ਸਾਗ ਸਰੋਂ ਦਾ ਮੱਕੀ ਦੀ ਰੋਟੀ
ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ ,
ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ ।
ਲੈ ਫੁਲਕਾਰੀ ਸਿਰ ਤੇ ,ਖੇਤਾ ਤੋ ਤੋੜ ,
ਸਾਗ -ਸਰੋਂ ਬੰਨ ਪਰਨੇ 'ਚ, ਲਿਆਵਾ ਸਿਰ ਤੇ ਰੱਖਾਕੇ ।
ਚੁੱਲ੍ਹੇ ਉੱਪਰ ਸਾਗ ਬਣਾਕੇ ,ਦੇਸੀ ਘਿਉ ਦਾ ਤੁੜਕਾ ਲਗਾਕੇ ,
ਮੱਖਣ ਦੀ ਕੜਛੀ ਭਰ ਪਾਕੇ ।
ਮੱਕੀ ਦੀ ਰੋਟੀ ਉੱਪਰ, ਸਾਗ ਸਰੋ ਦਾ ਪਾਕੇ ,
ਮਿਰਚ ਹਰੀ ਤੇ ਲਾਲ ਅਚਾਰੀ ਸਜਾਕੇ।
ਦੰਦਾ ਨਾਲ ਕੱਟ- ਕੱਟ ਮੂਲੀ , ਕੜਕ- ਕੜਕ ਖਾਵਾ ,
ਖੱਟੀ ਲਸੀ ਵਾਲਾ ਭਰ ,ਛੰਨਾ ਮੂੰਹ ਨੂੰ ਲਾਵਾ ।
ਡਲੀ ਗੁੜ ਦੀ ਘਲਾੜੀ ਵਾਲੀ, ਰੋਟੀ ਮਗਰੋ ,
ਨਾਲ ਸਵਾਦਾ ,ਚਾਵਾ ਨਾਲ ਮੈ ਖਾਵਾਂ।
ਖਾਂ ਕੇ ਗੂੜ, ਪੀ ਕੇ ਲੱਸੀ , ਮੱਕੀ ਦੀ ਰੋਟੀ,
ਸਾਗ -ਸਰੋਂ ਮੈ ਹਜਮ ਕਰ ਜਾਵਾ ।
ਖਾ ਕੇ ਪੰਜਾਬੀ ਬਬੀਤਾ ਦੇਸੀ ਖਾਣਾ ,ਸਾਗ ਸਰੋਂ ਦਾ ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਮਾ ।
ਖਾ ਕੇ ਪੰਜਾਬੀ ਦੇਸੀ ਖਾਣਾ ,ਸਾਗ ਸਰੋਂ ਦਾ,
ਮੱਕੀ ਦੀ ਰੋਟੀ, ਘਈ ਫੁੱਲਾ ਨਾ ਸਮਾਮਾ ।
ਬਬੀਤਾ ਘਈ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668