇ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ,ਨਾ ਹੀ ਕੰਮ ਵਾਲੀ ਅਰਜੀ ਆਨਲਾਈਨ ਕੀਤੀ ਜਾ ਰਹੀ ਹੈ। ਫਰੰਟ ਦੇ ਜਿਲ੍ਹਾ ਜਨਰਲ ਸਕੱਤਰ ਰਮਨਜੋਤ ਕੌਰ ਬਾਬਰਪੁਰ ਨੇ ਕਿਹਾ ਮੇਟਾਂ ਨੂੰ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਦੇਣਾ ਜਰੂਰੀ ਹੈ ਜੋ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਨਰੇਗਾ ਕਾਨੂੰਨ ਨੂੰ ਲਾਗੂ ਹੋਏ 18 ਸਾਲ ਹੋ ਚੁੱਕੇ ਹਨ। ਏਨੇ ਸਮੇਂ ਵਿੱਚ ਵੱਖ ਵੱਖ ਪਾਰਟੀਆਂ ਦੀ ਸਰਕਾਰਾਂ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਲਈ ਨਿਯਮ ਬਣਾ ਕੇ ਫੰਡ ਕਾਇਮ ਨਹੀਂ ਕੀਤਾ ਜੋ ਸੰਵਿਧਾਨਕ ਉਲੰਘਣਾ ਹੈ ਅਤੇ ਨਾ ਹੀ ਸੂਬੇ ਵਿੱਚ ਘੱਟੋ ਘੱਟ ਉਜਰਤ ਮੁਤਾਬਕ ਦਿਹਾੜੀ ਦਿੱਤੀ ਜਾ ਰਹੀ ਹੈ। ਇਸ ਮੌਕੇ ਫਰੰਟ ਦੇ ਸੂਬਾ ਸਲਾਹਕਾਰ ਗੁਰਮੀਤ ਸਿੰਘ ਥੂਹੀ,ਗੁਰਤੇਜ ਸਿੰਘ ਸਮਾਣਾ,ਰਣਵੀਰ ਕੌਰ ਬਾਦਸ਼ਾਹਪੁਰ ਕਾਲੇਕੀ ,ਕੁਲਵੰਤ ਕੌਰ ਚੰਨਕਮਾਸਪੁਰ,ਮਨਜੀਤ ਕੌਰ ਖੁਦਾਦਪੁਰ,ਸੰਦੀਪ ਕੌਰ ਸਹਿਜਪੁਰਾ ਕਲਾਂ, ਸੁਖਚੈਨ ਕੋਰ ਤਰਖ਼ਾਣਮਾਜਰਾ, ਮਨਜੀਤ ਕੌਰ ਅਸਮਾਨਪੁਰ, ਮਨਜੀਤ ਕੌਰ ਕੁਤਬਨਪੁਰ, ਗੁਰਮੇਲ ਕੌਰ ਬਿਜਲਪੁਰ, ਮਨਦੀਪ ਕੌਰ ਗਾਜੇਵਾਸ,ਕਿਰਨਜੀਤ ਕੋਰ ਧਨੇਠਾ ,ਭਜਨ ਕੋਰ ਕਕਰਾਲਾ ਭਾਈਕਾ ਮੌਜੂਦ ਸਨ।