Friday, November 22, 2024

Malwa

ਹਰਮੀਤ ਸਿੰਘ ਪਠਾਣਮਾਜਰਾ ਨੇ ਸੰਗਤ ਦੇ ਸਹਿਯੋਗ ਨਾਲ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਕੀਤਾ ਐਲਾਨ

January 22, 2024 04:14 PM
SehajTimes
ਘੜਾਮ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਯੁੱਧਿਆ ਵਿਖੇ ਬਣੇ ਭਗਵਾਨ ਸ੍ਰੀ ਰਾਮ ਮੰਦਿਰ ਦੀ ਤਰਜ 'ਤੇ ਆਪਣੇ ਹਲਕੇ ਦੇ ਪਿੰਡ ਘੜਾਮ ਵਿਖੇ ਸੰਗਤ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਭਗਵਾਨ ਸ੍ਰੀ ਰਾਮ ਦੇ ਮਾਤਾ ਜੀ ਦੀ ਯਾਦ 'ਚ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਐਲਾਨ ਕੀਤਾ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਤਾ ਕੌਸ਼ੱਲਿਆ ਟਰਸਟ ਬਣਾ ਕੇ ਇਸ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ ਲਈ ਉਨ੍ਹਾਂ ਨੇ ਖ਼ੁਦ ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ੍ਰੀ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ ਹੈ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿੱਸ਼ਠਾ ਸਮਾਰੋਹ ਦੇ ਮੌਕੇ ਭਗਵਾਨ ਸ੍ਰੀ ਰਾਮ ਦੇ ਨਾਨਕੇ ਪਿੰਡ ਘੜਾਮ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਰਾਮ ਦੇ ਮਾਤਾ ਜੀ ਕੌਸ਼ੱਲਿਆ ਦੇ ਪੇਕਾ ਪਿੰਡ ਨੂੰ ਅੱਖੋਂ ਪਰੋਖੇ ਕੀਤਾ ਜਾਵੇ। ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਤਜਵੀਜਾਂ ਉਲੀਕੀਆਂ ਜਾ ਚੁੱਕੀਆਂ ਹਨ, ਇਸ ਲਈ ਕੇਂਦਰ ਸਰਕਾਰ ਪਟਿਆਲਾ ਤੋਂ ਘੜਾਮ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਸਮੇਤ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਦੀ ਯਾਦ ਵਿੱਚ ਕੌਮਾਂਤਰੀ ਹਵਾਈ ਅੱਡੇ ਦਾ ਨਿਰਮਾਣ ਕਰਵਾਏ ਤਾਂ ਕਿ ਇਸ ਪੌਰਾਣਕ ਤੇ ਇਤਿਹਾਸਕ ਮਹੱਤਤਾ ਵਾਲੇ ਨਗਰ ਨੂੰ ਕੌਮਾਂਤਰੀ ਨਕਸ਼ੇ 'ਤੇ ਉਭਾਰਿਆ ਜਾ ਸਕੇ।
 
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਪਿਤਾ ਸ੍ਰੀ ਦਸਰਥ ਘੜਾਮ ਵਿਖੇ ਆਪਣੀ ਬਰਾਤ ਲੈਕੇ ਜਿੱਥੇ ਆਏ ਸਨ, ਉਥੇ ਬਾਉਲੀ ਸੀ ਤੇ ਇੱਥੇ ਹੁਣ ਗੁਰਦੁਆਰਾ ਮਿਲਾਪ ਸਰ ਸਾਹਿਬ ਸ਼ੁਸੋਭਿਤ ਹੈ। ਇੱਥੇ ਹੀ ਪੀਰ ਭੀਖਣ ਸ਼ਾਹ ਦਾ ਅਸਥਾਨ ਵੀ ਮੌਜੂਦ ਹੈ। ਇਸ ਲਈ ਇਹ ਅਸਥਾਨ, ਜੋ ਕਿ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ, ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਸਮੇਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਵਿਧਾਇਕ ਪਠਾਣਮਾਜਰਾ ਨੇ ਦੱਸਿਆ ਕਿ ਘੜਾਮ ਵਿਖੇ ਹਿੰਦੂ, ਮੁਸਲਿਮ ਤੇ ਸਿੱਖ ਧਰਮ ਦੇ ਸਾਂਝੇ ਅਸਥਾਨ ਹਨ, ਇਸ ਲਈ ਪਿੰਡ ਘੜਾਮ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰੰਤੂ ਅਫ਼ਸੋਸ ਹੈ ਕਿ ਪਿਛਲੇ ਸਮੇਂ ਵਿੱਚ ਇਸ ਹਲਕੇ ਵਿੱਚ ਬਾਹਰੀ ਵਿਧਾਇਕ ਬਣਦੇ ਰਹੇ ਤੇ ਇਸ ਪਵਿੱਤਰ ਨਗਰ ਦੇ ਵਿਕਾਸ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਇਸ ਥੇਹ ਦੀ ਖੁਦਾਈ ਸ਼ੁਰੂ ਹੋਈ ਸੀ ਪਰੰਤੂ ਉਸ ਤੋਂ ਬਾਅਦ ਇਸ ਦੀ ਕੋਈ ਹੋਰ ਖੋਜ ਨਹੀਂ ਹੋਈ ਇਸ ਲਈ ਕੇਂਦਰ ਸਰਕਾਰ ਸ੍ਰੀ ਰਾਮ ਦੇ ਨਾਨਕੇ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਵੇ। ਇਸ ਮੌਕੇ ਵਿਧਾਇਕ ਵੱਲੋਂ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਲਈ ਖ਼ੁਦ ਇੱਕ ਲੱਖ ਰੁਪਏ ਦੇਣ ਦੇ ਐਲਾਨ ਕਰਨ ਦੇ ਨਾਲ ਹੀ ਮੌਕੇ 'ਤੇ ਮੌਜੂਦ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਵੀ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ ਤੇ ਮੌਕੇ 'ਤੇ ਹੀ 10 ਲੱਖ ਤੋਂ ਵਧੇਰੇ ਰਾਸ਼ੀ ਇਕੱਤਰ ਹੋ ਗਈ। ਪਠਾਣਮਾਜਰਾ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਦੇ ਨਾਮ 'ਤੇ ਟਰੱਸਟ ਬਣਾ ਕੇ ਇਸ ਰਾਹੀਂ ਸੁੰਦਰ ਮੰਦਿਰ ਦੇ ਨਿਰਮਾਣ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੇ ਇਤਿਹਾਸ ਬਾਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਵੀ ਇਬਾਰਤ ਲਿਖੀ ਜਾਵੇਗੀ।
ਇਸ ਦੌਰਾਨ ਬੀਬੀ ਭੋਲੂ ਸ਼ਾਹ ਮੁੱਖ ਸੰਚਾਲਕ ਬਾਬਾ ਭੀਖਮ ਸ਼ਾਹ ਦੀ ਦਰਗਾਹ ਘੜਾਮ, ਇੰਦਰਜੀਤ ਸਿੰਘ ਸੰਧੂ, ਹਰਦੇਵ ਸਿੰਘ ਘੜਾਮ, ਅਮਨ ਪਠਾਣਮਾਜਰਾ, ਸ਼ੁਰੂਆਤ 'ਚ ਮਾਤਾ ਕੌਸ਼ੱਲਿਆ ਮੰਦਿਰ ਦੀ ਖੋਜ ਕਰਨ ਵਾਲੇ ਡਾ. ਮਨਜੀਤ ਸਿੰਘ ਰੰਧਾਵਾ, ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਡਾ. ਕਰਮ ਸਿੰਘ ਬਲਬੇੜਾ, ਹਰਦੇਵ ਸਿੰਘ ਘੜਾਮ, ਪਰਦੀਪ ਸਿੰਘ ਪਠਾਣਮਾਜਰਾ, ਮਨਿੰਦਰ ਸਿੰਘ ਫਰਾਂਸਵਾਲਾ ਸਮੇਤ ਵੱਡੀ ਗਿਣਤੀ ਹੋਰ ਸ਼ਰਧਾਲੂ ਵੀ ਮੌਜੂਦ ਸਨ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ