ਸਮਾਣਾ :- ਦੀਵਾਲੀ ਦਾ ਤਿਉਹਾਰ ਬਿਲਕੁਲ ਹੀ ਨੇੜੇ ਆਉਣ ਕਰਕੇ ਬਜ਼ਾਰਾਂ ਵਿੱਚ ਲੋਕਾਂ ਦੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਇਸ ਵਾਰ ਦੀਵਾਲੀ ਦਾ ਤਿਉਹਾਰ ਪਿਛਲੇਂ ਸਾਲ ਨਾਲੋਂ ਪਛੇਤਾ ਹੋਣ ਕਰਕੇ ਆਉਂਦੇ ਦਿਨਾਂ ਵਿੱਚ ਲੋਕ ਖੇਤੀ ਦੇ ਕੰਮਕਾਰਾ ਤੋਂ ਵਿਹਲੇ ਹੋ ਜਾਣਗੇ ਦਿਵਾਲੀ ਦਾ ਤਿਉਹਾਰ ਸਭ ਤੋਂ ਵੱਡਾ ਹੁੰਦਾ ਹੈ ਜਿਸ ਵਿੱਚ ਲੋਕ ਵੱਡੀ ਪੱਧਰ ਤੇ ਖ਼ਰਚ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਵੀ ਦੁਕਾਨਦਾਰ ਵੱਡੀ ਪੱਧਰ ਤੇ ਸਮਾਨ ਵੇਚਦੇ ਹਨ ਜਿਸ ਵਿੱਚ ਮੁੱਖ ਰੂਪ ਚ ਆਤਿਸ਼ਬਾਜ਼ੀ ਦੇ ਵੱਡੇ ਭੰਡਾਰ ਜਮਾਂ ਕਰਕੇ ਪ੍ਰਸ਼ਾਸਨ ਤੋਂ ਚੋਰੀ ਛਿਪੇ ਸਪਲਾਈ ਕੀਤੀ ਜਾ ਰਹੀ ਹੈ ਮਾਮਲਾ ਇਸ ਤਰ੍ਹਾਂ ਹੈਂ ਕਿ ਸ਼ਹਿਰ ਦੇ ਕਈ ਮੁੱਖ ਆਤਿਸ਼ਬਾਜ਼ੀ ਵਿਕਰੇਤਾ ਜੋ ਕਿ ਸਥਾਨਕ ਸ਼ਹਿਰ ਦੇ ਵਿਚ ਹੀ ਆਤਿਸ਼ਬਾਜ਼ੀ ਦਾ ਥੋਕ ਚ ਕੰਮ ਕਰਦੇ ਹਨ ਜਿਹੜਾਂ ਕਿ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਵੱਡਾ ਰਗੜਾਂ ਲਗਾ ਰਿਹਾ ਹੈ ਇਹਨਾ ਵਿਕਰੇਤਾਵਾਂ ਨੇ ਸਮਾਣਾ ਸ਼ਹਿਰ ਦੀ ਹੱਦ ਤੇ ਹਰਿਆਣਾ ਦੇ ਏਰੀਏ ਵਿੱਚ ਆਪਣੇ ਵੱਡੇ ਗਡਾਊਨ ਬਣਾ ਕੇ ਉੱਥੇ ਆਤਿਸ਼ਬਾਜ਼ੀ ਦਾ ਵੱਡਾ ਭੰਡਾਰ ਜਮਾਂ ਕਰਕੇ ਪੰਜਾਬ ਚ ਸਪਲਾਈ ਕਰਦੇ ਹਨ ਅਜਿਹਾ ਕਰਕੇ ਵਿਊਪਾਰੀ ਵਿਅਕਤੀ ਵੱਡੀ ਪੱਧਰ ਤੇ ਟੈਕਸ ਚੋਰੀ ਕਰਕੇ ਸਰਕਾਰ ਨੂੰ ਰਗੜਾ ਲਗਾ ਰਿਹਾ ਹੈ ਕਿਉਂਕਿ ਕਿ ਇਸ ਦੇ ਮਾਲ ਦੀ ਜਮਾਂਖੋਰੀ ਹਰਿਆਣਾ ਏਰੀਏ ਵਿੱਚ ਹੁੰਦੀ ਹੈ ਪਰ ਜ਼ਿਆਦਾਤਰ ਸਪਲਾਈ ਪੰਜਾਬ ਦੇ ਦੁਕਾਨਦਾਰਾਂ ਨੂੰ ਕੀਤੀ ਜਾਦੀ ਹੈ ਇਹ ਵਿਊਪਾਰੀ ਹਰ ਸਾਲ ਦਿਵਾਲੀ ਮੋਕੇ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਵੇਚ ਕੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਲੱਖਾ ਰੂਪੈ ਦਾ ਰਗੜਾ ਲਾਉਦਾ ਹੈਂ। ਕਿਉਂਕਿ ਕਿ ਇਸ ਦਾ ਸਾਰਾ ਮਾਲ ਅਜੀਮਗੜ ਹਰਿਆਣਾ ਚ ਰੱਖਿਆ ਹੋਇਆ ਹੈ ਜੋ ਕਿ ਰਾਤ ਬਰਾਤੇ ਛੋਟੀਆ ਰੇਹੜੀਆਂ ਵਿੱਚ ਲਦਾਈ ਕਰਵਾ ਕੇ ਸਪਲਾਈ ਕੀਤੀ ਜਾ ਰਹੀ ਹੈ।
ਉਪ ਮੰਡਲ ਦਫਤਰ ਸਮਾਣਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਮਾਣਾ ਵਿੱਚ ਕਿਸੇ ਨੂੰ ਆਤਸ਼ਬਾਜ਼ੀ ਵੇਚਣ ਦਾ ਲਾਇਸੰਸ ਨਹੀ ਦਿੱਤਾ ਗਿਆ ਪਰੰਤੂ ਫਿਰ ਵੀ ਸਮਾਣਾ ਦੇ ਕਈ ਆਤਿਸਬਾਜੀ ਵਿਕਰੇਤਾ ਸ਼ਰੇਆਮ ਸ਼ਹਿਰ ਵਿੱਚ ਆਤਿਸ਼ਬਾਜੀ ਦੀ ਦੁਕਾਨਦਾਰਾਂ ਨੂੰ ਸਪਲਾਈ ਕਰ ਰਹੇ ਹਨ। ਬਸ ਸਟੈਂਡ ਨੇੜੇ ਮੇਨ ਸੜਕ ਤੇ ਵੀ ਇਕ ਖਾਦੀ ਕੱਪੜੇ ਦੀ ਦੁਕਾਨ ਤੇ ਬਾਹਰ ਪਟਾਕੇ ਵੇਚਣ ਦਾ ਫਲੈਕਸ ਬੋਰਡ ਲਾਇਆ ਹੋਇਆ ਹੈ । ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਆਤਿਸਬਾਜੀ ਤੇ ਵੀ ਰੋਕ ਲਗਾਈ ਜਾਵੇ ਕਿਉਂਕਿ ਇਸ ਵਿੱਚੋਂ ਨਿਕਲਣ ਵਾਲਾ ਖਤਰਨਾਕ ਧੂਆਂ ਪਰਦੂਸ਼ਣ ਫੈਲਾਉਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਸਰਕਾਰ ਵੱਲੋਂ ਬੇਸ਼ਕ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪ੍ਰੰਤੂ ਗਰੀਨ ਪਟਾਕਿਆਂ ਦੀ ਆੜ ਵਿਚ ਬਿਨਾਂ ਲਾਈਸੈਂਸ ਤੋ ਵੱਡੀ ਆਵਾਜ ਵਾਲੇ ਪਟਾਕੇ ਵੇਚੇ ਜਾ ਰਹੇ ਹਨ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹਨਾ ਕੋਲ ਹਰਿਆਣਾ ਵਿਚ ਪਟਾਕੇ ਵੇਚਣ ਦਾ ਲਾਈਸੰਸ ਹੋ ਸਕਦਾ ਹੈ ਪ੍ਰੰਤੂ ਸਮਾਣਾ ਵਿੱਚ ਪਟਾਕੇ ਵੇਚਣ ਦਾ ਉਹਨਾ ਕੋਲ ਲਾਇਸੰਸ ਨਹੀਂ ਹੈ ਪ੍ਰੰਤੂ ਉਹ ਫਿਰ ਵੀ ਸਮਾਣਾ ਵਿੱਚ ਵੱਡੀ ਤੈਦਾਦ ਤੇ ਪਟਾਕੇ ਵੇਚ ਰਹੇ ਹਨ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਸ਼ਹਿਰ ਵਿੱਚ ਰਾਤ ਨੂੰ ਪਟਾਕਿਆਂ ਦੀ ਸਪਲਾਈ ਕਰਦੇ ਹਨ ਜਿਹਨਾ ਨੇ ਆਪਣਾ ਗੋਦਾਮ ਸਮਾਣਾ ਦੇ ਨਾਲ ਲੱਗਦੇ ਪਿੰਡ ਅਜੀਮਗੜ੍ਹ ਵਿਖੇ ਬਣਾਇਆ ਹੋਇਆ ਹੈ ਜਿੱਥੋਂ ਉਹ ਪ੍ਰਸ਼ਾਸਨ ਤੋਂ ਅੱਖ ਚੁਰਾ ਕੇ ਆਤਿਸ਼ਬਾਜੀ ਦੀ ਸਪਲਾਈ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਕਰ ਰਹੇ ਹਨ। ਦੇਖਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਮਾਨਯੋਗ ਸੁਪਰੀਮ ਕੋਰਟ ਤੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਹਿਰ ਵਿੱਚ ਆਤਸਿਬਾਜੀ ਨੂੰ ਰੋਕਣ ਵਿੱਚ ਸਫਲ ਹੁੰਦਾ ਹੈ ਜਾਂ ਨਹੀਂ ।