ਸੁਨਾਮ : ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਰਾਮ ਲੀਲਾ ਕਲੱਬਾਂ ਨੂੰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਅਗਾਂਹਵਧੂ ਅਹੁਦੇਦਾਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਉਤਸਵਾਂ ਦੇ ਆਯੋਜਨ ਨਾਲ ਲੋਕਾਂ ਨੂੰ ਧਰਮ ਅਤੇ ਸੱਚ ਦੇ ਮਾਰਗ ਉਤੇ ਤੁਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਲਈ ਸਮੂਹ ਰਾਮ ਲੀਲਾ ਕਲੱਬ ਵਧਾਈ ਦੇ ਪਾਤਰ ਹਨ। ਅਮਨ ਅਰੋੜਾ ਨੇ ਸੁਨਾਮ ਦੇ 4 ਅਤੇ ਚੀਮਾ ਦੇ 1 ਕਲੱਬ ਦੇ ਅਹੁਦੇਦਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਪ੍ਰਦਾਨ ਕੀਤੇ ਹਨ ਅਤੇ ਭਵਿੱਖ ਵਿੱਚ ਹੋਰ ਵੀ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੁਸ਼ਹਿਰੇ ਦੇ ਤਿਓਹਾਰ ਮੌਕੇ ਉਨ੍ਹਾਂ ਨੂੰ ਵੱਖ ਵੱਖ ਥਾਈਂ ਕਲੱਬਾਂ ਦੇ ਨੁਮਾਇੰਦਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ ਅਤੇ ਇਨ੍ਹਾਂ ਕਲੱਬਾਂ ਵੱਲੋਂ ਧਾਰਮਿਕ ਉਪਰਾਲਿਆਂ ਸਦਕਾ ਸਮਾਜਿਕ ਸੁਧਾਰ ਲਈ ਪਾਏ ਜਾ ਰਹੇ ਯੋਗਦਾਨ ਲਈ ਇਨ੍ਹਾਂ ਨੂੰ 51000-51000 ਦੀ ਵਿੱਤੀ ਮਦਦ ਦਿੱਤੀ ਗਈ ਹੈ। ਕੈਬਨਿਟ ਮੰਤਰੀ ਨੇ ਸ੍ਰੀ ਸਨਾਤਨ ਧਰਮ ਰਾਮਲੀਲਾ (ਬੱਲੀ ਵਾਲੀ), ਸ੍ਰੀ ਵਿਸ਼ਨੂੰ ਰਾਮਲੀਲਾ ਕਲੱਬ, ਸ੍ਰੀ ਸ਼ਿਵ ਸ਼ੰਕਰ ਰਾਮਲੀਲਾ ਕਲੱਬ, ਸ੍ਰੀ ਸ਼ਿਵ ਰਾਮਲੀਲਾ ਕਲੱਬ (ਗੀਤਾ ਭਵਨ) ਨੂੰ ਅਖ਼ਤਿਆਰੀ ਕੋਟੇ ਵਿੱਚੋਂ ਫੰਡ ਦਿੱਤੇ। ਇਸ ਮੌਕੇ ਨਰੇਸ਼ ਸ਼ਰਮਾ, ਮਨਜੀਤ ਸਿੰਘ ਕਾਕਾ ਪ੍ਰਧਾਨ, ਸ਼ਸ਼ੀ ਠੇਕੇਦਾਰ, ਪ੍ਰਮੋਦ ਗੋਇਲ, ਸੁਰਿੰਦਰ ਪਾਲ, ਪਵਨ ਕੁਮਾਰ, ਸਾਹਿਬ ਸਿੰਘ ਬਲਾਕ ਪ੍ਰਧਾਨ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਮਨਪ੍ਰੀਤ ਬਾਂਸਲ ਅਤੇ ਹਰਮੀਤ ਸਿੰਘ ਵਿਰਕ ਵੀ ਹਾਜ਼ਰ ਸਨ।