ਮਾਲੇਰਕੋਟਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਣ ਅਮਲੇ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਵੋਟ ਦੇ ਅਧਿਕਾਰ ਅਤੇ ਇਸਤੇਮਾਲ ਸਬੰਧੀ ਜਾਗਰੂਕਤਾ ਕਰਨ ਲਈ ਲਗਤਾਰ ਸਵੀਪ ਅਧੀਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਵੀਪ ਗਤੀਵਿਧੀਆਂ ਅਧੀਨ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਸਲਾਮੀਆ ਗਰਲਜ ਕਾਲਜ ਵਿਖੇ ਵਾਦ ਵਿਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸਲਾਮੀਆ ਗਰਲਜ ਕਾਲਜ ਵਿਖੇ ਵਾਦ ਵਿਵਾਦ ਪ੍ਰੋਗਰਾਮ ਤਹਿਤ ਪਹਿਲਾ ਸਥਾਨ ਬੀ.ਏ ਦੂਜੇ ਸਾਲ ਦੀ ਵਿਦਿਆਰਥਣ ਫਿਜਾ ਖ਼ਾਨ ਅਤੇ ਐਮਨ ਰਸ਼ੀਦ ਨੇ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਬੀ.ਏ.ਪਹਿਲੇ ਸਾਲ ਦੀ ਵਿਦਿਆਰਥਣ ਸਾਨੀਆਂ ਫਾਰੂਕੀ ਅਤੇ ਸਾਦੀਆਂ ਪ੍ਰਵੀਨ ਨੇ ਪ੍ਰਾਪਤ ਕੀਤਾ ।
ਇਸੇ ਤਰ੍ਹਾਂ ਤੀਜਾ ਸਥਾਨ ਪਹਿਲੇ ਸਾਲ ਦੀ ਵਿਦਿਆਰਥਣਾਂ ਸੁਮੱਈਆ ਅਤੇ ਤਸਨੀਮ ਨੇ ਹਾਸ਼ਲ ਕੀਤਾ ।ਇਸ ਮੌਕੇ ਰਾਹੀਲਾ ਖਾਨ ਨੇ ਵਾਦ ਵਿਵਾਦ ਨੂੰ ਕਾਲਜ ਵਿਚ ਆਯੋਜਿਤ ਕਰਨ ਦੇ ਉਦੇਸ਼ ਬਾਰੇ ਦੱਸਿਆ ਅਤੇ ਹਾਜ਼ਰ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ। ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਜ਼ਿਲ੍ਹੇ ਵਿਚ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਪ੍ਰੇਰਿਆ ਅਤੇ ਦੱਸਿਆ ਕਿ ਆਫਲਾਈਨ ਢੰਗ ਨਾਲ ਵੋਟ ਬਣਵਾਉਣ ਲਈ ਫਾਰਮ ਆਪਣੇ ਏਰੀਏ ਦੇ ਬੂਥ ਲੈਵਲ ਅਫ਼ਸਰ (ਬੀ ਐਲ ਓ) ਨੂੰ ਜਾਂ ਸਬੰਧਤ ਐਸ.ਡੀ.ਐਮ ਦੇ ਦਫ਼ਤਰ ਜਮ੍ਹਾਂ ਕਰਵਾਏ ਜਾ ਸਕਦੇ ਹਨ।ਆਨ-ਲਾਈਨ ਢੰਗ ਨਾਲ ਵੋਟ ਬਣਵਾਉਣ ਲਈ ਵੈਬਸਾਈਟ ਜਾਂ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਨਾਲ ਵੋਟਰ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।ਵਿਦਿਆਰਥੀਆਂ ਨੂੰ ਭਾਰਤੀ ਚੋਣ ਕਮਿਸ਼ਨ, ਈਵੀਐੱਮ, ਵੀਵੀਪੈਟ, ਵੱਖ ਵੱਖ ਤਰ੍ਹਾਂ ਦੇ ਫਾਰਮਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਰਾਸ਼ਦਾ, ਰਾਫੀਆ ਜਗੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।