1. ਖੁਸ਼ੀ ਲਈ ਹੰਕਾਰ ਦਾ ਤਿਆਗ ਜ਼ਰੂਰੀ ,
ਗਿਆਨ ਪਾਉਣ ਲਈ ਕਿਤਾਬ ਜ਼ਰੂਰੀ ,
ਪਰਉਪਕਾਰ ਲਈ ਅਰਪਣ ਜ਼ਰੂਰੀ
ਰੱਬ ਪਾਉਣ ਲਈ ਸਮਰਪਣ ਜ਼ਰੂਰੀ ।
2. ਕਈਆਂ ਨੂੰ ਮਾਣ ਹੈ ਵੱਡੇ ਅਹੁਦਿਆਂ ਦਾ
ਕਈਆਂ ਨੂੰ ਮਾਣ ਹੈ ਧਨ - ਦੌਲਤ ਦਾ ,
ਸਾਨੂੰ ਮਾਣ ਹੈ ਆਪਣੇ ਪੀਰ ਦਾ ,
ਜਿਹੜਾ ਸੁਣਦਾ ਸਾਡੇ ਜ਼ਮੀਰ ਦਾ ।
3. ਕਹਿਣ ਨਾਲੋਂ ਕਰਨਾ ਭਲਾ
ਬੋਲਣ ਨਾਲੋਂ ਸੁਣਨਾ ,
ਸੱਚ ਦੇ ਰਾਹ ਤੋਂ ਪਿੱਛੇ ਨਾ ਹਟਣਾ ,
ਬੁਰੇ ਰਾਹਾਂ 'ਤੇ ਕਦੇ ਨਾ ਤੁਰਨਾ।
4. ਜੇ ਨਾਂਹ ਨਾ ਕਰ ਸਕੋ
ਤਾਂ ਹਾਂ ਨਾ ਕਰਨਾ ,
ਜੇ ਹਾਂ ਕਰ ਬੈਠੇ
ਤਾਂ ਪੈਰ ਪਿਛਾਂਹ ਨਾ ਕਰਨਾ।
5. ਰਾਹ ਔਖੇ ਨੇ ਜਾਂ ਸੌਖੇ !
ਉਹ ਨਹੀਂ ਪੁੱਛਦੇ
ਜੋ ਤੁਰ ਪੈਂਦੇ ਮੰਜ਼ਿਲਾਂ ਵੱਲ ,
ਅੱਜ ਦਾ ਕੰਮ
ਉਹ ਅੱਜ ਹੀ ਕਰਦੇ ,
ਨਹੀਂ ਕਹਿੰਦੇ :
' ਕਰਾਂਗੇ ਕੱਲ੍ਹ ' ।
6. ਸੁੱਖ ਤੇ ਦੁੱਖ ਦੋਵੇਂ ਭਾਈ
ਰਲ਼ - ਮਿਲ਼ ਦੋਵੇਂ ਆਉਂਦੇ ,
ਭਾਣਾ ਮੰਨਿਆ ਜਿਸਨੇ ਰੱਬ ਦਾ
ਉਸਨੂੰ ਨਹੀਂ ਸਤਾਉਂਦੇ।
7. ਲੜ ਲੈਣਾ ਚਾਹੇ ਨਾਰਾਜ਼ ਹੋ ਜਾਣਾ
ਪਰ ਕਦੇ ਬੋਲਚਾਲ ਨਾ ਬੰਦ ਕਰਨਾ ,
ਗੱਲਬਾਤ ਹੀ ਜੀਵਨ ਦਾ ਆਧਾਰ
ਬੋਲਚਾਲ ਬਿਨ੍ਹਾਂ ਨਹੀਂ ਕਦੇ ਸਰਨਾ..।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ) ਸ਼੍ਰੀ ਅਨੰਦਪੁਰ ਸਾਹਿਬ ( ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਕਾਰਜਾਂ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ) 9478561356