ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ (ਏ.ਐਲ.ਪੀ.) ਦੀਆਂ 5696 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਲਈ 19 ਫਰਵਰੀ, 2024 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਉਮਰ 1 ਜੁਲਾਈ, 2024 ਤੱਕ 18-30 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਅਤੇ ਆਈ.ਟੀ.ਆਈ. ਪਾਸ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਡਿਪਲੋਮਾ ਅਤੇ ਡਿਗਰੀਆਂ ਵਾਲੇ ਵੱਖ-ਵੱਖ ਸ਼੍ਰੇਣੀਆਂ ਲਈ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਅਸਾਮੀਆਂ ਲਈ ਜਰੂਰੀ ਯੋਗਤਾ ਫਿਟਰ, ਇਲੈਕਟ੍ਰੀਸ਼ੀਅਨ, ਇੰਸਟਰੂਮੈਂਟ ਮਕੈਨਿਕ, ਮਿਲਰਾਈਟ/ਮੇਨਟੇਨੈੱਸ ਮਕੈਨਿਕ, ਰੇਡੀਓ ਅਤੇ ਟੀ.ਵੀ. ਮਕੈਨਿਕ, ਇਲੈਕਟ੍ਰਾਨਿਕਸ ਮਕੈਨਿਕ, ਮੋਟਰ ਵਹੀਕਲ ਮਕੈਨਿਕ, ਵਾਇਰਮੈਨ, ਟਰੈਕਟਰ ਮਕੈਨਿਕ ਦੇ ਟਰੇਡਾਂ ਵਿੱਚ ਐਨ.ਸੀ.ਵੀ.ਟੀ./ਐਸ.ਸੀ.ਵੀ.ਟੀ. ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਮੈਟ੍ਰਿਕ/ਐਸ.ਐਸ.ਐਲ.ਸੀ. ਪਲੱਸ ਆਈ.ਟੀ.ਆਈ., ਆਰਮੇਚਰ ਅਤੇ ਕੋਇਲ ਵਿੰਡਰ, ਮਕੈਨਿਕ (ਡੀਜ਼ਲ), ਹੀਟ ਇੰਜਣ, ਟਰਨਰ, ਮਸ਼ੀਨਿਸ਼ਟ, ਰਜਿਗਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਮਕੈਨਿਕ ਜਾਂ ਮੈਟ੍ਰਿਕ/ਐਸ.ਐਸ.ਐਲ.ਸੀ. ਪਲੱਸ ਪੂਰਾ ਕੀਤਾ ਐਕਟ ਅਪ੍ਰੈਟਿਸਸ਼ਿਪ ਵਿੱਚ ਉਪਰੋਕਤ ਜਿਕਰ ਕੀਤੇ ਵਪਾਰ ਜਾਂ ਮੈਟ੍ਰਿਕ ਜਾਂ ਐਸ.ਐਸ.ਐਲ.ਸੀ. ਅਤੇ ਆਈ.ਟੀ.ਆਈ. ਦੇ ਬਦਲੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ , ਆਟੋ ਮੋਬਾਇਲ ਇੰਜਨੀਅਰਿੰਗ ਜਾਂ ਸੁਮੇਲ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ।
ਇੰਜੀਨੀਅਰਿੰਗ ਵਿੱਚ ਡਿਪਲੋਮਾ ਦੇ ਬਦਲੇ ਉਪਰ ਦਿੱਤੇ ਅਨੁਸਾਰ ਇੰਜਨੀਅਰਿੰਗ ਵਿਸ਼ਿਆਂ ਵਿੱਚ ਡਿਗਰੀ ਵੀ ਸਵੀਕਾਰਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਵਿੱਚ ਐਸ.ਸੀ., ਐਸ.ਟੀ., ਓਬੀਸੀ, ਐਨ.ਸੀ.ਐਲ ਤੇ ਈ.ਡਬਲਯੂ.ਐਸ. ਲਈ ਰਾਖਵਾਂ ਕਰਨ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਆਰ.ਆਰ.ਬੀਜ਼ ਦੀ ਵੈਬਸਾਈਟ ਤੇ ਸੀ.ਈ.ਐਨ. ਨੰਬਰ 01/24 ਰਾਹੀਂ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਅਸਾਮੀਆਂ ਦੇ ਚਾਹਵਾਨ ਵੱਧ ਤੋਂ ਵੱਧ ਗਿਣਤੀ ਵਿੱਚ ਅਪਲਾਈ ਕਰਨ। ਇਸ ਤਰ੍ਹਾਂ ਹਰ ਰੋਜ ਨੌਕਰੀਆਂ ਦੀ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਫ਼ਤਹਿਗੜ੍ਹ ਸਾਹਿਬ ਜਾਂ https://t.me/dbeeggsjobs ਜੁਆਇੰਨ ਕੀਤਾ ਜਾ ਸਕਦਾ ਹੈ।