ਪਟਿਆਲਾ : ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਿਚਲੇ ਦਿਹਾੜੀਦਾਰ ਕਾਮਿਆਂ ਦੀਆਂ ਮੁਸ਼ਕਿਲਾਂ ਦੀ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਸਾਰ ਨਹੀ ਲੈ ਰਹੀ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸੂਬਾਈ ਜਨਰਲ ਸਕੱਤਰ ਵੀਰਪਾਲ ਸਿੰਘ ਬੰਮਣਾ ਨੇ ਜੰਗਲਾਤ ਕਾਮਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨਾਂ੍ਹ ਆਖਿਆ ਕਿ ਇਹ ਸਰਕਾਰ ਮਜ਼ਦੂਰ ਜਮਾਤ ਤੇ ਅਨੂਸੂਚਿਤ ਜਾਤੀ ਲੋਕਾਂ ਦੇ ਨਾਲ ਵਿਤਕਰਾ ਕਰਕੇ ਧੋ੍ਹ ਕਮਾ ਰਹੀ ਹੈ। ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਿਰਤੀ ਕਾਮੇ ਭਾਵੇਂ ਪਿਛਲੇ 25-25 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਕਿਸੇ ਕਾਮੇ ਨੂੰ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ। ਮਜ਼ਦੂਰ ਜਮਾਤ ਨਾਲ ਧੋਖੇ ਦਾ ਦੋਸ਼ ਲਗਾਉਂਦਿਆਂ ਵਿਭਾਗੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ 'ਚ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਨੇ ਨਿਖੇਧੀ ਕੀਤੀ ਹੈ। ਆਗੂਆਂ ਨੇ ਆਖਿਆ ਕਿ ਪੰਜਾਬ ਵਣ ਵਿਭਾਗ ਵਰਕਰਜ ਯੂਨੀਅਨ ਦੇ ਝੰਡੇ ਹੇਠ ਭਲਕੇ 5 ਨਵੰਬਰ 2023 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ।