Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Malwa

ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਪ੍ਰੋਫੈਸਰ ਬਡੁੰਗਰ

November 16, 2023 07:53 PM
SehajTimes

ਪਟਿਆਲਾ :-   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਨੇ ਆਪਣੇ ਆਪਾ ਵਾਰਕੇ ਦੇਸ਼ ਦੀ ਆਨ ਸ਼ਾਨ ਅਤੇ ਸਨਮਾਨ ਨੂੰ ਬਹਾਲ ਕਰਵਾਇਆ । ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਲਗਾਏ ਗਏ ਦੋ ਪ੍ਰਕਾਰ ਦੇ ਮੋਰਚਿਆਂ ਦੌਰਾਨ ਸ਼ਾਂਤਮਈ ਅਤੇ ਹਥਿਆਰ ਬੰਦ ਘੋਲ ਵੀ ਹੋਏ । ਉਹਨਾਂ ਕਿਹਾ ਕਿ ਖਾਲਸਾ ਪੰਥ ਨੇ ਇਸ ਦੇਸ਼ ਦੀ ਅਣਖ ਤੇ ਗੈਰਤ ਵਾਸਤੇ ਖੂਨ ਵਹਾਇਆ ਤੇ ਖੰਡਾ ਖੜਕਾਉਣ ਦੇ ਨਾਲ ਨਾਲ ਦੇਸ਼ ਦੀ ਅਮਨ ਸ਼ਾਂਤੀ ਵਾਸਤੇ 11 ਮੋਰਚੇ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਾਂਤਮਈ ਲਗਾਏ ਗਏ ਜਿਸ ਵਿੱਚ ਮੋਰਚਿਆਂ ਦੌਰਾਨ ਡਾਂਗਾਂ ਖਾਦੀਆਂ ਗਈਆਂ ਗੋਲੀਆਂ ਦੇ ਸ਼ਿਕਾਰ ਹੋਏ ਪ੍ਰੰਤੂ ਹੱਥ ਨਹੀਂ ਚੱਕਿਆ, ਪ੍ਰੰਤੂ ਬੱਬਰਾਂ ਅਤੇ ਗਦਰੀ ਬਾਬਿਆਂ ਨੇ ਹਥਿਆਰ ਬੰਦ ਫੋਰਸ ਤਿਆਰ ਕੀਤੀ ਜਿਸ ਦਾ ਨਤੀਜਾ ਇਹ ਰਿਹਾ ਕਿ ਇਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਯਕੀਨੀ ਬਣਾ ਦਿੱਤਾ ਗਿਆ ਤੇ ਅੰਗਰੇਜ਼ ਰਾਜ ਦੇ ਥੰਮ ਹਿਲਾ ਕੇ ਰੱਖ ਦਿੱਤੇ ਗਏ । ਉਨ੍ਹਾਂ ਕਿਹਾ ਕਿ 24 ਮਈ 1896 ਨੂੰ ਜ਼ਿਲਾ ਲੁਧਿਆਣੇ ਦੇ ਭਾਗਾਸ਼ਾਲੀ ਪਿੰਡ ਸਰਾਭਾ ਵਿਖੇ ਗਰੇਵਾਲ ਸ. ਮੰਗਲ ਸਿੰਘ ਦੇ ਗ੍ਰਹਿ ਵਿਖੇ ਤੇ ਮਾਤਾ ਸਾਹਿਬ ਕੌਰ ਦੀ ਕੁੱਖੋਂ ਜਨਮੇ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਮਹਾਨ ਕੁਰਬਾਨੀ ਦੇ ਕੇ ਅਨੇਕਾਂ ਅਸਹਿ ਅਤੇ ਅਕਹਿ ਤਸੀਹੇ ਝੱਲ ਕੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਐਸੀ ਦਲੇਰੀ, ਦ੍ਰਿੜਤਾ, ਸੰਘਰਸ਼, ਸ਼ਕਤੀ, ਕੁਰਬਾਨੀ ਕਰਨ ਦਾ ਮਾਰਗ ਦਰਸਾਇਆ ਜੋ ਆਪਣੇ ਆਪ ਵਿੱਚ ਲਾ ਮਿਸਾਲ ਹੈ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ 15 ਸਾਲ ਦੀ ਉਮਰ ਵਿੱਚ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਅਗਲੇਰੀ ਪੜ੍ਹਾਈ ਕਰਨ ਲਈ ਪਰਿਵਾਰ ਵੱਲੋਂ ਜਨਵਰੀ 1912 ਨੂੰ ਅਮਰੀਕਾ ਭੇਜਿਆ ਗਿਆ ਤਾਂ ਅਮਰੀਕਾ ਦੀ ਸ਼ਾਨ ਫਰਾਂਸੀਸੋਕੋ ਬੰਦਰਗਾਹ ਉਤੇ ਕਰਤਾਰ ਸਿੰਘ ਸਰਾਭਾ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਭਾਰਤੀਆਂ ਦੀ ਨਫਰਤ ਭਰੇ ਵਤੀਰੇ ਤੇ ਵਿਤਕਰੇ ਭਰਪੂਰ ਰਵਈਏ ਦੇ ਨਾਲ ਨਾਲ ਨਾਲ ਘਟੀਆ ਕਿਸਮ ਦੇ ਮਨੁੱਖੀ ਹੋਣ ਦੇ ਅਹਿਸਾਸ ਨੂੰ ਲੈ ਕੇ ਐਸੀ ਬੁਰੀ ਦੁਰਦਸ਼ਾ ਹੁੰਦੀ ਦੇਖੀ ਤੇ ਅੰਗਰੇਜ਼ਾਂ ਵੱਲੋਂ ਗੁਲਾਮੀ ਦੇ ਕਰਵਾਏ ਜਾ ਰਹੇ ਅਹਿਸਾਸ ਨਾਲ ਉਸ ਦਾ ਦਿਲ ਤੜਫ ਉਠਿਆ ਤੇ ਉਸੇ ਦਿਨ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਅੰਗਰੇਜ਼ਾਂ ਵੱਲੋਂ ਪਾਈਆਂ ਹੋਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਦੇਸ਼ ਵਾਸੀਆਂ ਨੂੰ ਆਜ਼ਾਦ ਕਰਵਾਉਣ ਅਤੇ ਪੰਜਾਬ ਤੇ ਦੇਸ਼ ਦੀ ਪਵਿੱਤਰ ਜਨਮ ਭੂਮੀ ਨੂੰ ਅੰਗਰੇਜ਼ਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਦਾ ਤਹਈਆ ਸ਼ੁਰੂ ਕੀਤਾ ।

 

ਉਹਨਾਂ ਕਿਹਾ ਕਿ 16 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਪੜ੍ਹਾਈ ਕਰਨ ਲਈ ਦਾਖਲ ਹੋਣ ਸਮੇਂ 1913 ਵਿੱਚ ਚੱਲੀ ਗਦਰੀ ਲਹਿਰ ਦੇ ਕ੍ਰਾਂਤੀਕਾਰੀ ਯੋਧਿਆਂ ਦੇ ਸੰਪਰਕ ਵਿੱਚ ਆਉਣ ਉਪਰੰਤ ਉਸ ਦੇ ਮਨ ਵਿੱਚ ਪਹਿਲਾਂ ਹੀ ਆਜ਼ਾਦੀ ਦੀ ਭੜਕ ਰਹੀ ਜਵਾਲਾ ਹੋਰ ਤੇਜ਼ ਹੋ ਗਈ ਤੇ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜੇ ਜਾ ਰਹੇ ਘੋਲ ਅਤੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਵਲੋ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣਨ ਉਪਰੰਤ ਆਪਣੀਆਂ ਜੋਸ਼ੀਲੀਆਂ ਲਿਖਤਾਂ ਖਾਸ ਕਰਕੇ ਕਵਿਤਾਵਾਂ ਨਾਲ ਭਾਰਤੀਆਂ ਨੂੰ ਸੰਘਰਸ਼ ਕਰਨ ਲਈ ਤਿਆਰ ਕਰਨ ਕਰਕੇ ਸਰਕਾਰੀ ਸੂਈਆ ਅਤੇ ਖੁਫੀਆ ਏਜੰਸੀਆਂ ਹਰਕਤਾਂ ਵਿੱਚ ਆਉਣ ਉਪਰੰਤ ਕਰਤਾਰ ਸਿੰਘ ਸਰਾਭਾ ਨੂੰ ਗ੍ਰਫਤਾਰ ਕਰਨ ਲਈ ਉਤਾਵਲੀਆਂ ਹੋ ਗਈਆਂ ਪਰੰਤੂ ਉਹ ਕਿਵੇਂ ਨਾ ਕਿਵੇਂ ਬਚ ਕੇ 15 ਸਤੰਬਰ 1914 ਨੂੰ ਭਾਰਤ ਪਰਤ ਆਏ ਅਤੇ ਇੱਥੇ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਸਰਗਰਮੀ ਨਾਲ ਲੀਨ ਹੋ ਗਏ ਤੇ 21 ਅਪ੍ਰੈਲ 1913 ਨੂੰ ਭਾਰਤੀ ਕ੍ਰਾਂਤੀਕਾਰੀਆਂ ਵੱਲੋਂ ਫਰੰਗੀਆਂ ਨੂੰ ਦੇਸ਼ ਭਾਰਤ ਵਿੱਚੋਂ ਭਜਾਉਣ ਕੱਢਣ, ਮਾਤ ਭੂਮੀ ਨੂੰ ਆਜ਼ਾਦ ਕਰਵਾਉਣ ਅਤੇ ਦੇਸ਼ ਦਾ ਖੁਸਿਆ ਮਾਨ ਸਨਮਾਨ ਸਤਿਕਾਰ ਬਹਾਲ ਕਰਵਾਉਣ ਦੇ ਮਨੋਰਥ ਨਾਲ ਭਾਰਤ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੋਣ ਦੇ ਮਨੋਰਥ ਨਾਲ ਗਠਤ ਕੀਤੀ ਗਈ ਗਦਰ ਪਾਰਟੀ ਦੇ ਕੇਂਦਰ ਬਿੰਦੂ ਬਣ ਗਏ। ਉਨਾਂ ਦੱਸਿਆ ਕਿ 1-1-1914 ਨੂੰ ਗਦਰ ਪਾਰਟੀ ਵੱਲੋਂ "ਗਦਰ ਗੂੰਜ" ਅਤੇ "ਤਲਵਾਰ" ਨਾਮਕ ਦੋ ਅਖਬਾਰ ਆਰੰਭੇ ਗਏ, ਜਿਸ ਰਾਹੀਂ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਦੀ ਲਹਿਰ ਆਰੰਭੀ ਗਈ ਤੇ ਗਦਰੀ ਬਾਬਿਆਂ ਵੱਲੋਂ ਹਥਿਆਰਬੰਦ ਘੋਲ ਸ਼ੁਰੂ ਕਰਕੇ ਖੰਡੇ ਖੜਕਾਏ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਅੰਗਰੇਜ਼ ਸਰਕਾਰ ਵੱਲੋਂ ਆਜ਼ਾਦੀ ਦੀ ਲੜਾਈ ਖਾਤਰ ਜੰਗ ਲੜ ਰਹੇ 18-19 ਸਾਲਾਂ ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ 24 ਸਾਲਾਂ ਸਾਥੀ ਵਿਸ਼ਨੂ ਗਣੇਸ਼ ਸਿੰਗਲੇ ਬੱਬਰਾਂ ਨੂੰ 16 ਨਵੰਬਰ 1915 ਨੂੰ ਕੇਂਦਰੀ ਜੇਲ ਲਾਹੌਰ ਵਿੱਚ ਫਾਂਸੀ ਦੇ ਦਿੱਤੀ ਗਈ ਤੇ ਅਜਿਹੇ ਹੀ ਹੋਰ ਮਹਾਨ ਸੂਰਵੀਰ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਆਖਰਕਾਰ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਜਿਸ ਤਰ੍ਹਾਂ ਕੋਈ ਦਰਖਤ ਆਪਣੀ ਜੜ ਨਾਲੋਂ ਟੁੱਟ ਕੇ ਕਾਇਮ ਨਹੀਂ ਰਹਿ ਸਕਦਾ ਇਸ ਉਸੇ ਤਰ੍ਹਾਂ ਕੋਈ ਵੀ ਕੌਮ ਆਪਣੀ ਵਿਰਾਸਤ ਸੱਭਿਆਚਾਰ ਅਤੇ ਭਾਸ਼ਾ ਨਾਲੋਂ ਟੁੱਟ ਕੇ ਜਿਆਦਾ ਦੇਰ ਜਿਉਂਦੀ ਨਹੀਂ ਰਹਿ ਸਕਦੀ । ਇਸ ਲਈ ਅੱਜ ਦੀ ਨੌਜਵਾਨ ਪੀੜੀ ਨੂੰ ਦੇਸ਼ ਲਈ ਜਾਨਾਂ ਵਾਰਨ ਵਾਲੇ ਸੂਰਵੀਰ ਯੋਧਿਆਂ ਦੀਆਂ ਗਥਾਵਾਂ ਨੂੰ ਯਾਦ ਕਰਨ, ਸੁਣਨ ਅਤੇ ਉਹਨਾਂ ਦੇ ਦੇਸ਼ ਲਈ ਜਾਨਾਂ ਵਾਰਨ ਵਾਲੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜੀ ਸੂਰਬੀਰਾਂ ਦੇਸ਼ ਭਗਤਾਂ ਦੇ ਜੀਵਨ ਦੀ ਅਦਭੁਤ ਗਾਥਾ ਵਾਲੇ ਇਤਿਹਾਸ ਨਾਲ ਜੁੜ ਕੇ ਆਪਣੀ ਮਹਾਨ ਵਿਰਾਸਤ ਆਪਣੇ ਮੂਲ ਨਾਲ ਜੁੜ ਸਕਣ। 

Have something to say? Post your comment

 

More in Malwa

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ

ਅਕਾਲ ਅਕੈਡਮੀ ਉੱਭਿਆਂ ਵਿਖੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਇਆ