ਹੱਸਦਿਆਂ ਦੇ ਘਰ ਵੱਸ ਪਾਉਂਦੇ ...
2. ਜੋ ਰਾਤ ਦੇ ਹਨੇਰਿਆਂ 'ਚ ਵੀ ਲੋਅ ਭਾਲ਼ਦੇ
ਉਹ ਦੂਸਰਿਆਂ ਲਈ ਮਨਾਂ 'ਚ ਵੈਰ ਕਦੇ ਨੀਂ ਪਾਲ਼ਦੇ ,
ਆਪ ਕਰਕੇ ਸਖ਼ਤ ਮਿਹਨਤਾਂ
ਕਈ ਵਾਰ ਉਹ ਦੂਜਿਆਂ ਨੂੰ ਵੀ ਤਾਰਦੇ...
3. ਖੋਅ ਜਾਣ ਦਾ ਜਿਸ ਨੂੰ ਡਰ ਹੋਵੇ
ਉਹ ਕੁਝ ਪਾ ਨਹੀਂ ਸਕਦਾ ,
ਪਾਣੀ 'ਚ ਪੈਰ ਰੱਖਣ ਦਾ ਜਿਸਨੂੰ ਡਰ ਆਵੇ
ਸਮੁੰਦਰ ਪਾਰ ਕਦੇ ਉਹ ਲੰਘਾ ਨਹੀਂ ਸਕਦਾ...
4. ਸੰਘਰਸ਼ਾਂ ਦੇ ਰਾਹਾਂ 'ਚ ਜਿਹਨੇ ਕਦੇ ਪੈਰ ਨਹੀਂ ਰੱਖਿਆ , ਜ਼ਿੰਦਗੀ ਦੇ ਕੁਝ ਥਪੇੜਿਆਂ ਤੋਂ ਉਹ ਛੇਤੀ ਹੀ ਅੱਕਿਆ , ਦੂਸਰਿਆਂ ਨੂੰ ਦਿੰਦਾ ਰਿਹਾ ਸਲਾਹਾਂ ਉਹ ;
ਪਰ ਕਦੇ ਆਪ ਉਸਨੇ ਨਹੀਂ ਔਖੇ ਰਾਹਾਂ ਵੱਲ ਤੱਕਿਆ...
5. ਜ਼ਿੰਦਗੀ ਕਿਸ਼ਤੀ ਬਣ ਗਈ
ਜੋ ਸਮੁੰਦਰੀ ਲਹਿਰਾਂ ਤੇ ਤੂਫ਼ਾਨਾਂ ਨਾਲ਼ ਟਕਰਾਉਂਦੀ ,
ਕਦੇ ਸੱਚੇ ਤੇ ਕਦੇ ਝੂਠੇ ਲਾਰਿਆਂ ਨਾਲ਼ ਭਰਮਾਉਂਦੀ ,
ਕਾਸ਼ ! ਜ਼ਿੰਦਗੀ ਵਿਸ਼ਾਲ ਸਮੁੰਦਰ ਬਣ ਗਲ਼ੇ ਲਗਾਉਂਦੀ , ਫਿਰ ਭਾਵੇਂ ਰੁਆਉਂਦੀ ਤੇ ਭਾਵੇਂ ਹਸਾਉਂਦੀ...
6. ਕਈ ਰੋਂਦੇ - ਰੋਂਦੇ ਮਿਲ਼ਦੇ ਨੇ ਤੇ
ਹੱਸਦੇ - ਹੱਸਦੇ ਵਿੱਛੜ ਜਾਂਦੇ ਨੇ ,
ਸਮੇਂ ਤੇ ਹਾਲਾਤ ਤਾਂ ਭਾਵੇਂ ਬਦਲ ਜਾਂਦੇ ਨੇ ;
ਪਰ ਸਥਾਨ ਉਹੀ ਰਹਿ ਜਾਂਦੇ ਨੇ...
7. ਜਿਸ ਨੂੰ ਆਸਰਾ ਹੋਵੇ ਰੱਬ ਤੇ ਦੁਆਵਾਂ ਦਾ ,
ਪਿਆਰ ਮਿਲ਼ਿਆ ਹੋਵੇ ਮਾਂ ਦੀਆਂ ਨਿੱਘੀਆਂ ਛਾਵਾਂ ਦਾ ,
ਉਹ ਡੋਲ ਨਹੀਂ ਸਕਦੇ ਅਡੋਲ ਰਹਿੰਦੇ ਨੇ ,
ਉਹ ਸੋਚਦੇ ਨਹੀਂ ਕਿ ਲੋਕ ਕੀ ਕਹਿੰਦੇ ਨੇ...
8. ਬਹੁਤਾ ਹੱਸਣਾ ਤੇ ਆਪਣਾ ਭੇਦ ਦੱਸਣਾ ,
ਵਹਿਮਾਂ - ਭਰਮਾਂ 'ਚ ਹੀ ਰਹਿਣਾ - ਵੱਸਣਾ ,
ਜ਼ਿੰਦਗੀ ਦੇ ਸੰਘਰਸ਼ਾਂ ਤੋਂ ਦੂਰ ਨੱਸਣਾ ,
ਕਦੇ ਸਹੀ ਨਹੀਂ ਹੁੰਦਾ ;
' ਧਰਮਾਣੀ ' ਗੱਲ - ਗੱਲ 'ਤੇ ਹੀ ਮੱਚਣਾ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ( ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356