ਪਟਿਆਲਾ -: ਮਾਝੇ ਦੇ ਨਿਧੜਕ ਜਰਨੈਲ, ਨਗਰ ਨਿਗਮ ਚੋਣਾ ਲਈ ਆਪ ਦੇ ਪਟਿਆਲਾ ਇੰਚਾਰਜ ਤੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਟਿਆਲਾ ਵਿਖੇ ਨਗਰ ਨਿਗਮ ਚੋਣਾ ਸਬੰਧੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜਿਲਾ ਪਟਿਆਲਾ ਦੀ ਆਪ ਦੀ ਸਮੁੱਚੀ ਲੀਡਰਸਿਪ ਮੌਜੂਦ ਰਹੀ। ਇਸ ਦੋਰਾਨ ਕੈਬਨਿਟ ਮੰਤਰੀ ਨੇ ਸਖਤ ਨਿਰਦੇਸ ਦਿੱਤੇ ਕੇ ਕਿਸੇ ਪ੍ਰਕਾਰ ਦੀ ਢਿਲ ਬਰਦਾਸਤ ਨਹੀਂ ਕੀਤੀ ਜਾਏਗੀ ਅਤੇ ਹਰ ਵਰਕਰ ਅਤੇ ਆਗੂ ਆਮ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜਰ ਰਹੇ। ਉਨਾ ਇਹ ਵੀ ਕਿਹਾ ਕੇ ਅਗਾਮੀ ਨਗਰ ਨਿਗਮ ਚੋਣਾ ਨਿਰਪੱਖ ਤੌਰ ਤੇ ਕਰਵਾਈਆਂ ਜਾਣਗੀਆਂ ਅਤੇ ਰਵਾਇਤੀ ਪਾਰਟੀਆਂ ਵੱਲੋਂ ਚਲਾਇਆ ਹੋਇਆ ਕਿਸੇ ਪ੍ਰਕਾਰ ਦਾ ਧੱਕਾ ਸਟਾਇਲ ਨਹੀਂ ਚੱਲਣ ਦਿੱਤਾ ਜਾਏਗਾ। ਇਸ ਮੋਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਚੇਅਰਮੈਨ ਰਣਜੋਧ ਸਿੰਘ ਹੜਾਣਾ, ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਰਾਹੁਲ ਸੈਣੀ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਚੇਅਰਮੈਨ ਮੇਘ ਚੰਦ ਸੇਰਮਾਜਰਾ, ਚੇਅਰਮੈਨ ਨੀਲ ਗਰਗ, ਇੰਦਰਜੀਤ ਸਿੰਘ ਸੰਧੂ ਲੋਕ ਸਭਾ ਇੰਚਾਰਜ, ਪੀ੍ਤੀ ਮਲਹੋਤਰਾ, ਅਮਰੀਕ ਸਿੰਘ ਬੰਗੜ, ਆਰ ਪੀ ਐਸ ਮਲਹੋਤਰਾ, ਕੁੰਦਨ ਗੋਗੀਆ ਹਾਜਰ ਸਨ।
ਨਗਰ ਨਿਗਮ ਚੋਣ ਇੰਚਾਰਜ ਅਤੇ ਕੈਬਨਿਟ ਮੰਤਰੀ ਨੇ ਹਾਜਰ ਆਗੂਆਂ ਨੂੰ ਕਿਹਾ ਕੇ ਹਰ ਇਕ ਪਾਰਟੀ ਦਾ ਵਲੰਟੀਅਰ ਅਤੇ ਆਗੂ ਆਪ ਸਰਕਾਰ ਦੀਆਂ ਲੋਕ ਹਿੱਤ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿਚ ਜੁਟ ਜਾਵੇ ਅਤੇ ਲੋਕਾਂ ਦੀ ਸੇਵਾ ਲਈ ਹਰ ਉਪਰਾਲਾ ਕੀਤਾ ਜਾਵੇ। ਉਨਾ ਕਿਹਾ ਕੇ ਪਾਰਟੀ ਵੱਲੋਂ ਤਹੱਈਆ ਕੀਤਾ ਗਿਆ ਹੈ ਕੇ ਹਰ ਇਕ ਬਲਾਕ ਪ੍ਰਧਾਨ ਆਪੋ ਆਪਣੇ ਅਧੀਨ ਆਉਦੀਆਂ ਵਾਰਡਾਂ ਵਿਚ ਚੋਣ ਲੜਨ ਦੇ ਚਾਹਵਾਨ ਵਲੰਟੀਅਰਾਂ ਦੇ ਕੰਮਾ ਦੀ ਰਿਪੋਰਟ ਤਿਆਰ ਕਰੇਗਾ ਅਤੇ ਪਾਰਟੀ ਲੀਡਰਸਿਪ ਕੋਲ ਦੇਵੇਗਾ। ਉਨਾ ਕਿਹਾ ਕੇ ਇਸ ਰਿਪੋਰਟ ਦੇ ਆਧਾਰ ਤੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਏਗੀ। ਇਸ ਲਈ ਕੋਈ ਵੀ ਉਮੀਦਵਾਰ ਪੈਰਾਸੂਟ ਨਹੀਂ ਆਏਗਾ, ਇਨਾ ਆਮ ਘਰਾਂ ਦੇ ਵਲੰਟੀਅਰਾਂ ਜਿੰਨਾ ਨੇ ਪਾਰਟੀ ਲਈ ਦਿਨ ਰਾਤ ਇਕ ਕੀਤੀ ਉਨਾ ਨੂੰ ਹੀ ਕੌਂਸਲਰ ਵਜੋਂ ਚੋਣ ਲੜਨ ਵਾਸਤੇ ਮੈਦਾਨ ਵਿਚ ਉਤਾਰਿਆ ਜਾਏਗਾ। ਧਾਲੀਵਾਲ ਨੇ ਕਿਹਾ ਕੇ ਜਨਤਾ ਆਮ ਆਦਮੀ ਪਾਰਟੀ ਦੇ ਕੰਮਾ ਤੋਂ ਬਹੁਤ ਖੁਸ ਹੈ ਅਤੇ ਖਾਸ ਕਰ ਪਟਿਆਲਾ ਸਹਿਰ ਜਿੰਨਾ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕਰੋੜਾ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾ ਚੁੱਕੇ ਹਨ, ਉਹ ਇਕ ਆਪਣੇ ਆਪ ਵਿਚ ਮਿਸਾਲ ਹੈ। ਉਨਾ ਕਿਹਾ ਕੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਜਿਨੇ ਗੇੜੇ 5 ਸਾਲਾਂ ਵਿਚ ਪਟਿਆਲਾ ਨਹੀਂ ਆਏ ਹੋਣਗੇ, ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਮਾਨ ਸਾਹਿਬ ਉਸ ਤੋਂ ਵੱਧ ਗੇੜੇ ਆਪਣੇ ਕੁਝ ਸਮੇਂ ਦੇ ਕਾਰਜਕਾਲ ਵਿਚ ਹੀ ਲਗਾ ਚੁੱਕੇ ਹਨ ਅਤੇ ਹਰ ਗੇੜੇ ਵਿਚ ਪਟਿਆਲਵੀਆਂ ਨੂੰ ਕੁਝ ਨਾ ਕੁਝ ਜਰੂਰ ਕੇ ਕੇ ਜਾਂਦੇ ਹਨ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕੇ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜੋ ਹੁਣ ਤੱਕ ਕੰਮ ਕੀਤੇ ਹਨ, ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ। ਉਨਾ ਕਿਹਾ ਕੇ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ ਕੇ ਆਮ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ, ਇਸ ਨਾਲ ਹਰ ਇਕ ਵਿਅਕਤੀ ਦਾ ਇਲਾਜ ਘਰ ਦੇ ਨੇੜੇ ਹੋ ਰਿਹਾ ਹੈ। ਉਨਾ ਕਿਹਾ ਕੇ 600 ਯੂਨਿਟ ਬਿਜਲੀ ਮੁਫਤ ਮਿਲਣ ਨਾਲ ਹਰ ਇਕ ਅਮੀਰ ਗਰੀਬ ਵਿਅਕਤੀ ਦੇ ਹਰ ਮਹੀਨੇ ਹਜਾਰਾਂ ਰੁਪਏ ਬਚ ਰਹੇ ਹਨ, ਇਕ ਸਾਲ ਵਿਚ 11 ਮਹੀਨੇ ਦਾ ਬਿੱਲ ਜੀਰੋ ਆ ਰਿਹਾ ਹੈ। ਉਨਾ ਕਿਹਾ ਸਕੂਲ ਆਫ ਐਮੀਨੈਸ ਖੋਲੇ ਗਏ ਹਨ, ਜਿਨਾ ਵਿਚ ਹੁਣ ਗਰੀਬ ਪ੍ਰਵਿਾਰ ਦਾ ਬੱਚਾ ਵੀ ਕੌਨਵੈਂਟ ਸਕੂਲਾਂ ਦੇ ਬਰਾਬਰ ਸਿੱਖਿਆ ਹਾਸਿਲ ਕਰ ਸਕੇਗਾ। ਇਨਾ ਹੀ ਨਹੀਂ ਪੰਜਾਬ ਵਿਚ ਆਈ ਸਿੱਖਿਆ ਕ੍ਰਾਂਤੀ ਨਾਲ ਵੱਡੇ ਵੱਡੇ ਘਰਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿਚ ਪੜਨ ਲਈ ਆ ਰਹੇ ਹਨ।