ਸੰਦੌੜ : ਸੰਦੌੜ ਧੰਨ ਬਾਬਾ ਜੀਵਨ ਸਿੰਘ ਸ਼੍ਰੋਮਣੀ ਜਰਨੈਲ, ਅੱਜ ਸੰਦੌੜ ਵਿਖੇ ਨੰਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਬਾਬਾ ਜੀਵਨਸਰ ਸਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਅਗਵਾਈ ਹੇਠ ਸੋਹਣੀ ਫੁਲਾਂ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਸਜਾਏ ਗਏ। ਅਤੇ ਨੰਗਰ ਕੀਰਤਨ ਦਰਬਾਰ ਸਾਹਿਬ ਜੀ ਤੋਂ ਆਬਤਾਂ ਹੋ ਕਿ ਪਿੰਡ ਸੰਦੌੜ ਬੱਸ ਅੱਡਾ ਤੇ ਬਸਤੀ ਬਾਬਾ ਅਤਰ ਸਿੰਘ ਜੀ ਪ੍ਰਕਿਰਮਾ ਕਰਦਾ ਹੋਇਆ ਤੇ ਸਰਬੱਤ ਸੰਗਤਾਂ ਪਾਲਕੀ ਦੇ ਪਿੱਛੇ ਪਿੱਛੇ ਚੱਲਦੀਆ ਹੋਇਆ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਵਹਿਗੁਰੂ ਵਹਿਗੁਰੂ ਦਾ ਨਾਮ ਜਪਦਿਆਂ ਸੰਗਤ ਨੇ ਨੰਗਰ ਕੀਰਤਨ ਦੀ ਰੋਣਕਾਂ ਨੂੰ ਵਧਿਆ। ਅਤੇ ਇੰਟਰ ਨੈਸ਼ਨਲ ਢਾਡੀ ਜੱਥਾ ਗਿਆਨੀ ਹਰਬੰਸ ਸਿੰਘ ਬਿਲਗਾ ਬਾਬਾ ਜੀਵਨ ਸਿੰਘ ਦੀਆਂ ਬਾਰਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ । ਤੇ ਸੰਗਤਾਂ ਦਾ ਪੜਾਅ ਤੇ ਚਾਹ ਬਿਸਕੁਟਾਂ ਸਮੋਸਿਆਂ ਪਰੌਠਿਆਂ ਲੰਗਰ ਵੀ ਲਗਾਏ ਗਏ। ਸਰਦਾਰ ਹਰਭਜਨ ਸਿੰਘ ਗੁਰੂ ਘਰ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਸੰਗਤਾਂ ਦਾ ਸ਼ਹੀਦੀ ਦਿਹਾੜੇ ਤੇ ਬਹੁਤ ਹੀ ਸ਼ਲਾਘਾਯੋਗ ਸਂਜੋਗ ਮਿਲ ਰਿਹਾ ਹੈ। ਸੰਗਤਾਂ ਸ਼ਰਧਾ ਅਤੇ ਉਤਸ਼ਾਹ ਨਾਲ ਮਨੋਦੀਆ ਆ ਰਹੀਆ ਨੇ । ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਵੱਲੋ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਘੂਰੇਟੇ ਗੁਰੂ ਕੇ ਬੇਟੇ ਸਾਹਿਬ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਤੇ ਪੁਚਿਆ ਅਤੇ ਹੋਰ ਗੱਤਕਾ ਪਾਰਟੀਆਂ ਨੇ ਆਪਣੇ ਕਰਤੱਵ ਵੀ ਦਿਖਾਏ ਤੇ ਬੈਂਡ ਪਾਰਟੀਆਂ ਨੇ ਸੋਹਣੇ ਕਰਤੱਬ ਦਿਖਾਏ ਕੇ ਸੰਗਤਾਂ ਨੂੰ ਨਿਹਾਲ ਕੀਤਾ। ਤੇ ਪ੍ਰਧਾਨ ਹਰਭਜਨ ਸਿੰਘ ਸੰਦੌੜ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਆਖਿਆ ਮੈਂ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦਾਂ । ਕਿ ਨੰਗਰ ਕੀਰਤਨ ਦਰਬਾਰ ਸਾਹਿਬ ਜੀ ਦੀਆਂ ਰੋਣਕਾਂ ਨੂੰ ਚਾਰ ਚੰਨ ਲਾਏ ਗੁਰੂ ਸ੍ਰੀ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਦੇ ਦਰਸ਼ਨ ਕਰਕੇ ਆਪਣਾਂ ਜੀਵਨ ਸਫਲ ਕੀਤਾ । ਤੇ ਢਾਡੀ ਜਥੇ ਦੀਆਂ ਵਿਚਾਰ ਉਪਰੰਤ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸ਼ਹੀਦੀ ਕੌਮ ਸੰਦੌੜ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਟੇਜ ਸੈਕਟਰੀ ਸੇਵਾ ਭਾਈ ਗੋਬਿੰਦ ਸਿੰਘ ਵੱਲੋਂ ਨਵਾਈ ਗਈ । ਮੁੱਖ ਸੇਵਾਦਾਰ ਨੇ ਆਪਣੀ ਸੇਵਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਕੀਤੀ । ਜਿਸ ਵਿਚ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਕੱਲ ਨੂੰ ਹੀ ਪਾਏਂ ਜਾਣਗੇ। ਨੰਗਰ ਕੀਰਤਨ ਇਸ ਮੋਕੇ ਪ੍ਰਬੰਧਕ ਕਮੇਟੀ ਤੇ ਮੁੱਖ ਸੇਵਾਦਾਰ ਸਰਬਜੀਤ ਸਿੰਘ , ਹਰਭਜਨ ਸਿੰਘ , ਸਰਬਜੀਤ ਸਿੰਘ, ਪਵਿੱਤਰ ਸਿੰਘ, ਹਰਦੇਵ ਸਿੰਘ, ਚਰਨਜੀਤ ਸਿੰਘ ਗੁਰਿੰਦਰ ਸਿੰਘ ਮੇਲਾ ਸਿੰਘ , ਤਿਲੋਚਨ ਸਿੰਘ ਜਸਵੀਰ ਸਿੰਘ ਹਰਮੀਤ ਸਿੰਘ ਅਰਸ਼ਦੀਪ ਸਿੰਘ ਗੁਰਸੇਵਕ ਸਿੰਘ ਸਰਬਜੀਤ ਸਿੰਘ ਸਲਬਾ।