ਮਾਲੇਰਕੋਟਲਾ : ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਦਿਵਿਆਂਗਜਨ ਲਈ ਚਲਾਈ ਜਾ ਰਹੀ ਅਡਿਪ ਯੋਜਨਾ ਤਹਿਤ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਰੈੱਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਅਲਿਮਕੋ ਮੁਹਾਲੀ ਦੇ ਸਹਿਯੋਗ ਨਾਲ ਸਹਾਇਕ ਉਪਕਰਨ ਵੰਡ ਸਮਾਰੋਹ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ । ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਮਨਮੋਹਨ ਕੌਸ਼ਿਕ ਤੋਂ ਇਲਾਵਾ ਸਬੰਧਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਮੌਜੂਦ ਸਨ ।
ਮੈਂਬਰ ਪਾਰਲੀਮੈਂਟ ਫ਼ਤਿਹਗੜ੍ਹ ਸਾਹਿਬ ਡਾ ਅਮਰ ਸਿੰਘ ਨੇ ਅੱਜ ਅਹਿਮਦਗੜ੍ਹ ਸਬਡਵੀਜ਼ਨ ਦੇ ਕਰੀਬ 47 ਲਾਭਪਾਤਰੀਆਂ 77 ਸਹਾਇਕ ਉਪਕਰਨ ਕਰੀਬ 10 ਲੱਖ 30 ਹਜ਼ਾਰ ਰੁਪਏ ਦੀ ਰਕਮ ਦੇ ਸਹਾਇਕ ਉਪਕਰਨ ਮੋਟਰਾਇਜਡ ਟਰਾਈ ਸਾਇਕਲ, ਆਮ ਟਰਾਈ ਸਾਇਕਲ, ਵੀਲ ਚੇਅਰ,ਕੰਨਾਂ ਦੀਆਂ ਮਸ਼ੀਨਾਂ ,ਨਕਲੀ ਅੰਗ,ਪੋਲੀਓ ਕੈਲੀਪਰ ਅਤੇ ਫੌੜ੍ਹੀਆਂ ਆਦਿ ਉਪਰਕਨ ਤਕਸੀਮ ਕੀਤੇ । ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਗਠਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਸਹਿਯੋਗ ਸਦਕਾ ਉਹ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਦੇ ਵੱਖ ਵੱਖ ਸਕੀਮਾਂ ਤਹਿਤ ਵੱਖ ਵੱਖ ਸਰਕਾਰੀ ਅਦਾਇਗੀਆਂ ਤੋਂ ਕਰੋੜਾਂ ਰੁਪਏ ਦੀਆਂ ਸਹੂਲਤਾਂ ਆਪਣੇ ਹਲਕੇ ਦੇ ਇਸ ਹਿੱਸੇ ਵਿੱਚ ਮੁਹੱਈਆ ਕਰਵਾ ਸਕੇ ਹਨ। ਦਿਵਿਆਂਗਜਨਾਂ ਨੂੰ ਸਮਾਜ ਦਾ ਅਹਿਮ ਹਿੱਸਾ ਦੱਸਦਿਆਂ ਡਾ ਅਮਰ ਸਿੰਘ ਕਿਹਾ ਸਰਕਾਰ ਇਨ੍ਹਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਾਡੀ ਸਮਾਜਿਕ, ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦਿਵਿਆਂਗਜਨਾਂ ਦੀ ਭਲਾਈ ਹਰ ਸੰਭਵ ਯਤਨ ਕਰੀਏ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਭਲਾਈ ਲਈ ਤਿਆਰ ਕੀਤੀਆਂ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਦਾ ਕਰਨ ਦਾ ਉਪਰਾਲਾ ਕਰੀਏ ।ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ ਲਵਲੀ ਨ ਬੜਿੰਗ ਨੇ ਦੱਸਿਆ ਕਿ ਮਹੀਨਾ ਅਕਤੂਬਰ 2023 'ਚ ਵਿਸ਼ੇਸ਼ ਕੈਂਪ ਲਗਾ ਕੇ ਦਿਵਿਆਂਗਨਾਂ ਦੀ ਸ਼ਨਾਖਤ ਕਰਨ ਉਪਰੰਤ ਸਹਾਇਕ ਉਪਕਰਨਾਂ
ਲਈ ਨਾ ਪਲਿਆ ਗਿਆ ਸੀ । ਜਿਸ ਉਪਰੰਤ ਲਾਭਪਾਤਰੀਆਂ ਦੀ ਜਾਂਚ ਕਰਕੇ ਉਪਕਰਨ ਤਿਆਰ ਕਰਨ ਲਈ ਆਰਟੀਫੀਸ਼ੀਲ ਲਿੰਬਜ ਮੈਨੂਫੈਕਚਰਰ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਡਿਟੇਲ ਭੇਜ ਦਿੱਤੀ ਗਈ ਸੀ । ਅੱਜ ਕੇਂਦਰ ਸਰਕਾਰ ਦੀ ਅਸਿਸਟੈਂਸ ਫ਼ਾਰ ਡਿਸਏਬਲਟੀ ਪਰਸਨਜ਼ ਸਕੀਮ ਤਹਿਤ ਸਹਾਇਕ ਉਪਕਰਨ ਅਤੇ ਅੰਗ ਤਕਸੀਮ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਅੱਜ ਦਿਵਿਆਂਗ ਵਿਅਕਤੀਆਂ ਨੂੰ 15 ਮੋਟਰਾਇਜਡ ਟਰਾਈ ਸਾਈਕਲ,10 ਟਰਾਈ ਸਾਈਕਲ,07 ਵੀਲ ਚੇਅਰਾਂ ,06 ਸੁਣਨ ਵਾਲੀਆਂ ਮਸ਼ੀਨਾਂ ,09 ਨਕਲੀ ਅੰਗ, 04 ਕੈਲੀਪਰ,18 ਬੈਸਾਖੀਆਂ, 07 ਸਟਿਕਸ ਅਤੇ ਇੱਕ ਰੋਲੇਟਰ ਦਿੱਤੇ ਗਏ ।