ਕੁਰਾਲੀ : ਕੁਰਾਲੀ ਦੇ ਵਾਰਡ ਨੰਬਰ 8 ਪਿੰਡ ਪਡਿਆਲਾ ਦੇ ਕੌਂਸਲਰ ਰਣਜੀਤ ਸਿੰਘ ਜੀਤੀ ਪਡਿਆਲਾ ਦੇ ਪ੍ਰਧਾਨ ਬਣਨ ਤੇ ਕੁਰਾਲੀ ਵਾਸੀਆਂ ਵੱਲੋਂ ਪ੍ਰਚੱਲਿਤ ਇਸ ਗੱਲ ਤੇ ਇੱਕ ਵਾਰ ਫੇਰ ਮੋਹਰ ਲੱਗ ਗਈ ਕਿ ਕੁਰਾਲੀ ਨਗਰ ਕੌਂਸਲ ਦਾ ਪ੍ਰਧਾਨ ਬਣਨ ਵਾਲੇ ਕੌਂਸਲਰ ਦੇ ਨਾਂਅ ਵਿੱਚ ‘ਰ’ ਸ਼ਬਦ ਜਰੂਰ ਆਉਂਦਾ ਹੈ। ਨਗਰ ਕੌਂਸਲ ਕੁਰਾਲੀ ਦੇ ਪਹਿਲਾਂ ਬਣੇ ਪ੍ਰਧਾਨਾਂ ਦੇ ਨਾਵਾਂ ਵਿੱਚ ਜੇਕਰ ਇੱਕ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ‘ਰ’ ਸ਼ਬਦ ਕੁਰਾਲੀ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਨਗਰ ਕੌਂਸਲ ਕੁਰਾਲੀ ਦਾ ਪ੍ਰਧਾਨ ਚੁਣਿਆ
ਕੁਰਾਲੀ ਦੇ ਪਹਿਲਾਂ ਬਣੇ ਪ੍ਰਧਾਨਾਂ ਵਿੱਚ ਸਵ. ਕਾਂਸ਼ੀ ਰਾਮ, ਸਵ. ਰਾਜਿੰਦਰ ਸਿੰਘ, ਸਵ. ਪ੍ਰੀਤਮ ਸ਼ਰਮਾ, ਸਵ. ਧਨੀ ਰਾਮ, ਜਸਵਿੰਦਰ ਸਿੰਘ ਗੋਲਡੀ, ਲਖਮੀਰ ਸਿੰਘ, ਰਾਣਾ ਹਰਮੇਸ਼ ਕੁਮਾਰ ਅਤੇ ਿਸ਼ਨਾ ਦੇਵੀ ਧੀਮਾਨ ਦੇ ਨਾਂਵਾਂ ਵਿੱਚ ਕਿਤੇ ਨਾਂ ਕਿਤੇ ‘ਰ’ ਸ਼ਬਦ ਜਰੂਰ ਆਇਆ ਹੈ ਅਤੇ ਹੁਣ ਰਣਜੀਤ ਸਿੰਘ ਜੀਤੀ ਪਡਿਆਲਾ ਦੇ ਨਾਂਅ ਵਿੱਚ ਵੀ ‘ਰ’ ਸ਼ਬਦ ਆਉਣ ਕਾਰਨ ਸ਼ਹਿਰ ਵਾਸੀਆਂ ਦਾ ਇਸ ਦੰਦਕਥਾ ਵਿੱਚ ਵਿਸ਼ਵਾਸ਼ ਹੋਰ ਅਟੱਲ ਹੋ ਗਿਆ ਹੈ, ਕਿੳਂੁਕਿ ਪ੍ਰਧਾਨਗੀ ਦੀ ਦੌੜ ਵਿੱਚ ਸਾਮਿਲ ਦੂਸਰੇ ਮੋਹਰੀ ਉਮੀਦਵਾਰ ਨੰਦੀਪਾਲ ਬੰਸਲ, ਸ਼ਾਲੂ ਧੀਮਾਨ ਦੇ ਨਾਂਅ ਵਿੱਚ ‘ਰ’ ਸ਼ਬਦ ਨਹੀਂ ਆਉਂਦਾ ਹੈ।
ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪ੍ਰਭ ਆਸਰਾ (Prabh Aasra) ਵਿਖੇ ਇੱਕ ਔਰਤ ਨੂੰ ਸ਼ਰਨ ਮਿਲੀ
ਇਸਦੇ ਨਾਲ ਹੀ ਕੁਰਾਲੀ ਦੀ ਸਿਆਸਤ ਵਿੱਚ ਅੱਜ ਇੱਕ ਨਵਾਂ ਅਧਿਆਇ ਉਦੋਂ ਸ਼ੁਰੂ ਹੋ ਗਿਆ ਜਦੋਂ ਪਹਿਲੀ ਵਾਰ ਕਿਸੇ ਜਿੰਮੀਦਾਰ ਪਰਿਵਾਰ ਕੋਲ ਸ਼ਹਿਰ ਦੀ ਕਮਾਂਡ ਆਈ ਹੈ। ਇਸ ਤੋਂ ਪਹਿਲਾਂ ਜਿਆਦਾਤਰ ਸ਼ਹਿਰ ਤੇ ਰਾਮਗੜੀਆ ਬਰਾਦਰੀ ਦਾ ਹੀ ਕਬਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਰਾਜਪੂਤ ਬਰਾਦਰੀ, ਰਾਮਦਾਸੀਆ ਬਰਾਦਰੀ ਅਤੇ ਬਾਣੀਆ ਬਰਾਦਰੀ ਵੀ ਕਾਬਜ ਰਹੀ ਹੈ, ਪ੍ਰੰਤੂ ਅੱਜ ਰਣਜੀਤ ਸਿੰਘ ਜੀਤੀ ਪਡਿਆਲਾ ਦੇ ਪ੍ਰਧਾਨ ਬਣਨ ਤੇ ਕਿਸੇ ਜਿੰਮੀਦਾਰ ਪਰਿਵਾਰ ਨੂੰ ਇਹ ਮੌਕਾ ਪਹਿਲੀ ਵਾਰ ਮਿਲਿਆ ਹੈ ਕਿ ਉਹ ਕੁਰਾਲੀ ਦੀ ਪ੍ਰਧਾਨਗੀ ਦੀ ਗੱਦੀ ਤੇ ਕਾਬਜ ਹੋਇਆ ਹੋਵੇ।