ਸੰਦੌੜ : ਇਤਿਹਾਸਕ ਪਿੰਡ ਕੁਠਾਲਾ ਵਿਖੇ ਪ੍ਰਿੰਸ ਗਰੇਵਾਲ ਯੂ ਐੱਸ ਏ ਦੇ ਮੁੱਖ ਵਿੱਤੀ ਸਹਿਯੋਗ ਨਾਲ ਚੀਮਿਆਂ ਵਾਲੇ ਬੱਸ ਸਟੈਂਡ ਵਿਖੇ ਸਮੂਹ ਦੁਕਾਨਦਾਰ ਤੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸੰਗਤ ਨੂੰ ਤਿੰਨ ਦਿਨ ਚਾਹ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ। ਗੁਰੂ ਕੇ ਲੰਗਰ ਦੀ ਸ਼ੁਰੂਆਤ ਸੰਤ ਆਤਮਾ ਨੰਦ ਜੀ ਕੁਠਾਲਾ ਵੱਲੋਂ ਕਰਵਾਈ ਗਈ ਅਤੇ ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਾਹਿਬਜਾਦਿਆਂ ਨੇ ਚਮਕੌਰ ਸਾਹਿਬ ਤੇ ਸਰਹਿੰਦ ਵਿਖੇ ਜਿਸ ਦ੍ਰਿੜਤਾ ਤੇ ਬੇਖ਼ੌਫ਼ਤਾ ਨਾਲ ਮੁਗਲ ਹਕੂਮਤ ਦੇ ਜ਼ੁਲਮਾਂ ਦਾ ਸ਼ਾਹਮਣਾ ਕਰਦੇ ਹੋਏ ਸ਼ਹਾਦਤ ਦੇ ਜਾਮ ਪੀਤੇ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਭਾਰਤ ਵਰਸ਼ ਦੇ ਲੋਕ ਬੜੇ ਪਿਆਰ ਤੇ ਸ਼ਰਧਾ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਉਹਨਾਂ ਸੇਵਾਦਾਰਾਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਸੇਵਾ ਤੇ ਬਾਣੀ ਬਾਣੇ ਨਾਲ ਜੁੜ ਕੇ ਗੁਰੂ ਸ਼ਰਨ ਲੈ ਕੇ ਵਧੀਆ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸੰਗਤ ਵੱਲੋਂ ਸਾਹਿਬਜ਼ਾਦਿਆਂ ਦੇ ਸਰੂਪ ਨੂੰ ਮਰਿਯਾਦਾ ਪੂਰਨ 'ਆਸ਼ਣ ਤੇ ਬਿਰਾਜ਼ਮਾਨ ਕਰਕੇ ਸਿੱਖ ਵੀਰ ਵਾਰਾਂ ਦਾ ਗਾਇਨ ਕੀਤਾ ਗਿਆ। ਨਗਰ ਨਿਵਾਸੀ ਤੇ ਸ਼ਰਧਾਵਾਨ ਸੰਗਤਾਂ ਵੱਲੋਂ ਲੰਗਰ ਵਿੱਚ ਸੇਵਾ ਕਰਕੇ ਲਾਹੇ ਖੱਟੇ ਗਏ। ਲਵਲੀ ਟੈਂਟ ਹਾਊਸ ਕੁਠਾਲਾ ਵੱਲੋਂ ਟੈਂਟ ਦੀ ਸੇਵਾ ਨਿਭਾਈ ਗਈ। ਪ੍ਰਿੰਸ ਯੂ ਐੱਸ ਏ ਵੱਲੋਂ ਸੇਵਾਦਾਰਾਂ ਅਤੇ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਤੇ ਸ਼ਾਹਿਬਜਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ । ਇਸ ਮੌਕੇ ਮੁੱਖ ਸੇਵਾਦਾਰ ਸੁਰਾਜ ਖਾਂ ਗੋਲੂ,ਸੰਦੀਪ ਜੈਜੀ,ਮਨਪ੍ਰੀਤ ਰਿਖੀ,ਮਨਿੰਦਰ ਸਿੰਘ ਨੰਬਰਦਾਰ,ਹਰਮਨ ਸਿੰਘ ਚਹਿਲ,ਜੱਗਾ ਹੇਅਰ ਕਟਿੰਗ,ਦਲਜੀਤ ਸਿੰਘ ਚਹਿਲ,ਅੰਮ੍ਰਿਤਪਾਲ ਸਿੰਘ ਪਾਲੀ,ਮੁਹੰਮਦ ਜ਼ੁਬੇਰ ਆਲਮ (ਇੰਡੀਆ ਟੀ ਸ਼ਟਾਲ),ਸੰਜੂ ਹਲਵਾਈ,ਵਿੰਦਰ ਗਰੇਵਾਲ, ਡਾ: ਗੁਰਪ੍ਰੀਤ ਸਿੰਘ,ਹੈਪੀ ਮਾਨ,ਬਚਿੱਤਰ ਸਿੰਘ ਬਿੱਲੂ,ਕਿਸਾਨ ਆਗੂ ਤੇਜਵੰਤ ਸਿੰਘ ਕੁੱਕੀ,ਕਿਸਾਨ ਆਗੂ ਨਗਿੰਦਰ ਸਿੰਘ ਚਹਿਲ,ਬਹਾਦਰ ਸਿੰਘ ਚਹਿਲ,ਮੇਜਰ ਸਿੰਘ ਮੇਜੀ,ਰਾਜਪਾਲ ਸਿੰਘ, ਸਿਕੰਦਰ ਸਿੰਘ ਢਿੱਲੋਂ,ਜਸਪਾਲ ਸਿੰਘ ਕੈਰੋਂ,ਜਤਿੰਦਰ ਸਿੰਘ ਵਿੱਕਾ,ਖਾਨ ਮੋਬਾਈਲ ਪੋਇੰਟ,ਕੁਲਵਿੰਦਰ ਸਿੰਘ ਮਾਹਮਦਪੁਰ,ਕੁਲਦੀਪ ਸਿੰਘ ਜਵੰਦਾ,ਇੰਦਰਜੀਤ ਸਿੰਘ,ਚਰਨਜੀਤ ਸਿੰਘ ਚੰਨਾ ਗਿੱਲ,ਤਰਸ਼ੇਮ ਸਿੰਘ ਬੁੱਧੂ,ਤਾਰਾ ਸਿੰਘ, ਸੁਰਾਜ ਖਾਂ ਕੀੜਾ, ਸੁਖਮਨ ਸਿੰਘ ਮਾਨ ਤੋਂ ਇਲਾਵਾ ਬੇਅੰਤ ਸੇਵਾਦਾਰ ਤੇ ਸੰਗਤਾਂ ਨੇ ਸੇਵਾ ਕੀਤੀ।