ਬਠਿੰਡਾ : ‘ਹਿੱਟ ਐਂਡ ਰਨ’ ਕੀਤੀਆਂ ਸੋਧਾਂ ਦੇ ਵਿਰੁੱਧ ਵਿੱਚ ਟੱਰਕ ਆਪਰੇਟਰਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਢੋਆ ਢੋਆਈ ਬੰਦ ਹੋ ਗਈ ਹੈ। ਤੇਲ ਟੈਂਕਰਾਂ ਵਾਲੇ ਹੜਤਾਲ ਵਿੱਚ ’ਚ ਸ਼ਾਮਲ ਹੋ ਗਏ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਪੈਟਰੋਲ ਪੰਪਾਂ ’ਤੇ ਪੈਟਰੋਲ ਡੀਜ਼ਲ ਮਿਲਣਾ ਮੁਸ਼ਕਿਲ ਹੋ ਸਕਦਾ ਹੈ। ਹਾਲਾਂਕਿ ਪੈਟਰੋਲ ਪੰਪ ਐਸੋਸੀਏਸ਼ਨ ਦਾ ਦਾਅਵਾ ਹੈ ਕਿ ਫ਼ਿਲਹਾਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਇੱਕ ਦਿਨ ਦੀ ਸਪਲਾਈ ਮੌਜੂਦ ਹੈ। ਜੇਕਰ ਸਪਲਾਈ ਬੰਦ ਰਹੀ ਤਾਂ ਪੈਟਰੋਲ ਅਤੇ ਡੀਜ਼ਲ ਮਿਲਣਾ ਮੁਸ਼ਕਿਲ ਹੋ ਸਕਦਾ ਹੈ। ਸਥਿਤੀ ਇਹ ਸੀ ਕਿ ਮੰਗਲਵਾਰ ਦੇਰ ਸ਼ਾਮ ਤੱਕ ਕਈ ਪੰਪਾਂ ’ਤੇ ਡੀਜ਼ਲ ਮਿਲਣਾ ਮੁਸ਼ਕਿਲ ਹੋ ਗਿਆ ਸੀ। ਹਿੱਟ ਐਂਡ ਰਨ ਕਾਨੂੰਨ ਵਿੱਚ ਕੀਤੀਆਂ ਸੋਧਾਂ ਨੂੰ ਵਾਪਸ ਲੈਣ ਦੀਆਂ ਮੰਗ ਲੈ ਕੇ ਜੱਸੀ ਚੌਕ ’ਚ ਸਥਿਤ ਤੇਲ ਡਿਪੂ ਦੇ ਬਾਹਰ ਡਰਾਇਵਰਾਂ ਵੱਲੋ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦਾ ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਤੇਲ ਡਿਪੂ ਦੇ ਪ੍ਰਬੰਧਕਾਂ ਕੁਝ ਡਰਾਈਵਰਾਂ ਨੂੰ ਜ਼ਬਰਦਸਤੀ ਡਿਪੂ ਵਿੱਚ ਲਿਜਾਇਆ ਗਿਆ ਅਤੇ ਤੇਲ ਟੈਂਕਰ ਚਲਾਉਣ ਲਈ ਦਬਾਅ ਪਾਇਆ ਗਿਆ। ਪੈਟਰੋਲ ਪੰਪ ਦੇ ਡੀਲਰ ਐਸੋਸੀਏਸ਼ਨ ਦੇ ਮੁੱਖੀ ਵਿਨੋਦ ਬਾਂਸਲ ਨੇ ਦਸਿਆ ਕਿ ਮੰਗਲਵਾਰ ਸਵੇਰੇ ਪੈਟਰੋਲ ਅਤੇ ਡੀਜ਼ਲ ਪੰਪਾਂ ’ਤੇ ਪੁੱਜ ਗਿਆ ਹੈ, ਜੋ ਵੱਧ ਤੋਂ ਵੱਧ ਇੱਕ ਦਿਨ ਤੱਕ ਚੱਲ ਸਕਦਾ ਹੈ। ਜੇਕਰ ਇਸ ਤਰ੍ਹਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ 24 ਘੰਟਿਆਂ ’ਚ ਪੈਟਰੋਲ ਅਤੇ ਡੀਜ਼ਲ ਮਿਲਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਦਖ਼ਲ ਦੇ ਕੇ ਹੱਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।