ਸਮਾਣਾ : ਇਤਿਹਾਸਕ ਸ਼ਹਿਰ ਸਮਾਣਾ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਜਥੇਦਾਰ ਬਾਬਾ ਕੁਲਦੀਪ ਸਿੰਘ ਢੈਂਠਲ ਦੀ ਅਗਵਾਈ ਹੇਠ ਮਨਾਇਆ ਗਿਆ।
ਇਸ ਮੌਕੇ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਲੱਗੇ ਬਾਬਾ ਜੀ ਦੇ ਬੁੱਤ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕਰਕੇ ਕੀਤੀ ਗਈ।ਇਸ ਤਹਿਤ ਵੱਡੀ ਗਿਣਤੀ ਸੰਗਤਾਂ ਦੀ ਹਾਜ਼ਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ (ਰਜਿ) ਜਥੇਬੰਦੀ ਦਾ ਅਗਾਜ਼ ਜੈਕਾਰਿਆਂ ਦੀ ਗੂੰਜ ਵਿੱਚ ਚੜ੍ਹਦੀ ਕਲਾ ਨਾਲ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸਰਬ ਸੰਮਤੀ ਨਾਲ ਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾਕੇ ਦਿੱਤੀ ਗਈ।ਇਲਾਕੇ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਜਥੇਬੰਦੀ ਦਾ ਉਦਘਾਟਨ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਨਾਨਕਸਰ ਪਟਿਆਲਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸਟੇਜ ਸਕੱਤਰ ਦੀ ਕਾਰਵਾਈ ਪਿਆਰਾ ਲਾਲ ਬਾਂਸਲ ਵੱਲੋਂ ਬਾਖੂਬੀ ਨਾਲ ਨਿਭਾਈ ਗਈ। ਬਾਬਾ ਹਰਦੀਪ ਸਿੰਘ ਬੈਦਵਾਨ ਮੁੱਖ ਸੇਵਾਦਾਰ ਬਾਬਾ ਫਤਿਹ ਸਿੰਘ ਕੇ ਜੱਥੇ ਸਿੰਘ,ਗੁਰਨਾਮ ਸਿੰਘ ਢੈਂਠਲ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ, ਭਗਵੰਤ ਸਿੰਘ ਵਿਰਕ, ਬਾਬਾ ਜਰਨੈਲ ਸਿੰਘ ਮਾਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵ ਜਾਣਕਾਰੀ ਦਿੱਤੀ ਗਈ। ਜਥੇਦਾਰ ਕੁਲਦੀਪ ਸਿੰਘ ਢੈਠਲ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਸਿੰਘ ਨੀਟਾ ਚੀਮਾ,, ਭੁਪਿੰਦਰ ਸਿੰਘ ਹੈਰੀ, ਅਮਰਜੀਤ ਸਿੰਘ ਗੁਰਾਇਆ, ਸਾਬਕਾ ਐਮ ਸੀ ਰਾਣਾ ਸੇਖੋਂ,ਡਾ. ਕਿਰਨਪ੍ਰੀਤ ਸਿੰਘ ਮਹਿਤਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵੀਰ ਸਿੰਘ ਫਤਿਹਪੁਰ, ਮਨਪ੍ਰੀਤ ਸਿੰਘ ਮਾਨਾ, ਭਗਵੰਤ ਸਿੰਘ, ਬਾਬਾ ਅਜੀਤ ਸਿੰਘ ਮਸਤਾਨਾ, ਸਿੰਘ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ, ਤਲਵਿੰਦਰ ਸਿੰਘ ਔਲਖ,ਸਾਹਿਬ ਸਿੰਘ ਵਿਰਕ, ਸੁਰਿੰਦਰ ਸਿੰਘ ਪੱਪੂ,ਪੱਤਰਕਾਰ ਭਾਈਚਾਰਾ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।