ਸੰਦੌੜ : ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਸਮਰਪਿਤ ਪਿੰਡ ਕੁਠਾਲਾ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂਘਰ ਸ਼ਹੀਦੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ ਗੁਰਦੀਪ ਸਿੰਘ ਅਤੇ ਖਜ਼ਾਨਚੀ ਸ੍ਰ ਗੋਬਿੰਦ ਸਿੰਘ ਫੌਜ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਸੁਧਾ ਸਿੰਘ ਜੀ ਦੇ ਤਪ ਅਸਥਾਨ ਗੁਰੂਘਰ ਸ਼ਹੀਦੀ ਤੋੰ ਨਗਰ ਕੀਰਤਨ ਪੁਰਾਤਨ ਹੱਥ ਲਿਖ਼ਿਤ ਦਮਦਮਾ ਸਾਹਿਬ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਇਆ। ਸੰਗਤਾਂ ਵੱਲੋਂ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਸ਼ੁਸ਼ੋਭਿਤ ਹੱਥ ਲਿਖ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਮਦਮਾ ਸਾਹਿਬ ਵਾਲਿਆਂ ਅੱਗੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ । ਜੋ ਗੁਰੂਘਰ ਸਾਹਿਬ ਸ਼ਹੀਦੀ ਤੋਂ ਆਰੰਭ ਹੋ ਕੇ ਨਗਰ ਦੇ ਸ਼ਹੀਦੀ ਦਰਵਾਜ਼ਾ,ਸਿਵ ਮੰਦਿਰ ਅੰਦਰਲਾ, ਗੁਰੂਘਰ ਭਗਤ ਰਵਿਦਾਸ ਜੀ,ਡੂੰਮਾਂ ਪੱਤੀ ਦਰਵਾਜ਼ਾ,ਬੁੜ੍ਹੇ ਖੂਹ ਵਾਲੀ ਧਰਮਸ਼ਾਲਾ,ਗੁਰੂਘਰ ਬਾਬਾ ਤਾਰਾ ਸਿੰਘ ਜੀ ਵਾਲਾ,ਆਵੇ ਵਾਲੀ ਧਰਮਸ਼ਾਲਾ ਤੋਂ ਕਿਲੇ ਵਾਲੀ ਧਰਮਸ਼ਾਲਾ ਤੋਂ ਨਗਰ ਦੀਆਂ ਫਿਰਨੀਆਂ ਤੇ ਗਲੀਆਂ ਵਿੱਚ ਦੀ ਸਾਰੇ ਸਥਾਨਾਂ ਦੀਆਂ ਨਗਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਗੁਰੂਘਰ ਸ਼ਹੀਦੀ ਵਿਖੇ ਪੁੱਜ ਕੇ ਸਮਾਪਤ ਹੋਇਆ। ਜਿਸ ਵਿੱਚ ਔਰਤਾਂ ਅਤੇ ਮਰਦਾਂ ਤੋਂ ਇਲਾਵਾ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ਤੇ ਸ਼ਰਧਾਲੂਆਂ ਨੇ ਰੰਗ ਬਿਰੰਗੀਆਂ ਰੰਗੋਲੀਆਂ ਬਣਾਕੇ ਖੂਬ ਸਜਾਵਟ ਕੀਤੀ ਗਈ ਅਤੇ ਫੁੱਲ ਵਰਖਾ ਵੀ ਕੀਤੀ ਗਈ। ਇਸ ਤੋਂ ਇਲਾਵਾ ਫੌਜ਼ੀ ਬੈਂਡ ਪਾਰਟੀ ਵੱਲੋਂ ਆਪਣੇ ਜੌਹਰ ਦਿਖਾਕੇ ਸ਼ੋਭਾ ਵਧਾਈ ਗਈ, ਨਗਰ ਕੀਰਤਨ ਦੀ ਆਮਦ ਦੀ ਖੁਸ਼ੀ ਵਿੱਚ ਨਗਰ ਨਿਵਾਸੀਆਂ ਵੱਲੋਂ ਜਗਾ-ਜਗਾ ਸਜਾਵਟ ਕੀਤੀ ਗਈ ਅਤੇ ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੁਵਿਧਾ ਲਈ ਚਾਹ, ਪਕੌੜਿਆਂ, ਬਿਸਕੁਟਾਂ ਅਤੇ ਵੱਖ-ਵੱਖ ਤਰਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਅਤੁੱਟ ਲੰਗਰ ਵਰਤਾਏ ਗਏ । ਪ੍ਰਸਿੱਧ ਢਾਡੀ ਸੁਰਜੀਤ ਸਿੰਘ ਵਾਰਿਸ ਤੇ ਉਸ ਦੇ ਜਥੇ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਲੜਾਈ ਲੜਕੇ ਆਪਣਾ ਪਰਿਵਾਰ ਅਤੇ ਚਾਰ ਪੁੱਤਰ ਕੁਰਬਾਨ ਕਰ ਦਿੱਤੇ, ਜਿਸ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ 'ਅੱਵਲ ਅਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ-ਏਕ ਨੂਰ ਸੇ ਸ਼ਭ ਜਗ ਉਪਜਿਆ,ਕੌਣ ਭਲੇ ਕੌਣ ਮੰਦੇ, ਇਸ ਕਰਕੇ ਅਸੀਂ ਸਾਰੇ ਇੱਕੋ ਗੁਰੂ ਦੇ ਚੇਲੇ ਹਾਂ ਸਾਨੂੰ ਰਲ-ਮਿਲਕੇ ਜ਼ੁਲਮ ਦੇ ਖਿਲਾਫ਼ ਲੜਾਈ ਲੜਨੀ ਚਾਹੀਦੀ ਹੈ । ਇਸ ਮੌਕੇ ਨਗਰ ਕੀਰਤਨ ਸਮੇਂ ਗੁਰੂਘਰ ਦੇ ਗ੍ਰੰਥੀ ਗਿਆਨੀ ਗਗਨਦੀਪ ਸਿੰਘ ਬੁਰਜ਼ ਵੱਲੋਂ ਰਸ਼ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸ੍ਰ ਗੁਰਦੀਪ ਸਿੰਘ ਅਤੇ ਖਜ਼ਾਨਚੀ ਸ੍ਰ ਗੋਬਿੰਦ ਸਿੰਘ ਨੇ ਨਗਰ ਕੀਰਤਨ ਸਮੇਂ ਗੁਰੂਘਰ ਸ਼ਹੀਦੀ ਵਿਖੇ ਵੱਡੇ ਘੱਲੂਘਾਰੇ ਦੀ ਯਾਦਗਾਰ ਪੁਰਾਤਨ ਅੰਗੀਠਾ ਸਾਹਿਬ ਦੀ ਇਮਾਰਤ ਨੂੰ ਨਵਾਂ ਰੂਪ ਦੇਣ ਲਈ ਚੱਲ ਰਹੀ ਸੇਵਾ ਵਿੱਚ ਸੰਗਤਾਂ ਵੱਲੋਂ ਪਾਏ ਜਾ ਰਹੇ ਹਰ ਕਿਸਮ ਦੇ ਯੋਗਦਾਨ ਬਾਰੇ ਵੀ ਸੰਗਤਾਂ ਦਾ ਤੇ ਨਗਰ ਕੀਰਤਨ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ, ਢਾਡੀ ਜਥਾ ਸੁਰਜੀਤ ਸਿੰਘ ਵਾਰਿਸ, ਬੈਂਡ ਪਾਰਟੀ ਬਦੇਸ਼ਾ, ਸਾਊਂਡ ਸਿਸਟਮ ਵਾਲਿਆਂ, ਟ੍ਰੈਕਟਰਾਂ ਵਾਲੇ ਸਾਰੇ ਵੀਰਾਂ ਦਾ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਸਹਿਯੋਗੀ ਸੇਵਾਦਾਰਾਂ ਦਾ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਤੇ ਸ਼ਭ ਤੋੰ ਕੋਟਿਨ-ਕੋਟਿ ਧੰਨਵਾਦ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਹੱਥ ਲਿਖ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹੋਏ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਚੱਲਣ ਦੀ ਅਪੀਲ ਕੀਤੀ। ਇਸ ਇਲਾਵਾ ਬਾਬਾ ਜਗਦੀਪ ਸਿੰਘ, ਗੁਰਮੀਤ ਸਿੰਘ ਸੰਧੂ, ਤੇਜਿੰਦਰ ਸਿੰਘ ਚਹਿਲ, ਬਾਬਾ ਗੁਰਮੀਤ ਸਿੰਘ, ਹਰਵਿੰਦਰ ਸਿੰਘ, ਡਾ. ਦਵਿੰਦਰ ਸਿੰਘ ਸੰਧੂ, ਨਰਿੰਦਰਜੀਤ ਸਿੰਘ ਨੋਨਾ, ਨਗਿੰਦਰ ਸਿੰਘ, ਰਣਧੀਰ ਸਿੰਘ ਜੱਗਾ, ਮਨਪ੍ਰੀਤ ਸਿੰਘ ਮਨੂ, ਸਰਪੰਚ ਗੁਰਲਵਲੀਨ ਸਿੰਘ ਕੁਠਾਲਾ, ਤੇਜਵੰਤ ਸਿੰਘ ਕੁੱਕੀ, ਸਿੰਗਾਰਾ ਸਿੰਘ, ਮਨਪ੍ਰੀਤ ਸਿੰਘ ਪੰਨੂੰ, ਫੌਜ਼ੀ ਰਾਮ ਸਿੰਘ, ਬਾਬਾ ਸੁਰਜੀਤ ਸਿੰਘ, ਕੁਲਵੰਤ ਸਿੰਘ ਸੰਧੂ, ਸੂਬੇਦਾਰ ਰਘਵੀਰ ਸਿੰਘ, ਸ਼ਤਵੀਰ ਸਿੰਘ, ਸੁਖਚੈਨ ਸਿੰਘ ਸੰਧੂ, ਜਗਦੀਪ ਸਿੰਘ ਜੋਨੀ,ਗੁਰਜੰਟ ਸਿੰਘ, ਹਰਵਿੰਦਰ ਸਿੰਘ ਚਹਿਲ, ਬਾਬਾ ਬਲਜੀਤ ਸਿੰਘ ਖ਼ੁਰਦ ਆਦਿ ਤੋੰ ਇਲਾਵਾ ਸਮੂਹ ਨਗਰ ਪੰਚਾਇਤ ਤੇ ਬੇਅੰਤ ਸੰਗਤਾਂ ਹਾਜ਼ਰ ਸਨ।