ਮਾਲੇਰਕੋਟਲਾ : ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਸਹਾਇਕ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਫੂਡ ਸੇਫ਼ਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗ ਜ਼ਿਲ੍ਹਾ ਸਿੱਖਿਆ,ਖੇਤੀਬਾੜੀ ,ਫੂਡ ਸਪਲਾਈ ਅਤੇ ਉਦਯੋਗਿਕ ਵਿਭਾਗ ਤੋਂ ਇਲਾਵਾ ਅਤੇ ਗੈਰ ਸਰਕਾਰੀ ਵਪਾਰਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ । ਸ੍ਰੀ ਗੁਰਮੀਤ ਕੁਮਾਰ ਬਾਂਸਲ ਵੱਲੋਂ ਸਮੂਹ ਅਦਾਰਿਆਂ ਅਤੇ ਵਿਭਾਗਾਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕਰਦਿਆ ਕਿਹਾ ਖਾਣ ਪੀਣ ਦਾ ਸਿੱਧਾ ਸਬੰਧ ਸਾਡੀ ਸਿਹਤ ਨਾਲ ਹੈ ਇਸ ਲਈ ਇਸ ਦੀ ਕੁਆਲਿਟੀ , ਮਿਆਰ,ਪੌਸਟਿਕਤਾਂ ਵੱਧ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਚੈਕਿੰਗ ਦੌਰਾਨ ਸਾਫ਼ ਸੁਥਰੇ ਢੰਗ ਨਾਲ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ,ਫੂਡ ਸੇਫ਼ਟੀ ਦੇ ਮਾਪਦੰਡਾਂ ਅਤੇ ਅਥਾਰਿਟੀ ਵੱਲੋਂ ਮਾਨਤਾ ਪ੍ਰਾਪਤ ਖਾਣ ਪੀਣ ਦੇ ਰੰਗਾਂ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਆਖਿਆ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ,ਕਸਬਿਆਂ ਦੇ ਨਾਲ ਨਾਲ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੂੰ ਸਾਫ਼ ਸੁਥਰਾ ,ਉੱਚ ਕੁਆਲਿਟੀ ਦੀਆਂ ਮਿਆਰੀ ਦੀਆਂ ਵਸਤੂਆਂ ਪ੍ਰਦਾਨ ਕਰਵਾਉਣ ਦੇ ਮੰਤਵ ਨਾਲ ਫੂਡ ਸੇਫ਼ਟੀ ਐਕਟ ਦੇ ਅਨੁਸਾਰ ਵਿਸ਼ੇਸ਼ ਮੁਹਿੰਮ ਉਲੀਕੇ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ ਜਾਣ ਤਾਂ ਜੋ ਜ਼ਿਲ੍ਹੇ ਦੀ ਅਵਾਮ ਨੂੰ ਮਿਆਰੀ ਕੁਆਲਿਟੀ ਦੀਆਂ ਸਾਫ਼ ਸੁਥਰੀਆਂ ਵਸਤੂਆਂ ਉਪਲਬਧ ਹੋ ਸਕਣ।
ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਸ੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਫੂਡ ਸੇਫ਼ਟੀ ਐਂਡਐਂਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ) ਵੱਲੋਂ ਹੁਣ ਤੱਕ ਜ਼ਿਲ੍ਹੇ ਦੇ ਕਰੀਬ 362 ਦੁਕਾਨਦਾਰਾਂ ਨੂੰ 12 ਲੱਖ ਰੁਪਏ ਜਾਂ ਇਸ ਤੋਂ ਘੱਟ ਸਲਾਨਾ ਸੇਲ ਵਾਲੇ ਕਰੀਬ 909 ਦੁਕਾਨਦਾਰਾਂ ਨੂੰ ਐਫ.ਐਸ.ਐਸ.ਏ.ਆਈ ਤਹਿਤ ਪੰਜੀਕ੍ਰਿਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਮਹੀਨਾ ਨਵੰਬਰ , ਦਸੰਬਰ 2023 ਦੌਰਾਨ 52 ਸਪੈਲ ਭਰੇ ਗਏ ਸਨ ਜਿਨ੍ਹਾਂ ਵਿੱਚੋਂ 09 ਦੀ ਰਿਪੋਰਟ ਅਜੇ ਆਉਣੀ ਬਕਾਇਆ ਹੈ। ਵਧੀਕ ਡਿਪਟੀ ਕਮਿਸ਼ਨਰ ਦੀ ਕੋਰਟ ਵਿੱ ਚ 14 ਕੇਸ ਪੜਤਾਲ ਲਈ ਰੱਖੇ ਗਏ ਸਨ ਜਿ ਨ੍ਹਾਂ ਨੂੰ ਕਰੀ ਬ 1 ਲੱਖ 35 ਹਜ਼ਾਰ ਰੁਪਏ ਦੇ ਜੁਰਮਾ ਨੇ ਕੀਤੇ ਗਏ । ਇਸ ਤੋਂ ਇਲਾਵਾ ਨਾ ਵਰਤੋਂਯੋਗ ਗੈਰ ਮਿਆਰੀ ਕੁਆਲਿਟੀ ਦੀ 75 ਕਿੱਲੋਗਰਾਮ ਕਰੀਮ ਨੂੰ ਨਸ਼ਟ ਕਰਵਾਇਆ ਗਿਆ। ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ,ਖਾਣ-ਪੀਣ ਦੀਆਂ ਵਸਤਾਂ ਨਾਲ ਸਬੰਧਤ ਦੁਕਾਨਦਾਰਾਂ ਆਦਿ ਨੂੰ ਆਪਣੀ ਰਜਿਸਟ੍ਰੇਸ਼ਟ੍ਰੇਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਇਸ ਮੌਕੇ ਪ੍ਰਧਾਨ ਥੋਕ ਅਤੇ ਪਰਚੂਨ ਕਰਿਆਨਾ ਐਸੋਸੀਏਸ਼ਨ ਅਹਿਮਦਗੜ੍ਹ ਸ੍ਰੀ ਪ੍ਰਮੋਦ ਗੁਪਤਾ ,ਬੀਮਲ ਡੇਅਰੀ ਦੀਪਕ ਸ਼ਰਮਾ ,ਜੈਨ ਸਵੀਟਸ ਮਾਲੇਰਕੋਟਲਾ ਸ੍ਰੀ ਦੀਪਾਸ਼ੂ ਜੈਨ, ਸੋਹੀ ਡੇਅਰੀ ਮਾਲੇਰਕੋਟਲਾ ਤੋਂ ਸ੍ਰੀ ਸਤਵੰਤ ਸਿੰਘ, ਵਿਅੰਜਨ ਕੌਰ,ਸਿੱਖਿਆ ਵਿਭਾਗ ਤੋਂ ਮਨਪ੍ਰੀਤ ਕੌਰ,ਇੰਸਪੈਕਟਰ ਫੂਡ ਸਪਲਾਈ ਸ੍ਰੀ ਜਸਪ੍ਰੀਤ ਸਿੰਘ,ਖੇਤੀਬਾੜੀ ਵਿਭਾਗ ਤੋਂ ਇੰਜ.ਦਲਜੀਤ ਸਿੰਘ,ਗੁਰਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।