ਸੁਨਾਮ : ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਚਲਾਕੇ ਵਾਪਿਸ ਪਰਤੇ ਸੁਨਾਮ ਸਾਈਕਲਿੰਗ ਕਲੱਬ ਦੇ ਮੈਂਬਰ ਮਨਮੋਹਨ ਸਿੰਘ ਦਾ ਸਾਈਕਲਿੰਗ ਕਲੱਬ ਮੈਂਬਰਾਂ ਅਤੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਕੈਫ਼ੀ ਅਤੇ ਸਾਈਕਲਿੰਗ ਕਲੱਬ ਦੇ ਪ੍ਰਧਾਨ ਦੀਪਕ ਜੁਨੇਜਾ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਚਲਾਕੇ ਨੌਜਵਾਨਾਂ ਨੂੰ ਸਾਇਕਲਿੰਗ ਕਰਨ ਲਈ ਉਤਸ਼ਾਹਿਤ ਕੀਤਾ ਹੈ। ਸਾਈਕਲਿਸਟ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਚਲਾਕੇ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਸਾਈਕਲਿੰਗ ਸਮੇਤ ਹੋਰਨਾਂ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਅਸ਼ਵਨੀ ਬਸੀ, ਸੁਰਿੰਦਰਪਾਲ ਸਿੰਘ ਜੇਈ, ਸੰਜੀਵ ਚੋਪੜਾ, ਡਾਕਟਰ ਕੁਲਵਿੰਦਰ ਸਿੰਘ ਛਾਜਲਾ, ਸੁਰਿੰਦਰਪਾਲ ਸਿੰਘ ਪੈਪਸੀ ਜੱਗੀ, ਮਲਕੀਤ ਸਿੰਘ ਥਿੰਦ, ਅਮਰਜੀਤ ਸਿੰਘ ਠੇਕੇਦਾਰ, ਬਲਜਿੰਦਰ ਸਿੰਘ ਕਾਕਾ, ਕਰਨੈਲ ਸਿੰਘ ਢੋਟ, ਅਵਤਾਰ ਸਿੰਘ ਤਾਰੀ, ਅਵਤਾਰ ਸਿੰਘ ਰੋਮਾਣਾ, ਭਾਰਤ ਰਤਨ ਜੋਸ਼ੀ, ਹਨੀ ਧੀਮਾਨ, ਵਨੀਤ ਕੁਮਾਰ ਮਿੱਤਲ, ਪਰਮਿੰਦਰ ਬਾਵਾ ਸਮੇਤ ਹੋਰ ਮੈਂਬਰ ਹਾਜ਼ਰ ਸਨ।