ਸੰਦੌੜ : ਸੰਦੌੜ ਵਿਖੇ ਬੱਸ ਸਟੈਂਡ ਤੇ ਵਿਖੇ ਦੁਕਾਨਦਾਰਾਂ ਅਤੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਰੋਟੀ ਚਾਹ,ਸਬਜੀ ਦੇ ਅਤੁੱਟ ਲੰਗਰ ਲਗਾਇਆ ਗਿਆ। ਗੁਰੂ ਕੇ ਲੰਗਰਾਂ ਵਿੱਚ ਉਚੇਚੇ ਤੌਰ ਤੇ ਸੰਗਤਾਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦਿਆਂ ਨੇ ਚਮਕੌਰ ਸਾਹਿਬ ਤੇ ਸਰਹਿੰਦ ਵਿਖੇ ਜਿਸ ਦ੍ਰਿੜਤਾ ਤੇ ਬੇਖ਼ੌਫ਼ਤਾ ਨਾਲ ਮੁਗਲ ਹਕੂਮਤ ਦੇ ਜ਼ੁਲਮਾਂ ਦਾ ਸ਼ਾਹਮਣਾ ਕਰਦੇ ਹੋਏ ਸ਼ਹਾਦਤ ਦੇ ਜਾਮ ਪੀਤੇ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਭਾਰਤ ਵਰਸ਼ ਦੇ ਲੋਕ ਬੜੇ ਪਿਆਰ ਤੇ ਸ਼ਰਧਾ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਸੇਵਾਦਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਵੀ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਸੇਵਾ ਤੇ ਬਾਣੀ ਬਾਣੇ ਨਾਲ ਜੁੜ ਕੇ ਗੁਰੂ ਸ਼ਰਨ ਲੈ ਕੇ ਵਧੀਆ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸੰਗਤ ਵੱਲੋਂ ਸਾਹਿਬਜ਼ਾਦਿਆਂ ਦੇ ਸਰੂਪ ਨੂੰ ਮਰਿਯਾਦਾ ਪੂਰਨ 'ਆਸ਼ਣ ਤੇ ਬਿਰਾਜ਼ਮਾਨ ਕਰਕੇ ਸਿੱਖ ਵੀਰ ਵਾਰਾਂ ਦਾ ਗਾਇਨ ਕੀਤਾ ਗਿਆ। ਨਗਰ ਨਿਵਾਸੀ ਤੇ ਸ਼ਰਧਾਵਾਨ ਸੰਗਤਾਂ ਵੱਲੋਂ ਲੰਗਰ ਵਿੱਚ ਸੇਵਾ ਕਰਕੇ ਲਾਹੇ ਖੱਟੇ ਗਏ। ਇਸ ਮੌਕੇ ਦੁਕਾਨਦਾਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਸੰਦੌੜ ਵੱਲੋਂ ਪ੍ਧਾਨ ਡਾ ਕੇਵਲ ਸਿੰਘ ਦੀ ਅਗਵਾਈ ਹੇਠਾਂ ਤਿੰਨ ਦਿਨਾ ਰੋਟੀ ਸਬਜੀ ਦੇ ਲੰਗਰ ਸ਼ੁਰੂ ਕੀਤੇ ਗਏ ਜਦੋਂ ਕਿ ਗਰੀਬ ਦਾਸੀ ਕੁੱਟਿਆ ਨਜਦੀਕ ਦੁਕਾਨਦਾਰਾਂ ਬਲਵੀਰ ਕਸਬਾ, ਡਾ ਲਾਭ ਕਲਿਆਣ,ਵੈਦ ਸੁਖਬੀਰ ਸਿੰਘ,ਜੱਗੀ ਰੇਡੀਓਜ, ਨਿਤਿਨ ਗੋਇਲ, ਦਰਸ਼ਨ ਸਿੰਘ ਮਹੋਲੀ,ਸੁਖਵਿੰਦਰ ਰਾਠੀ ਫਰੂਟ ਵਾਲੇ, ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸੰਗਤਾਂ ਨੂੰ ਕੇਸਰ ਵਾਲਾ ਦੁੱਧ ਛਕਾਇਆ।ਇਸ ਮੌਕੇ ਥਾਣਾ ਮੁੱਖੀ ਸੰਦੌੜ ਦੇ ਐਸ ਐਚ ਓ ਸਰਦਾਰ ਗਗਨਦੀਪ ਸਿੰਘ ਅਤੇ ਰੈਪਿਡ ਰਿਸਪੌਂਸ ਵਹੀਕਲ ਦੀ ਟੀਮ ਕਸ਼ਮੀਰ ਸਿੰਘ ਸਮੇਤ ਮੁਲਾਜਮਾਂ ਦਾ ਪ੍ਰਬੰਧਕਾਂ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੋਕੇ ਸੰਗਤਾਂ ਅਤੇ ਆਦਿ ਨੇ ਵਹਿਗੁਰੂ ਵਹਿਗੁਰੂ ਦਾ ਨਾਮ ਜਪਿਆ ।