ਸੁਨਾਮ : ਪੁਲਿਸ ਸਾਂਝ ਕੇਂਦਰ ਸਬ ਡਵੀਜ਼ਨ ਸੁਨਾਮ ਦੇ ਇੰਚਾਰਜ਼ ਸਹਾਇਕ ਥਾਣੇਦਾਰ ਹਰਪਾਲ ਸਿੰਘ, ਟਰੈਫ਼ਿਕ ਪੁਲਿਸ ਇੰਚਾਰਜ ਦੀਪਕ ਕੁਮਾਰ ਅਤੇ ਟ੍ਰੈਫ਼ਿਕ ਮਾਰਸ਼ਲ ਟੀਮ ਸੁਨਾਮ ਨੇ ਸਾਂਝੇ ਤੌਰ 'ਤੇ ਥਾਣਾ ਸਿਟੀ ਦੇ ਨੇੜੇ 72 ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਟ੍ਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਏ.ਐਸ.ਆਈ ਦੀਪਕ ਪਾਠਕ ਅਤੇ ਏ.ਐਸ.ਆਈ ਹਰਪਾਲ ਸਿੰਘ ਇੰਚਾਰਜ ਐਸ.ਡੀ.ਐਸ.ਕੇ ਸਾਂਝ ਕੇਂਦਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਧੁੰਦ ਵਧੇਗੀ ਅਤੇ ਸੜਕ ਹਾਦਸਿਆਂ ਦੀ ਸੰਭਾਵਨਾ ਵੱਧ ਜਾਵੇਗੀ। ਜਿਸ ਕਾਰਨ ਵਾਹਨਾਂ 'ਤੇ ਰਿਫਲੈਕਟਰ ਲਗਾਏ ਜਾ ਰਹੇ ਹਨ, ਤਾਂ ਜੋ ਵਾਹਨਾਂ 'ਤੇ ਲੱਗੇ ਚਮਕਦਾਰ ਰਿਫਲੈਕਟਰ ਨਜ਼ਰ ਆ ਸਕਣ ਅਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਉਨ੍ਹਾਂ ਸਮੂਹ ਵਾਹਨ ਮਾਲਕਾਂ ਅਤੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰੋ। ਟ੍ਰੈਫਿਕ ਇੰਚਾਰਜ਼ ਦੀਪਕ ਪਾਠਕ ਨੇ ਕਿਹਾ ਕਿ ਨਿੱਤ ਵਾਪਰ ਰਹੇ ਹਾਦਸਿਆਂ ਤੋਂ ਬਚਣ ਲਈ ਆਵਾਜਾਈ ਨਿਯਮਾਂ ਦਾ ਪਾਲਣ ਜ਼ਰੂਰੀ ਹੈ। ਇਸ ਮੌਕੇ ਟਰੈਫਿਕ ਮਾਰਸ਼ਲ ਟੀਮ ਦੇ ਇੰਚਾਰਜ ਪੰਕਜ ਅਰੋੜਾ, ਸਹਾਇਕ ਥਾਣੇਦਾਰ ਮਲਕੀਤ ਰਾਮ, ਹੌਲਦਾਰ ਸੁਖਵਿੰਦਰ ਸਿੰਘ ਵੀ ਮੌਜੂਦ ਸਨ।