ਸੰਦੌੜ : ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ, ਮੈਡਮ ਅਨਮੋਲ ਗਗਨ ਮਾਨ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਚਾਰ ਰੋਜ਼ਾ ਸੂਫੀ ਫੈਸਟੀਵਲ ਦਾ ਆਯੋਜਨ ਕੀਤਾ ਗਿਆ । ਇਸ ਨੂੰ ਰਹਿੰਦੀ ਦੁਨੀਆਂ ਤੱਕ ਯਾਦਗਾਰੀ ਬਣਾਉਣ ਲਈ ਹਲਕਾ ਵਿਧਾਇਕ ਡਾ.ਮੁਹੰਮਦ ਜਮੀਲ-ਉਰ-ਰਹਿਮਾਨ ਨੇ ਦਿਨ ਰਾਤ ਮਿਹਨਤ ਕੀਤੀ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਹ ਸੂਫੀ ਫੈਸ਼ਟੀਵਲ ਨਾ ਭੁੱਲਣਯੋਗ ਯਾਦਾਂ ਛੱਡਦਾ ਹੋਇਆਂ ਹਲਕਾ ਨਿਵਾਸ਼ੀਆਂ ਦੇ ਦਿਲ ਨੂੰ ਛੂਹ ਗਿਆ।ਮਲੇਰਕੋਟਲਾ ਵਿਧਾਇਕ ਡਾ.ਮੁਹੰਮਦ ਜਮੀਲ-ਉਰ-ਰਹਿਮਾਨ ਮਿੱਠ ਬੋਲੜੇ, ਮਿਲਣਸ਼ਾਰ ਅਤੇ ਨਿੱਘੇ ਸੁਭਾਅ ਅਤੇ ਉਹਨਾਂ ਦੇ ਮੇਜ਼ਬਾਨੀ ਤੋਂ ਸਮਾਗਮ ਵਿਚ ਪਹੁੰਚੇ ਵਿਧਾਇਕ ਅਤੇ ਕੈਬਨਿਟ ਮੰਤਰੀ ਵਧੇਰੇ ਖ਼ੁਸ਼ ਨਜ਼ਰ ਆਏ।ਇਹ ਜਾਣਕਾਰੀ ਉਹਨਾਂ ਦੇ ਪੀ.ਏ ਗੁਰਮੁੱਖ ਸਿੰਘ ਖਾਨਪੁਰ,ਪੀ.ਏ ਚੌਧਰੀ ਸਮਸੂਦੀਨ, ਸਬਾਕਾ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੌਖ ਸਿੰਘ ਦਸੌਧਾ ਸਿੰਘ ਵਾਲਾ, ਬਲਾਕ ਪ੍ਰਧਾਨ ਮੁਹੰਮਦ ਹਲੀਮ, ਠੇਕੇਦਾਰ ਅਸਰਫ ਅਬਦੁੱਲਾ, ਸੂਬਾ ਯੂਥ ਜਰਨਲ ਸਕੱਤਰ ਜਗਤਾਰ ਸਿੰਘ ਜੱਸਲ ਸੰਦੌੜ ,ਪ੍ਰਧਾਨ ਅਬਦੁੱਲ ਸਕੂਰ ਕਿਲਾ, ਯਾਸਰ ਅਰਫਾਤ ਨੇ ਸਾਂਝੇ ਤੌਰ ਤੇ ਕੀਤੀ । ਉਹਨਾਂ ਅੱਗੇ ਦੱਸਿਆ ਕਿ 14 ਦਸੰਬਰ ਦਿਨ ਵੀਰਵਾਰ ਨੂੰ " ਸ਼ਾਮ-ਏ-ਕੱਵਾਲੀ " ਦੌਰਾਨ ਸੁਲਤਾਨਾ ਨੂਰਾ ਆਪਣੇ ਫ਼ਨ ਦਾ ਪ੍ਰਦਰਸ਼ਨ ਕੀਤਾ ਅਤੇ ਸਥਾਨਕ ਕਲਾਕਾਰ ਕਮਲ ਖ਼ਾਨ ਅਤੇ ਵਕੀਲ ਖ਼ਾਨ ਆਪਦੀ ਪੇਸ਼ਕਾਰੀ ਪੇਸ਼ ਕੀਤੀ ਜਿਸ ਵਿਚ ਸਥਾਨਿਕ ਆਗੂ ਅਤੇ ਸਹਿਰ ਦੀਆਂ ਸਨਮਾਨਯੋਗ ਸਖਸੀਅਤਾਂ ਨੇ ਸਿਰਕੱਤ ਕੀਤੀ ਅਤੇ ਉਹਨਾਂ ਦਾ ਵਿਸੇਸ਼ ਸਨਮਾਨ ਵਿਧਾਇਕ ਰਹਿਮਾਨ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੀਤਾ । ਮਿਤੀ 15 ਦਸੰਬਰ ਦਿਨ ਸ਼ੁੱਕਰਵਾਰ ਨੂੰ " ਏਕ ਸ਼ਾਮ,ਸੂਫ਼ੀਆਨਾ ਕਲਾਮ " ਤਹਿਤ ਉੱਘੇ ਸੂਫੀ ਗਾਇਕ ਸ੍ਰੀ ਕੰਵਰ ਗਰੇਵਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ।ਉਨ੍ਹਾਂ ਤੋਂ ਇਲਾਵਾ ਸ ਅਲੀ ਖ਼ਾਨ,ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਏ ।ਆਗੂਆਂ ਨੇ ਅੱਗੇ ਦੱਸਿਆ 16 ਦਸੰਬਰ ਦਿਨ ਸ਼ਨੀਵਾਰ ਨੂੰ " ਸੂਫ਼ੀਆਨਾ ਮੁਸ਼ਾਇਰਾ " ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਲੋਂ ਤਸਰੀਫ ਲੈਕੇ ਆਏ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ ਤੋਰ ਤੇ ਪਹੁੰਚੇ।ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਰ ਰਾਤ ਤੱਕ ਸੂਫੀ ਫੈਸਟੀਵਲ ਅਤੇ ਪ੍ਰਦਰਸ਼ਨੀਆਂ ਦਾ ਆਨੰਦ ਮਾਣਇਆ ਅਤੇ ਵਿਧਾਇਕ ਡਾ ਮੁਹੰਮਦ ਜਮੀਲ-ਉਰ-ਰਹਿਮਾਨ ਦੇ ਮੇਜਬਾਨੀਆਂ ਦੀਆਂ ਤਰੀਫਾਂ ਕਰਦੇ ਨੀਂ ਧੱਕੇ ।ਫੈਸਟੀਵਲ ਦੀ ਸਪੰਨਤਾਂ ਮੌਕੇ ਪੰਜਾਬ ਸਰਕਾਰ ਦੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ, ਮੈਡਮ ਅਨਮੋਲ ਗਗਨ ਮਾਨ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਸਾਰੇ ਪ੍ਰਬੰਧਾਂ ਦੀ ਭਰਪੂਰ ਸਲਾਘਾ ਕੀਤੀ ਜਿਸ ਨਾਲ ਇਲਾਕੇ ਵਿਚ ਵਿਧਾਇਕ ਡਾ ਮੁਹੰਮਦ ਜਮੀਲ-ਉਰ ਰਹਿਮਾਨ ਦਾ ਸਿਰ ਫਕਰ ਨਾਲ ਉੱਚਾ ਹੋਗਿਆ ਅਤੇ ਵਿਰੋਧੀਆਂ ਨੂੰ ਵਿਧਾਇਕ ਰਹਿਮਾਨ ਨੂੰ ਭੰਡਣ ਲਈ ਕਿਣਕਾ ਨਹੀਂ ਮਿਿਲਆ॥ਇਸ ਮੌਕੇ ਉਹਨਾਂ ਨਾਲ ਸਰਪੰਚ ਮਨਜੀਤ ਸਿੰਘ ਕਲਿਆਣ,ਸਤਿਗੁਰ ਸਿੰਘ ਕਲਿਆਣ,ਪਿੰਡ ਖੁਰਦ ਤੋਂ ਕੁਲਵੀਰ ਸਿੰਘ ਮਾਣਕ,ਸਮੇਤ ਇਲਾਕੇ ਦੀਆਂ ਮਣਮੱਤੀਆਂ ਸਖਸੀਅਤਾਂ ਹਾਜ਼ਰ ਸਨ।