ਨਵੀਂ ਦਿੱਲੀ : ਬੈਂਕ ਆਫ਼ ਬੜੌਦਾ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ਲੈ ਕੇ ਆਇਆ ਹੈ। ਬੈਂਕ ਆਫ਼ ਬੜੌਦਾ ਵਿੱਚ 16 ਤੋਂ ਲੈ ਕੇ 25 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਖਾਤਾ ਖੁਲ੍ਹਵਾਉਣ ’ਤੇ ਖ਼ਾਤੇ ਵਿੱਚ 0 ਬੈਲੰਸ ਦੀ ਆਫ਼ਰ ਮਿਲੇਗੀ। ਜੇਕਰ ਹੁਣ ਕੋਈ ਵੀ ਵਿਦਿਆਰਥੀ ਬੈਂਕ ਆਫ਼ ਬੜੌਦਾ ਵਿੱਚ ਆਪਣਾ ਖ਼ਾਤਾ ਖੁਲ੍ਹਵਾਉਂਦਾ ਹੈ ਤਾਂ ਉਸ ਲਈ 0 ਬੈਲੰਸ ਦੀ ਸਹੂਲਤ ਹੋਵੇਗੀ ਅਤੇ ਲੋਅ ਬੈਲੰਸ ’ਤੇ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਲੱਗੇਗੀ। ਬੈਂਕ ਨੇ ਇਹ ਤੋਹਫ਼ਾ ਵਿਦਿਆਰਥੀਆਂ ਲਈ ਲਿਆਂਦਾ ਹੈ। ਬੀਓਬੀ ਬੀਆਰਓ ਸੈਵਿੰਗ ਅਕਾਊਂਟਸ ਵਿੱਚ ਹੁਣ ਕਿਸੇ ਵੀ ਤਰ੍ਹਾਂ ਦਾ ਬੈਲੰਸ ਰੱਖਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਘੱਟ ਰਕਮ ਹੋਣ ’ਤੇ ਕੋਈ ਚਾਰਜਿਸ ਲੱਗਣਗੇ। ਬਾਕੀ ਬੈਂਕਾਂ ਵਿੱਚ ਜੇਕਰ ਖਾਤੇ ਵਿੱਚ 10 ਜਾਂ 5 ਹਜ਼ਾਰ ਕੁੱਝ ਬੈਂਕਾਂ ਵਿੱਚ ਇਹ ਘੱਟੋ ਘੱਟ ਰਕਮ 25 ਹਜ਼ਾਰ ਵੀ ਹੈ, ਜੇਕਰ ਇਸ ਲਿਮਿਟ ਤੋਂ ਪੈਸੇ ਘੱਟ ਹੋਣ ਤਾਂ ਪੈਨਲਟੀ ਲਗਾਈ ਜਾਂਦੀ ਹੈ। ਬੈਂਕ ਦੇ ਚੀਫ਼ ਜਨਰਲ ਮੈਨੇਜਰ ਰਵਿੰਦਰ ਸਿੰਘ ਨੇਗੀ ਇਸ ਸਬੰਧੀ ਦਸਿਆ ਹੈ ਕਿ ਇਹ ਪ੍ਰੋਡਕਟ ਬੈਂਕ ਨੇ ਖਾਸ ਤੌਰ ’ਤੇ ਵਿਦਿਆਰਥੀਆਂ ਲਈ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਂਦਾ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਪੰਜਾਬ ਸਰਕਾਰ ਸੂਬੇ ’ਚ ਕਿਸੇ ਵੀ ਸਿਹਤ ਸਬੰਧੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਪਾਰਦਰਸ਼ਿਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਛਾਣ: ਲਾਲ ਚੰਦ ਕਟਾਰੂਚੱਕ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਨਾਲ ਕੀਤੀ ਮੀਟਿੰਗ: ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ: ਡਾ.ਬਲਜੀਤ ਕੌਰ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਮੁਸ਼ਕਲ ਹਾਲਾਤ ਵਿੱਚ ਯੂਨੀਵਰਸਿਟੀ ਨੇ ਸਮੈਸਟਰ ਇਮਤਿਹਾਨ ਲੀਹ ਉੱਤੇ ਲਿਆਂਦਾ : ਵਾਈਸ ਚਾਂਸਲਰ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਐਸ ਏ ਐਸ ਨਗਰ ਵਿੱਚ ਨੌਜਵਾਨ ਵੋਟਰਾਂ ਨੂੰ ਰਜਿਸਟਰ ਕਰਨ ਲਈ ਵਿਸ਼ੇਸ਼ ਕੈਂਪ ਸ਼ੁਰੂ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ 31 ਮਾਰਚ ਤੱਕ ਹੱਲ ਲਈ ਕਮੇਟੀ ਦਾ ਗਠਨ
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਡੀ .ਸੀ . ਤੇ ਐਸ.ਐਸ.ਪੀ ਨੇ ਜਨਤਕ ਸੁਰੱਖਿਆ ਲਈ 112 ਐਮਰਜੈਂਸੀ ਹੈਲਪ ਲਾਈਨ ਕੀਤੀ ਸ਼ੁਰੂ