ਸੁਨਾਮ :- ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ,ਪ੍ਰਭਜੀਤ ਸਿੰਘ ਵੇਰਕਾ , ਸੁਖਜੀਤ ਸਿੰਘ ਸੇਖੋ ,ਅਵਤਾਰ ਸਿੰਘ ਗੰਢੂਆ ਅਤੇ ਗਗਨਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕ ਵਫਦ ਨੇ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾਕਟਰ ਹਤਿੰਦਰ ਕੌਰ ਕਲੇਰ ਮਿਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤਹਿਤ ਮਲਟੀਪਰਪਜ਼ ਕੇਡਰ ਮੇਲ ਦੀਆਂ ਪਦ ਉਨਤੀਆਂ ਚਾਲੂ ਹਫਤੇ ਵਿੱਚ ਕਰਨ ਦਾ ਭਰੋਸਾ ਦਿੱਤਾ ਅਤੇ ਮਲਟੀਪਰਪਜ਼ ਫੀਮੇਲ ਕੇਡਰ ਦੀਆਂ ਪਦ ਉਨਤੀਆਂ ਵੀ ਦੀਵਾਲੀ ਤੋਂ ਪਹਿਲਾਂ ਕਰਨ ਦਾ ਵਿਸਵਾਸ਼ ਦੁਆਇਆ ਗਿਆ ਹੈ। ਉਨ੍ਹਾਂ ਕਿਹਾ ਕਿ , ਦਰਜ਼ਾ ਚਾਰ ਤੋਂ ਮਲਟੀਪਰਪਜ਼ ਮੇਲ ਕੇਡਰ ਦੀ ਪਦ ਉੱਨਤੀ ਫਾਈਲ ਵੀ ਮੇਲ ਕੇਡਰ ਦੀ ਪਦ ਉਨਤੀ ਨਾਲ ਹੋ ਜਾਵੇਗੀ , ਮਲਟੀਪਰਪਜ਼ ਕੇਡਰ ਮੇਲ ਦੀਆਂ ਖਾਲੀ ਅਸਾਮੀਆਂ ਦੀਆਂ 270 ਪੋਸਟਾਂ ਭਰਨ ਨੂੰ ਵੀ ਸਰਕਾਰ ਤੋਂ ਜਲਦੀ ਕਲੀਅਰ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਕੇਡਰ ਦੇ ਬੰਦ ਕੀਤੇ ਸਫਰੀ ,ਵਰਦੀ ਅਤੇ ਡਾਈਟ ਭੱਤੇ ਬਹਾਲ ਕਰਨ ਸਮੇਤ ਹੋਰ ਮੰਗਾਂ ਦੀ ਪੈਰਵੀ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਹੈ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਪੰਧੇਰ ,ਕੁਲਵਿੰਦਰ ਸਿੰਘ ਸਿੱਧੂ ,ਪਰਮਿੰਦਰ ਸਿੰਘ ਲੁਧਿਆਣਾ ,ਜਗਤਾਰ ਸਿੰਘ ਪਟਿਆਲਾ, ਦਲਜੀਤ ਸਿੰਘ ਢਿੱਲੋਂ , ਦਰਸ਼ਨ ਰੋਪੜ ,ਲਖਵਿੰਦਰ ਸਿੰਘ ,ਕੁਲਵੀਰ ਸਿੰਘ ਲੋਪੋਕੇ ,ਸੰਦੀਪ ਸਿੰਘ ਰਾਮਦਾਸ ,ਬਲਜੀਤ ਸਿੰਘ ਕਪੂਰਥਲਾ , ਬਿਕਰਮ ਸਿੰਘ ਮਾਨਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।